26.1 C
Delhi
Tuesday, April 16, 2024
spot_img
spot_img

ਡੀ.ਸੀ. ਜਸਪ੍ਰੀਤ ਸਿੰਘ ਨੇ ਕੀਤਾ ਜਲੰਧਰ ਡਿਸਟਿ੍ਰਕਟ ਬੈਡਮਿੰਟਨ ਚੈਂਪੀਅਨਸ਼ਿਪ ਦਾ ਆਗਾਜ਼

ਯੈੱਸ ਪੰਜਾਬ
ਜਲੰਧਰ, 3 ਅਗਸਤ, 2022:
ਡਿਸਟਿ੍ਰਕਟ ਬੈਡਮਿੰਟਨ ਐਸੋਸੀਏਸ਼ਨ, ਜਲੰਧਰ ਵੱਲੋਂ ਥਿੰਕ ਗੈਸ ਅਤੇ ਐਡੀਡਾਸ ਦੇ ਸਹਿਯੋਗ ਨਾਲ ਰਾਇਜਾਦਾ ਹੰਸਰਾਜ ਸਟੇਡੀਅਮ ਵਿੱਚ ਕਰਵਾਈ ਜਾ ਰਹੀ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਆਗਾਜ਼ ਅੱਜ ਡੀ.ਸੀ. ਜਸਪ੍ਰੀਤ ਸਿੰਘ (ਆਈ.ਏ.ਐੱਸ.) ਨੇ ਕੀਤਾ। ਇਸ ਦੌਰਾਨ ਉਨ੍ਹਾਂ ਨੇ ਖਿਡਾਰੀਆਂ ਨੂੰ ਉਤਸਾਹਿਤ ਕਰਦੇ ਹੋਏ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਫਿੱਟ ਰੱਖਦੀਆਂ ਹਨ, ਉੱਥੇ ਸਾਨੂੰ ਇਹ ਅਵਸਰ ਪ੍ਰਦਾਨ ਕਰਦੀਆਂ ਹਨ ਕਿ ਅਸੀਂ ਆਪਣੇ ਮਾਤਾ-ਪਿਤਾ, ਸ਼ਹਿਰ, ਰਾਜ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕੀਏ। ਉਨ੍ਹਾਂ ਨੇ ਚੈਂਪੀਅਨਸ਼ਿਪ ਦੇ ਪ੍ਰਬੰਧਾਂ ਦੇ ਲਈ ਡੀ.ਬੀ.ਏ. ਦੀ ਤਾਰੀਫ ਕੀਤੀ।

ਚੈਂਪੀਅਨਸ਼ਿਪ ਸੰਬੰਧੀ ਡੀ.ਬੀ.ਏ. ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ 35 ਈਵੈਂਟਸ ਲਈ ਇਸ ਵਾਰ ਸਾਨੂੰ 600 ਤੋਂ ਜ਼ਿਆਦਾ ਐਂਟਰੀਆਂ ਮਿਲੀਆਂ ਹਨ ਅਤੇ ਡੀ.ਬੀ.ਏ. ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਜੇਤੂਆਂ ਨੂੰ 3 ਲੱਖ ਤੌ ਜਆਦਾ ਦੇ ਨਕਦ ਅਤੇ ਹੋਰ ਆਕਰਸ਼ਕ ਪੁਰਸਕਾਰ ਦਿੱਤੇ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਚੈਂਪੀਅਨਸ਼ਿਪ ਦੌਰਾਨ ਅੰਡਰ-11, 13, 15 17 ਅਤੇ 19 ਵਿੱਚ ਲੜਕੇ-ਲੜਕੀਆਂ ਅਤੇ ਪੁਰਸ਼ ਤੇ ਮਹਿਲਾ ਵਰਗ ਦੇ ਸਿੰਗਲਸ, ਡਬਲਸ ਅਤੇ ਮਿਕਸਡ ਡਬਲਸ ਮੁਕਾਬਲੇ ਕਰਵਾਏ ਜਾ ਰਹੇ ਹਨ, ਜਦ ਕਿ ਵੈਟਰਨ ਕੈਟਾਗਰੀ ’ਚ 35 ਪਲੱਸ ਤੋਂ ਲੈ ਕੇ 60 ਪਲੱਸ ਵਰਗ ਦੇ ਈਵੈਂਟ ਹੋ ਰਹੇ ਹਨ। 5 ਦਿਨ ਦੀ ਇਸ ਚੈਂਪੀਅਨਸ਼ਿਪ ’ਚ ਕਰੀਬ 450 ਮੈਚ ਕਰਵਾਏ ਜਾਣਗੇ।

ਚੈਂਪੀਅਨਸ਼ਿਪ ਦੇ ਦੌਰਾਨ ਮੁਫਤ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਮੈਚਾਂ ਦੀ ਲਾਈਵ ਸਟ੍ਰੀਮਿੰਗ ਕੀਤੀ ਜਾ ਰਹੀ ਹੈ। ਇਸ ਆਯੋਜਨ ਚ ਥਿੰਕ ਗੈਸ, ਐਡੀਡਾਸ, ਐਮਕੇ ਵਾਇਰਸ, ਮੈਟਰੋ ਮਿਲਕ, ਜਗਤਜੀਤ ਇੰਡਸਟਰੀਜ਼, ਸਾਵੀ ਇੰਟਰਨੈਸ਼ਨਲ ਅਤੇ ਐਲਪੀਯੂ ਈਵੈਂਟ ਮੁੱਖ ਸਪਾਂਸਰ ਹਨ।

ਚੈਂਪੀਅਨਸ਼ਿਪ ਦਾ ਸਮਾਪਨ ਸਮਾਰੋਹ 7 ਅਗਸਤ ਨੂੰ ਹੋਵੇਗਾ, ਜਿੱਥੇ ਜੇਤੂਆਂ ਨੂੰ ਪੰਜਾਬ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਘਨਸ਼ਿਆਮ ਥੋਰੀ (ਆਈ.ਏ.ਐਸ.) ਪੁਰਸਕਾਰ ਪ੍ਰਦਾਨ ਕਰਨਗੇ। ਚੈਂਪੀਅਨਸ਼ਿਪ ਦੌਰਾਨ ਜਲੰਧਰ ਤੋਂ ਪਹਿਲੇ ਨੈਸ਼ਨਲ ਚੈਂਪੀਅਨ (1951) ਨਰਿੰਦਰ ਸਿਆਲ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਅੱਜ ਦੇ ਸਮਾਗਮ ਵਿੱਚ ਡੀ.ਸੀ. ਨੇ ਰਾਸ਼ਟਰੀ ਪੱਧਰ ਦੇ ਜਿੱਤ ਹਾਸਿਲ ਕਰਨ ਵਾਲੇ ਦਿਵਯਮ ਸਚਦੇਵਾ, ਲੀਜ਼ਾ ਟਾਂਕ, ਮਾਨਿਆ ਰਲਹਨ, ਸਮਰਥ ਭਾਰਦਵਾਜ, ਰਾਮ ਲਖਨ ਅਤੇ ਜੈਦੀਪ ਕੋਹਲੀ ਨੂੰ 11-11 ਹਜ਼ਾਰ ਰੁਪਏ ਦਿੱਤੇ। ਇਸ ਮੌਕੇ ਤੇ ਐਸ.ਡੀ.ਐਮ ਡਾ.ਜੈ ਇੰਦਰ ਸਿੰਘ, ਰਾਕੇਸ਼ ਖੰਨਾ, ਹਰਪ੍ਰੀਤ ਸਿੰਘ, ਅਮਨ ਮਿੱਤਲ, ਮੁਕੁਲ ਵਰਮਾ, ਨਰੇਸ਼ ਬੁਧੀਆ, ਲਵਲੀਨ ਕੁਮਾਰ, ਰਣਜੀਤ ਸਿੰਘ, ਧੀਰਜ ਸ਼ਰਮਾ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION