ਡੀ.ਸੀ. ਚੰਦਰ ਗੈਂਦ ਨੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਦਾ ਫਿਰੋਜ਼ਪੁਰ ਪਹੁੰਚਣ ’ਤੇ ਕੀਤਾ ਸਵਾਗਤ

ਫਿਰੋਜ਼ਪੁਰ, 8 ਨਵੰਬਰ, 2019 –

ਪ੍ਰਧਾਨ ਮੰਤਰੀ ਸ੍ਰੀ. ਨਰਿੰਦਰ ਮੋਦੀ ਦੇ ਕਾਰਿਆਲਿਯ ਮੰਤਰੀ ਜਤਿੰਦਰ ਸਿੰਘ ਦਾ ਹੈਲੀਕਾਪਟਰ ਰਾਹੀਂ ਦਿੱਲੀ ਤੋਂ ਪੁਲਿਸ ਲਾਈਨ ਫਿਰੋਜ਼ਪੁਰ ਛਾਉਣੀ ਪਹੁੰਚਣ ਤੇ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਵੱਲੋਂ ਉਨ੍ਹਾਂ ਨੂੰ ਖ਼ੁਦ ਰਸੀਵ ਕਰਕੇ ਸਵਾਗਤ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਨਾਲ ਐੱਸ.ਐੱਸ.ਪੀ. ਫ਼ਾਜ਼ਿਲਕਾ ਸ੍ਰ. ਭੁਪਿੰਦਰ ਸਿੰਘ ਅਤੇ ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ ਸਮੇਤ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀ. ਜਤਿੰਦਰ ਸਿੰਘ ਸਵ. ਕਮਲ ਸ਼ਰਮਾ ਦੀ ਅੰਤਿਮ ਅਰਦਾਸ ਵਿੱਚ ਭਾਗੀਦਾਰ ਹੋਣ ਆਏ ਸਨ।

ਉਨ੍ਹਾਂ ਨੂੰ ਪ੍ਰੋਟੋਕਾਲ ਦੇ ਮੁਤਾਬਕ ਡਿਪਟੀ ਕਮਿਸ਼ਨਰ ਵੱਲੋਂ ਆਦਰ ਪੂਰਵਕ ਆਪਣੇ ਨਿਵਾਸ ਸਥਾਨ ਲਿਆਂਦਾ ਗਿਆ ਤੇ ਫਿਰ ਉਹ ਉਨ੍ਹਾਂ ਦੇ ਨਾਲ ਸਵ. ਕਮਲ ਸ਼ਰਮਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਏ।

ਸਰਧਾਂਜਲੀ ਸਮਾਗਮ ਦੀ ਸਮਾਪਤੀ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਖ਼ੁਦ ਉਨ੍ਹਾਂ ਨੂੰ ਹੈਲੀਕਾਪਟਰ ਤੇ ਵਾਪਸ ਦਿੱਲੀ ਰਵਾਨਾ ਕੀਤਾ ਗਿਆ।

Share News / Article

Yes Punjab - TOP STORIES