34.1 C
Delhi
Saturday, April 13, 2024
spot_img
spot_img

ਡੇਵੀਅਟ ਜਲੰਧਰ ਬਣਿਆ ਆਈ.ਕੇ.ਜੀ ਪੀ.ਟੀ.ਯੂ ਇੰਟਰ ਜ਼ੋਨਲ ਯੂਥ ਫੈਸਟੀਵਲ ਦੀ ਓਵਰਆਲ ਟ੍ਰਾਫੀ ਵਿਜੇਤਾ

ਯੈੱਸ ਪੰਜਾਬ
ਜਲੰਧਰ/ਕਪੂਰਥਲਾ, ਦਸੰਬਰ 2, 2022 –
ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਦੇ ਇੰਟਰ ਜ਼ੋਨਲ ਯੂਥ ਫੈਸਟੀਵਲ ਦੀ ਓਵਰਆਲ ਟ੍ਰਾਫੀ ਜਲੰਧਰ ਦੇ ਡੀ.ਏ.ਵੀ.ਇੰਸਟੀਟਿਊਟ ਆਫ਼ ਇੰਜੀਨਿਅਰਿੰਗ ਐਂਡ ਟੈਕਨੋਲਾਜੀ (ਡੇਵੀਅਟ ਜਲੰਧਰ) ਦੇ ਨਾਂ ਰਹੀ ਹੈ! ਫਸਟ ਰਨਰਅਪ ਟ੍ਰਾਫੀ ਉਪਰ ਗੁਰੂ ਨਾਨਕ ਦੇਵ ਇੰਜੀਨਿਅਰਿੰਗ ਕਾਲੇਜ ਲੁਧਿਆਣਾ (ਜੀ.ਐਨ.ਈ ਲੁਧਿਆਣਾ) ਨੇ ਜਿੱਤ ਹਾਸਿਲ ਕੀਤੀ!

ਤਿੰਨ ਦਿਨ ਤਕ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਵਿਖੇ ਚੱਲੇ ਇੰਟਰ ਜ਼ੋਨਲ ਯੂਥ ਫੈਸਟੀਵਲ ਦੇ ਨਤੀਜ਼ੇ ਸ਼ੁਕਰਵਾਰ ਦੇਰ ਸ਼ਾਮ ਘੋਸ਼ਿਤ ਕੀਤੇ ਗਏ! ਨਤੀਜ਼ੇ ਘੋਸ਼ਿਤ ਹੋਣ ਸਮੇਂ ਆਡੀਟੋਰੀਅਮ ਵਿੱਚ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦਾ ਭਾਰੀ ਤੇ ਜੋਸ਼ ਭਰਪੂਰ ਇਕੱਠ ਮੌਜੂਦ ਰਿਹਾ!

ਜਿਵੇਂ ਹੀ ਨਤੀਜ਼ੇ ਘੋਸ਼ਿਤ ਕੀਤੇ ਗਏ ਆਡੀਟੋਰੀਅਮ ਤਾੜੀਆਂ, ਵਿਸਲਾਂ ਤੇ ਢੋਲ ਦੀਆਂ ਥਾਪਾਂ ਨਾਲ ਗੂੰਜ ਉਠਿਆ! ਮਾਹੌਲ ਇੰਝ ਸੀ ਜਿਵੇਂ ਮਹੀਨੇ ਭਰ ਦੀ ਭਰਪੂਰ ਮਿਹਨਤ ਨੂੰ ਅੱਜ ਸਫ਼ਲਤਾ ਤੇ ਮੁਕਾਮ ਮਿਲਿਆ ਹੋਵੇ! ਪ੍ਰਤੀਭਾਗੀ, ਉਹਨਾਂ ਦੇ ਮੈਂਟੋਰ ਤੇ ਟੀਮਾਂ ਭਾਵੁਕ ਸਨ ਤੇ ਖੁਸ਼ੀ ਦੇ ਹੰਝੂ ਤੇ ਜੋਸ਼ ਭਰਪੂਰ ਅਵਾਜ਼ਾਂ ਆਡੀਟੋਰੀਅਮ ਦਾ ਹਿੱਸਾ ਸਨ! ਯੂਨੀਵਰਸਿਟੀ ਦੇ ਡੀਨ ਆਰ ਐਂਡ ਡੀ ਡਾ.ਹਿਤੇਸ਼ ਸ਼ਰਮਾਂ ਤੇ ਹੋਰ ਅਧਿਕਾਰੀਆਂ ਵੱਲੋਂ ਵਿਜੇਤਾ ਟੀਮਾਂ ਨੂੰ ਟ੍ਰਾਫੀਆਂ ਭੇਂਟ ਕੀਤੀਆਂ ਗਈਆਂ!

ਬਾਕੀ ਓਵਰਆਲ ਇਵੇਂਟ ਵਾਈਜ਼ ਨਤੀਜ਼ਿਆਂ ਵਿਚੋਂ ਮਿਊਜ਼ਿਕ ਮੁਕਾਬਲਿਆਂ ਦਾ ਵਿਜੇਤਾ ਸੀਟੀ ਇੰਸਟੀਟਿਊਟ ਆਫ ਇੰਜੀਨੀਅਰਿੰਗ, ਮੈਨੇਜਮੈਂਟ ਐਂਡ ਟੈਕਨੋਲੋਜੀ ਸ਼ਾਹਪੁਰ (ਕੋਡ ਲੋਟਸ) ਰਿਹਾ! ਡਾਂਸ ਵਿਚ ਜੀ.ਐਨ.ਈ ਲੁਧਿਆਣਾ (ਕੋਡ ਗੁਲਬਹਾਰ) ਵਿਜੇਤਾ ਰਿਹਾ! ਥੀਏਟਰ, ਫਾਈਨ ਆਰਟ ਅਤੇ ਲਿਟਰੇਰੀ ਲਈ ਡੇਵੀਅਟ ਜਲੰਧਰ ਨੂੰ ਵਿਜੇਤਾ ਬਣਨ ਦਾ ਸਨਮਾਨ ਹਾਸਿਲ ਹੋਇਆ!

ਯੂਨੀਵਰਸਿਟੀ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ, ਡੀਨ ਕਾਲੇਜ ਡਿਵੈਲਪਮੈਂਟ ਡਾ. ਬਲਕਾਰ ਸਿੰਘ, ਡੀਨ ਅਕਾਦਮਿਕ ਡਾ.ਵਿਕਾਸ ਚਾਵਲਾ, ਡੀਨ ਸਟੂਡੈਂਟ ਵੈਲਫ਼ੇਅਰ ਡਾ.ਗੌਰਵ ਭਾਰਗਵ, ਡੀਨ ਆਰ ਐਂਡ ਡੀ ਡਾ.ਹਿਤੇਸ਼ ਸ਼ਰਮਾਂ ਵੱਲੋਂ ਵਿਜੇਤਾ ਟੀਮਾਂ ਅਤੇ ਭਾਗ ਲੈਣ ਵਾਲੀਆਂ ਸਾਰੀਆਂ ਹੀ ਟੀਮਾਂ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਵਿਚ ਹੋਰ ਬਿਹਤਰ ਕਰਨ ਦੇ ਮੁਕਾਬਲੇ ਦੀ ਨੈਤਿਕ ਪਰਿਭਾਸ਼ਾ ਨੂੰ ਕਾਇਮ ਰੱਖਣ ਲਈ ਵਧਾਈ ਦਿੱਤੀ ਗਈ!

ਯੂਥ ਫੈਸਟੀਵਲ ਦੇ ਕੋਆਰਡੀਨੇਟਰ ਸਹਾਇਕ ਨਿਰਦੇਸ਼ਕ ਸਮੀਰ ਸ਼ਰਮਾਂ ਨੇ ਦੱਸਿਆ ਕਿ ਇਸ ਪੜਾਅ ਦੇ ਜੇਤੂ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਰਾਜ ਯੁਵਕ ਮੇਲੇ ਵਿੱਚ 10, 11 ਅਤੇ 12 ਦਸੰਬਰ ਨੂੰ ਆਈ.ਕੇ.ਜੀ ਪੀ.ਟੀ.ਯੂ ਦੀ ਨੁਮਾਇੰਦਗੀ ਕਰਨਗੇ। ਭੰਗੜੇ ਦੀ ਜੱਜਮੈਂਟ ਦਲਜੀਤ ਸਿੰਘ ਖੱਖ, ਡੀ.ਐਸ.ਪੀ ਹੋਸ਼ਿਆਰਪੁਰ, ਯੋਗੇਸ਼ ਪੰਕਜ ਨਹਿਰੂ ਯੁਵਾ ਕੇਂਦਰ ਚੰਡੀਗੜ੍ਹ ਤੇ ਹਾਰਜੀਰ ਸਿੰਘ, ਪ੍ਰੋਫੈਸਰ (ਰਿਟਾ) ਵੱਲੋਂ ਕੀਤੀ ਗਈ!

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION