33.1 C
Delhi
Saturday, May 18, 2024
spot_img
spot_img

ਡੀ.ਆਰ.ਆਈ. ਨੇ ਜਲੰਧਰ ਦੇ ਹੋਟਲ ਕਾਰੋਬਾਰੀ ਗੌਤਮ ਕਪੂਰ ਨੂੰ ਦੋਸ਼ ਮੁਕਤ ਕੀਤਾ

ਜਲੰਧਰ, 5 ਜਨਵਰੀ, 2020:

ਰੈਡੀਸਨ ਹੋਟਲ ਜਲੰਧਰ ਦੇ ਮਾਲਕ ਅਤੇ ਪ੍ਰਸਿੱਧ ਬਰਾਮਦਕਾਰ ਗੌਤਮ ਕਪੂਰ ਖਿਲਾਫ ਅੱਠ ਸਾਲ ਪਹਿਲਾਂ ਕਾਰਾਂ ਦੀ ਦਰਾਮਦ ਕਰਨ ਲਈ ਸਰਕਾਰੀ ਸਕੀਮ ਦੀ ਕਥਿਤ ਦੁਰਵਰਤੋਂ ਕਰ ਕੇ ਕਸਟਮ ਡਿਊਟੀ ਵਿੱਚ ਰਿਆਇਤ ਲੈਣ ਦੇ ਲੱਗੇ ਦੋਸ਼ਾਂ ਸਬੰਧੀ ਚੱਲ ਰਹੀਆਂ ਕਾਰਵਾਈਆਂ ਤੋਂ ਬਾਅਦ ਹੁਣ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਸ੍ਰੀ ਕਪੂਰ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਹੈ।

ਇਸ ਫੈਸਲੇ ਦਾ ਸਵਾਗਤ ਕਰਦਿਆਂ ਗੌਤਮ ਕਪੂਰ ਨੇ ਕਿਹਾ ਕਿ ਇਹ ਦੋਸ਼ ਸਪੱਸ਼ਟ ਤੌਰ ’ਤੇ ਕਾਰੋਬਾਰੀ ਰੰਜਿਸ਼ ਜਾਂ ਰਾਜਨੀਤਿਕ ਸਬੰਧਾਂ ਦੁਆਰਾ ਪ੍ਰੇਰਿਤ ਸਨ। ਆਖਰਕਾਰ ਨਿਆਂ ਦੀ ਜਿੱਤ ਹੋਈ ਹੈ।

ਰੈਡੀਸਨ ਜਲੰਧਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਪਾਇਆ ਗਿਆ ਕਿ ਸਰਕਾਰੀ ਨੀਤੀ ਦੀਆਂ ਧਾਰਾਵਾਂ ਅਨੁਸਾਰ ਕਾਰਾਂ ਦਰਾਮਦ ਕੀਤੀਆਂ ਗਈਆਂ ਅਤੇ ਹੋਟਲ ਵੱਲੋਂ ਸਾਰੀਆਂ ਸ਼ਰਤਾਂ ਦੀ ਪਾਲਣਾ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਕਾਮਨ ਐਡਜੁਡੀਸਟਿੰਗ ਅਥਾਰਟੀ ਵੱਲੋਂ ਡੀ.ਆਰ.ਆਈ. ਦੀਆਂ ਕਾਰਵਾਈਆਂ ਰੱਦ ਕਰਨ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਅਥਾਰਟੀਆਂ ਵੱਲੋਂ ਲੋੜÄਦੇ ਮੁਕਤੀ ਪੱਤਰ ਪ੍ਰਾਪਤ ਹੋਏ। ਇਸ ਦੇ ਨਾਲ ਹੀ ਗੌਤਮ ਕਪੂਰ ਖਿਲਾਫ ਸਾਰੇ ਕੇਸ ਰੱਦ ਕਰ ਦਿੱਤੇ ਗਏ।

ਬੁਲਾਰੇ ਅਨੁਸਾਰ ਡੀ.ਆਰ.ਆਈ. ਦੀਆਂ ਕਾਰਵਾਈਆਂ ਕਾਮਨ ਐਡਜੁਡੀਸਟਿੰਗ ਅਥਾਰਟੀ ਵੱਲੋਂ ਰੱਦ ਕਰਨ ਤੋਂ ਬਾਅਦ ਉਨ੍ਹਾਂ ਨੇ ਮੁਕਤੀ ਪੱਤਰ ਜਾਰੀ ਕਰਨ ਲਈ ਡੀ.ਜੀ.ਐਫ.ਟੀ. ਦਫਤਰ ਨੂੰ ਇਸ ਆਧਾਰ ’ਤੇ ਅਰਜ਼ੀ ਦਿੱਤੀ ਸੀ ਕਿ ਉਨ੍ਹਾਂ ਨੇ 100 ਫੀਸਦੀ ਨਿਰਯਾਤ ਦਾ ਉਦੇਸ਼ ਪੂਰਾ ਕੀਤਾ ਅਤੇ ਕਾਰਾਂ ਦੀ ਦਰਾਮਦ ਲਈ ਡਿਊਟੀ ਫਰੀ ਲਾਇਸੈਂਸ ਦੀਆਂ ਸਾਰੀਆਂ ਸ਼ਰਤਾਂ ਨੂੰ ਵੀ ਪੂਰਾ ਕੀਤਾ। ਇਹ ਮੁਕਤੀ ਪੱਤਰ ਕਸਟਮ ਦੀਆਂ ਵੱਖ-ਵੱਖ ਬੰਦਰਗਾਹਾਂ ਉਤੇ ਸੌਂਪੇ ਗਏ ਜਿਨ੍ਹਾਂ ਰਾਹÄ ਕਾਰਾਂ ਨੂੰ ਦਰਾਮਦ ਕੀਤਾ ਗਿਆ।

ਇਸ ਤੋਂ ਬਾਅਦ ਇਨ੍ਹਾਂ ਬੰਦਰਗਾਹਾਂ ਦੇ ਕਮਿਸ਼ਨਰਾਂ ਵੱਲੋਂ ਮੁਕਤੀ ਪੱਤਰ ਜਾਰੀ ਕੀਤੇ ਗਏ ਜਿਨ੍ਹਾਂ ਵਿੱਚੋਂ ਆਖਰੀ ਪੱਤਰ ਦਸੰਬਰ 2019 ਵਿੱਚ ਨਾਹਵਾ ਸ਼ੇਵਾ ਬੰਦਰਗਾਹ ਦੇ ਕਮਿਸ਼ਨਰ ਵੱਲੋਂ ਔਡੀ ਕਾਰ ਲਈ ਪ੍ਰਾਪਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਿਕਾਇਤ ਮਿਲਣ ’ਤੇ ਡੀ.ਆਰ.ਆਈ. ਨੇ ਪੰਜ ਵਾਹਨ ਜ਼ਬਤ ਕਰ ਲਏ ਸਨ ਜਿਨ੍ਹਾਂ ਵਿੱਚ ਦੋ ਬੀ.ਐਮ.ਡਬਲਿਊ ਤੇ ਇਕ ਰੋਲਸ ਰਾਇਸ ਸ਼ਾਮਲ ਸੀ। ਇਹ ਦੋਸ਼ ਲਗਾਏ ਗਏ ਸਨ ਕਿ ਇਹ ਵਾਹਨ ਕਾਰੋਬਾਰੀ ਮੰਤਵ ਲਈ ਖਰੀਦੇ ਗਏ ਹਨ ਅਤੇ ਇਸੇ ਆਧਾਰ ’ਤੇ ਕਸਟਮ ਡਿਊਟੀ ਵਿੱਚ ਰਿਆਇਤ ਹਾਸਲ ਕੀਤੀ ਗਈ ਪਰ ਇਨ੍ਹਾਂ ਕਾਰਾਂ ਨੂੰ ਨਿੱਜੀ ਤੌਰ ਉਤੇ ਵਰਤਿਆਂ ਜਾ ਰਿਹਾ ਹੈ। ਇਹ ਦੋਸ਼ ਉਸ ਸਮੇਂ ਸਾਹਮਣੇ ਆਏ ਸਨ ਜਦੋਂ ਗੌਤਮ ਕਪੂਰ ਜਲੰਧਰ ਤੋਂ ਕਾਂਗਰਸ ਦੀ ਵਿਧਾਨ ਸਭਾ ਟਿਕਟ ਦਾ ਚਾਹਵਾਨ ਸੀ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION