ਡਿਜੀਟਲ ਮਿਊਜ਼ੀਅਮ ਰਾਹੀਂ ਗੁਰੂ ਨਾਨਕ ਦੇ ਜੀਵਨ ਅਤੇ ਫ਼ਲਸਫ਼ੇ ’ਤੇ ਝਾਤ ਮਾਰਣਾ, ਜਲੰਧਰ ਵਾਸੀਆਂ ਲਈ ਰਿਹਾ ਅਨੋਖ਼ਾ ਅਨੁਭਵ

ਜਲੰਧਰ, 15 ਅਕਤੂਬਰ, 2019 –

ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇੜੇ ਬੀ.ਐਸ.ਐਫ ਚੌਕ ਵਿਖੇ ਸਥਾਪਿਤ ਕੀਤੇ ਗਏ ਅਤਿ ਆਧੁਨਿਕ ਡਿਜੀਟਲ ਮਿਊਜ਼ੀਅਮ ਰਾਹੀਂ ਹਜ਼ਾਰਾਂ ਸ਼ਹਿਰ ਵਾਸੀਆਂ ਨੂੰ ਧਾਰਮਿਕਤਾ ਦਾ ਅਨੋਖਾ ਅਨੁਭਵ ਕਰਵਾਇਆ ਗਿਆ।

ਜਿਵੇਂ ਹੀ ਅੱਜ ਸਵੇਰੇ 6.30 ਵਜੇ ਮਿਊਜ਼ੀਅਮ ਦਰਸ਼ਕਾਂ ਲਈ ਖੋਲਿਆਂ ਗਿਆਂ ਸਮਾਜ ਦੇ ਹਰ ਵਰਗ ਤੋਂ ਹਜ਼ਾਰਾਂ ਲੋਕਾਂ ਵਲੋਂ ਅਤਿ ਆਧੁਨਿਕ ਤਕਨੀਕ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਸ਼ਿਰਕਤ ਕੀਤੀ ਗਈ। ਮਿਊਜ਼ੀਅਮ ਵਿੱਚ 8 ਗੈਲਰੀਆਂ ਬਣਾਈਆਂ ਗਈਆਂ ਹਨ ਜਿਨਾਂ ਰਾਹੀਂ ਗੁਰੂ ਜੀ ਦੇ ਜੀਵਨ ’ਤੇ ਫਲਸਫੇ ਨੂੰ ਦਰਸਾਇਆ ਜਾ ਰਿਹਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਯਾਦਗਾਰ ਬਣਾਉਣ ਲਈ ਇਹ ਇਕ ਸਲਾਘਾਯੋਗ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਮਲਟੀ ਮੀਡੀਆ ਤਕਨਾਲੌਜੀ ’ਤੇ ਅਧਾਰਿਤ ਇਸ ਮਿਊਜ਼ੀਅਮ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਦਾਸੀਆਂ ਬਾਰੇ ਚਾਨਣਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਿਊਜ਼ੀਅਮ ਰਾਹੀਂ ਇਕ ਪ੍ਰਮਾਤਮਾ , ਸਰਵਵਿਆਪੀ ਅਤੇ ਨਾਮ ਤੋਂ ਪਰੇ ਦਾ ਅਨੁਭਵ ਲਿਆਂਦਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਊਜ਼ੀਅਮ ਵਿੱਚ ਲਿਆਂਦੀਆਂ ਗਈਆਂ ਅਤਿ ਆਧੁਨਿਕ ਤਕਨੀਕਾਂ ਜਿਵੇਂ ਕਿ ਵੱਡੀਆਂ ਡਿਸਪਲੇਅ ਸਕਰੀਨਾਂ, ਰੇਡੀਓ ਫ੍ਰਿਕਿਊਐਂਸੀ ਅਡੈਂਟੀਫਾਈਡ ਡੀਵਾਇਸ ਹੈਡਫੋਨ ਆਦਿ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੀਵਨ ਦੇ 20 ਸਾਲਾਂ ਦੇ ਲਗਭਗ ਸਮਾਂ ਉਦਾਸੀਆਂ ਵਿੱਚ ਬਿਤਾਇਆ ਹੈ। ਉਨ੍ਹਾਂ ਦੱਸਿਆ ਕਿ ਡਿਜੀਟਲ ਮਿਊਜੀਅਮ ਵਿੱਚ ਰੇਡੀਓ ਫ੍ਰਿਕਿਊਐਂਸੀ ਅਡੈਂਟੀਫਾਈਡ ਡੀਵਾਇਸ ਹੈਡਫੋਨ ਉਦਾਸੀਆਂ ਦਾ ਜ਼ਿਕਰ ਸਾਂਝਾ ਕਰਦਾ ਹੈ।

ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਡਿਜੀਟਲ ਮਿਊਜ਼ੀਅਮ ਵਿੱਚ ਵਿਗਿਆਨ, ਕਲਾ ਅਤੇ ਤਕਨਾਲੋਜੀ, ਡਿਜਾਇਨ ਅਤੇ ਪ੍ਰਤੀਬਿੰਬਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵੱਖਰਾ ਅਨੁਭਵ ਪੈਦਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਯਾਤਰਾ ਬਾਰੇ ਤਿੰਨ ਵਾਲ ਪ੍ਰੋਜੈਕਸਨ ਅਤੇ ਸਕਰੀਨਾਂ ਰਾਹੀਂ ਦਿਖਾਇਆ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਸਰਕਾਰ ਵਲੋਂ 15,16 ਅਤੇ 17 ਅਕਤੂਬਰ ਤੱਕ ਸ਼ੁਰੂ ਕੀਤੀ ਗਈ ਇਹ ਨਿਵੇਕਲੀ ਪਹਿਲ ਦਾ ਹਿੱਸਾ ਬਣਨ। ਉਨ੍ਹਾਂ ਦੱਸਿਆ ਕਿ ਡਿਜੀਟਲ ਮਿਊਜ਼ੀਅਮ ਤੋਂ ਇਲਾਵਾ 16 ਅਤੇ 17 ਅਕਤੂਬਰ ਨੂੰ ਸ਼ਾਮ 7 ਵਜੇ ਤੋਂ 7.45 ਅਤੇ ਸ਼ਾਮ 8.30 ਤੋਂ 9.15 ਵਜੇ ਤੱਕ ਲਾਈਟ ਐਂਡ ਸਾਊਂਡ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ।

Share News / Article

YP Headlines

Loading...