Tuesday, January 25, 2022

ਵਾਹਿਗੁਰੂ

spot_img








ਢਪਾਲੀ ਕਲੱਸਟਰ ਦੇ ਦੇਸ਼ ’ਚ ਤੀਜਾ ਸਥਾਨ ਹਾਸਿਲ ਕਰਨ ’ਤੇ ਅਕਾਲੀ ਦਲ ਬਾਗੋ ਬਾਗ, ਮਲੂਕਾ ਵੱਲੋਂ ਕਾਂਗਰਸ ਸਰਕਾਰ ਦੀ ਤਿੱਖੀ ਅਲੋਚਨਾ

- Advertisement -

ਚੰਡੀਗੜ੍ਹ, 22 ਦਸੰਬਰ, 2019:

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਸ਼ਿਆਮਾ ਪ੍ਰਸਾਦ ਮੁਖਰਜੀ ਰੁਰਬਨ ਮਿਸ਼ਨ (ਐਸਪੀਐਮਆਰਐਮ) ਨੂੰ ਸਾਲ 2018-19 ਦੌਰਾਨ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਸੰਬੰਧੀ ਕਰਵਾਏ ਆਪਣੇ ਤਾਜ਼ਾ ਸਰਵੇਖਣ ਵਿਚ ਪੰਜਾਬ ਰਾਜ ਨੂੰ ਤੀਜਾ ਸਥਾਨ ਦੇਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਇਹ ਨਿਵੇਕਲਾ ਮਿਸ਼ਨ ਪੇਂਡੂ ਇਲਾਕਿਆਂ ਦੇ ਸਰਬਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਸ਼ੁਰੂ ਕੀਤਾ ਗਿਆ ਸੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਆਮ ਕਰਕੇ ਕਲੱਸਰ ਸਕੀਮ ਵਜੋਂ ਜਾਣੇ ਜਾਂਦੇ ਇਸ ਮਿਸ਼ਨ ਨੂੰ ਅਕਾਲੀ-ਭਾਜਪਾ ਦੀ ਸਰਕਾਰ ਵੇਲੇ ਇੱਕ ਕੇਂਦਰੀ ਸਕੀਮ ਤਹਿਤ ਸਵੈ-ਚਾਲਿਤ ਗਤੀਵਿਧੀਆਂ ਰਾਹੀਂ ਪਿੰਡਾਂ ਦੀ ਤਰੱਕੀ ਕਰਨ ਲਈ ਸ਼ੁਰੂ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਪਿੰਡਾਂ ਦੇ ਕਲੱਸਟਰ ਬਣਾਏ ਜਾਂਦੇ ਹਨ, ਜਿਹੜੇ ਸੜਕਾਂ ਚੌੜੀਆਂ ਕਰਨ, ਸਕੂਲ ਇਮਾਰਤਾਂ, ਸਟੇਡੀਅਮ, ਅਨਾਜ ਮੰਡੀਆਂ ‘ਚ ਯਾਰਡ ਬਣਾਉਣ ਤੋਂ ਇਲਾਵਾ ਪਿੰਡਾਂ ਦੇ ਛੱਪੜਾਂ ਦੀ ਸਫਾਈ ਕਰਨ ਆਦਿ ਵਰਗੇ ਵਿਕਾਸ ਕਾਰਜ ਕਰਦੇ ਹਨ।

ਐਸਪੀਐਮਆਰਐਮ ਨੂੰ ਲਾਗੂ ਕਰਨ ਵਿਚ ਰੂਰਬਨਸੌਫਟ-ਪੀਐਫਐਮਐਸ ਇੰਟੇਗਰੇਸ਼ਨ ਕੈਟਾਗਰੀ ਤਹਿਤ ਤੀਜਾ ਸਥਾਨ ਹਾਸਿਲ ਕਰਨ ਲਈ ਢਪਾਲੀ ਕਲੱਸਟਰ ਦੀ ਸ਼ਲਾਘਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਵਿਚ ਪਹਿਲਾ ਕਲੱਸਰ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਹਲਕੇ ਵਿਚ ਪੈਂਦੇ ਪਿੰਡ ਢਪਾਲੀ ਅਤੇ ਦੂਜਾ ਜਲਾਲ ਵਿਖੇ ਸ਼ੁਰੂ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਸਾਨੂੰ ਮਾਣ ਹੈ ਕਿ ਇਸ ਸਕੀਮ ਪ੍ਰਤੀ ਸੂਬਾ ਸਰਕਾਰ ਦਾ ਢਿੱਲਾ ਰਵੱਈਆ ਹੋਣ ਦੇ ਬਾਵਜੂਦ ਢਪਾਲੀ ਕਲੱਸਟਰ ਨੇ ਐਸਪੀਐਮਆਰਐਮ ਨੂੰ ਲਾਗੂ ਕਰਨ ਦੇਸ਼ ਅੰਦਰ ਤੀਜਾ ਸਥਾਨ ਹਾਸਿਲ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਇਸ ਮਿਸ਼ਨ ਵਿਚ ਦਿਲਚਸਪੀ ਲਈ ਹੁੰਦੀ ਅਤੇ ਇਸ ਦਾ ਦਾਇਰਾ ਵਧਾਉਣ ਲਈ ਕੇਂਦਰ ਸਰਕਾਰ ਤੋਂ ਫੰਡ ਮੰਗੇ ਹੁੰਦੇ ਤਾਂ ਸਾਡੀ ਪ੍ਰਾਪਤੀ ਇਸ ਨਾਲੋਂ ਕਿਤੇ ਵੱਡੀ ਹੋ ਸਕਦੀ ਸੀ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਵਿਕਾਸ -ਵਿਰੋਧੀ ਰਵੱਈਏ ਦੀ ਝਲਕ ਇਸ ਤੱਥ ਵਿਚੋਂ ਮਿਲਦੀ ਹੈ ਕਿ ਇਸ ਨੇ ਜਲਾਲ ਵਾਲੇ ਕਲੱਸਟਰ ਨੂੰ ਸ਼ੁਰੂ ਕਰਵਾਉਣ ਲਈ ਵੀ ਕੋਈ ਯਤਨ ਨਹੀਂ ਕੀਤਾ।

ਇਸ ਵੱਡੀ ਪ੍ਰਾਪਤੀ ਲਈ ਵਰਕਰਾਂ, ਅਧਿਕਾਰੀਆਂ ਅਤੇ ਲੋਕਾਂ ਨੂੰ ਮੁਬਾਰਕਬਾਦ ਦਿੰਦਿਆਂ ਸਰਦਾਰ ਮਲੂਕਾ ਨੇ ਕਿਹਾ ਕਿ ਮੌਜੂਦਾ ਹਾਲਤਾਂ ਨੂੰ ਵੇਖਦੇ ਹੋਏ ਇਹ ਇੱਕ ਵੱਡੀ ਪ੍ਰਾਪਤੀ ਹੈ, ਕਿਉਂਕਿ ਸੱਤਾਧਾਰੀ ਪਾਰਟੀ ਦੁਆਰਾ ਪਿਛਲੇ ਤਿੰਨ ਸਾਲਾਂ ਤੋਂ ਸਾਰੇ ਵਿਕਾਸ ਕਾਰਜ ਠੱਪ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਸੱਤਾ ਵਿਚ ਆਉਣ ਮਗਰੋਂ ਅਕਾਲੀ-ਭਾਜਪਾ ਸਰਕਾਰ ਕੇਂਦਰ ਸਰਕਾਰ ਕੋਲ ਪਹੁੰਚ ਕਰਕੇ ਇਸ ਮਿਸ਼ਨ ਤਹਿਤ ਵਿਕਾਸ ਕਾਰਜਾਂ ਦੀ ਗਿਣਤੀ ਵਧਾਉਣ ਦੀ ਮੰਗ ਕਰੇਗੀ ਤਾਂ ਕਿ ਪਿੰਡਾਂ ਦੇ ਵਿਕਾਸ ਵਿਚ ਤੇਜ਼ੀ ਲਿਆਂਦੀ ਜਾ ਸਕੇ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
113,561FollowersFollow

ENTERTAINMENT

National

GLOBAL

OPINION

Pakistan on a new track? – By Asad Mirza

Pakistan after 75 years of its existence has released its first ever National Security Policy (NSP), which it claims will ensure human security for...

Nationalism and Democracy go together – By DC Pathak

India got its Independence some 75 years ago but it still looks like a 'nation in making', judging from the in-terminate debate on 'the...

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including...

SPORTS

Health & Fitness

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including allergies. The most common allergen in India are milk, egg and peanuts. According to the IAP survey, 11.4 per cent children under the age of 14 years suffer from some form of allergies and they usually...

Gadgets & Tech