ਢਾਬੇ ’ਤੇ ਚੱਲੀ ਗੋਲੀ, ਨੌਜਵਾਨ ਦੀ ਮੌਤ, ਹਮਲਾਵਰ ਕਾਰ ਸਵਾਰ ਫ਼ਰਾਰ

ਯੈੱਸ ਪੰਜਾਬ
ਹੁਸ਼ਿਆਰਪੁਰ, 7 ਜੁਲਾਈ, 2019:

ਜ਼ਿਲ੍ਹੇ ਦੇ ਗੜ੍ਹਸ਼ੰਕਰ ਕਸਬੇ ਵਿਚ ਇਕ ਢਾਬੇ ’ਤੇ ਆਏ ਇਕ ਨੌਜਵਾਨ ਨੂੰ ਕੁਝ ਕਾਰ ਸਵਾਰਾਂ ਨੇ ਗੋਲੀਆਂ ਚਲਾ ਕੇ ਹਲਾਕ ਕਰ ਦਿੱਤਾ ਅਤੇ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ।

ਵਿਸ਼ਾਲ ਨਾਂਅ ਦੇ ਨੌਜਵਾਨ ’ਤੇ ਕੀਤਾ ਗਿਆ ਹਮਲਾ ਕਿਸੇ ਪੁਰਾਣੀ ਰੰਜਿਸ਼ ਦਾ ਨਤੀਜਾ ਲੱਗਦਾ ਹੈ। ਪਤਾ ਲੱਗਾ ਹੈ ਕਿ ਵਿਸ਼ਾਲ ਵੀ ਕਿਸੇ ਮਾਮਲੇ ਵਿਚ ਪੈਰੋਲ ’ਤੇ ਬਾਹਰ ਆਇਆ ਹੋਇਆ ਸੀ।

ਐਤਵਾਰ ਨੂੰ ਢਾਬੇ ’ਤੇ ਆਪਣੀ ਬਾਈਕ ’ਤੇ ਆਏ ਵਿਸ਼ਾਲ ਦੇ ਮਗਰ ਹੀ ਕੁਝ ਕਾਰ ਸਵਾਰ ਸੂਹ ਦੇ ਆਧਾਰ ’ਤੇ ਉਸਦਾ ਪਿੱਛਾ ਕਰਦੇ ਆਏ ਅਤੇ ਮੌਕਾ ਵੇਖ਼ ਕੇ ਉਨ੍ਹਾਂ ਚਾਰ-ਪੰਜ ਗੋਲੀਆਂ ਚਲਾਈਆਂ ਜਿਨ੍ਹਾਂ ਵਿਚੋਂ ਤਿੰਨ ਵਿਸ਼ਾਲ ਦੇ ਲੱਗੀਆਂ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈਆਂ।

ਮੌਕੇ ਦੇ ਗਵਾਹਾਂ ਅਨੁਸਾਰ ਕਾਰ ਸਵਾਰਾਂ ਦੀ ਗਿਣਤੀ 3 ਤੋਂ 4 ਸੀ।

ਸੂਚਨਾ ਮਿਲਣ ’ਤੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਸੰਭਾਵੀ ਹਮਲਾਵਰਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੂੰ ਹਮਲਾਵਰਾਂ ਦੀ ਕਾਰ ਦਾ ਨੰਬਰ ਵੀ ਮਿਲ ਗਿਆ ਹੈ।

ਵਿਸ਼ਾਲ ਦੇ ਪਰਿਵਾਰ ਨੇ ਕਿਹਾ ਹੈ ਕਿ ਜਦ ਤਕ ਹਮਲਾਵਰ ਫ਼ੜੇ ਨਹੀਂ ਜਾਂਦੇ ਤਦ ਤਕ ਮ੍ਰਿਤਕ ਦੇਹ ਮੌਕੇ ’ਤੋਂ ਨਹੀਂ ਚੁੱਕੀ ਜਾਵੇਗੀ ਅਤੇ ਸਸਕਾਰ ਨਹੀਂ ਕੀਤਾ ਜਾਵੇਗਾ।

ਮੌਕੇ ’ਤੇ ਪੁੱਜੀ ਪੁਲਿਸ ਵੱਲੋਂ ਮੌਕੇ ਦੇ ਗਵਾਹਾਂ ਅਤੇ ਸਬੂਤਾਂ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share News / Article

Yes Punjab - TOP STORIES