ਯੈੱਸ ਪੰਜਾਬ
ਜਲੰਧਰ, 5 ਅਗਸਤ, 2019 –
ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ ਦੇ ਪ੍ਰਧਾਨ ਸ੍ਰੀ ਵਿਜੇ ਕੁਮਾਰ ਹੰਸ ਦਾ ਅੱਜ ਦਿਹਾਂਤ ਹੋ ਗਿਆ।
ਸ੍ਰੀ ਵਿਜੇ ਕੁਮਾਰ ਹੰਸ ਦੀ ਤਬੀਅਤ ਅਚਾਨਕ ਖ਼ਰਾਬ ਹੋ ਜਾਣ ਮਗਰੋਂ ਉਹਨਾਂ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਵਿਜੇ ਕੁਮਾਰ ਹੰਸ ਨੇ ਸਾਲ 2004 ਵਿਚ ਭਾਰਤੀ ਡੈਮੋਕਰੈਟਿਕ ਸਮਾਜ ਪਾਰਟੀ ਵੱਲੋਂ ਜਲੰਧਰ ਤੋਂ ਲੋਕ ਸਭਾ ਚੋਣ ਲੜੀ ਸੀ।