ਡਾ: ਖ਼ੇਮ ਸਿੰਘ ਗਿੱਲ ਦੀ ਯਾਦ ’ਚ ਇਕ ਕਰੋੜ ਦੀ ਲਾਗਤ ਨਾਲ ਪਿੰਡ ਕਾਲੇਕੇ ਵਿਖ਼ੇ ਬਣਨਗੇ ਹਸਪਤਾਲ, ਲਾਇਬ੍ਰੇਰੀ ਅਤੇ ਯਾਦਗਾਰੀ ਗੇਟ

ਮੋਗਾ, 25 ਸਤੰਬਰ, 2019 –

ਪਦਮ ਭੂਸ਼ਨ ਮਹਾਨ ਪਰਉਪਕਾਰੀ ਸੇਵਾ ਅਤੇ ਨਿਮਰਤਾ ਦੇ ਪੁੰਜ ਡਾ. ਖੇਮ ਸਿੰਘ ਗਿੱਲ ਸਾਬਕਾ ਵਾਇਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੀ.ਏ.ਯੂ ਲੁਧਿਆਣਾ ਜੋ ਕਿ ਬੀਤੀ 17 ਸਤੰਬਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਅੱਜ ਉਨਾਂ ਨਮਿੱਤ ਸ਼ਰਧਾਜ਼ਲੀ ਸਮਾਰੋਹ ਉਨਾਂ ਦੇ ਜੱਦੀ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਵਿਖੇ ਆਯੋਜਿਤ ਕੀਤਾ ਗਿਆ।

ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਵਿੱਚ ਇਲਾਕੇ ਭਰ ਤੋਂ ਹਜ਼ਾਰਾਂ ਲੋਕ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ। ਅਕਾਲ ਅਕੈਡਮੀ ਕਾਲੇਕੇ ਵਿਖੇ ਆਯੋਜਿਤ ਕੀਤੇ ਗਏ, ਇਸ ਸਮਾਗਮ ਵਿੱਚ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣੇ ਵਾਲਿਆਂ ਵਲੋਂ ਰਸਭਿੰਨੇ ਕੀਰਤਨ ਦੁਆਰਾ ਆਪਣੀ ਹਾਜ਼ਰੀ ਲਵਾਈ। ਇਲਾਕੇ ਭਰ ਤੋਂ ਧਾਰਮਿਕ, ਸਮਾਜਿਕ ਲੋਕਾਂ ਵਲੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਗਈ।

ਵਿਸ਼ੇਸ਼ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵਲੋਂ ਸ਼ੋਕ ਸ਼ੰਦੇਸ ਲੈ ਕੇ ਗਿਆਨੀ ਦਿਲਬਾਗ ਸਿੰਘ ਜੀ ਪਹੁੰਚੇ ਅਤੇ ਉਨਾਂ ਸੰਗਤਾਂ ਨੂੰ ਸੰਦੇਸ਼ ਪੜ ਕੇ ਸੁਣਾਇਆ ਅਤੇ ਡਾ. ਸਾਹਿਬ ਦੇ ਵੱਡੇ ਸਪੁੱਤਰ ਡਾ. ਬਲਜੀਤ ਸਿੰਘ ਜੀ ਨੂੰ ਦਸਤਾਰ ਭੇਟ ਕੀਤੀ। ਐਮ.ਐਲ.ਏ ਹਲਕਾ ਬਾਘਾ ਪੁਰਾਣਾ ਸ੍ਰ. ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਡਾ. ਖੇਮ ਸਿੰਘ ਗਿੱਲ ਨੇ ਇਸ ਇਲਾਕੇ ਦਾ ਨਾਂ ਪੂਰੀ ਦੂਨੀਆਂ ਵਿੱਚ ਰੌਸ਼ਨ ਕੀਤਾ ਅਤੇ ਉਹ ਹਮੇਸ਼ਾ ਹੀ ਲੋਕਾਂ ਦੇ ਦਿਲ੍ਹਾਂ ਤੇ ਰਾਜ ਕਰਦੇ ਰਹਿਣਗੇ।

ਸ੍ਰ. ਜਗਸੀਰ ਸਿੰਘ ਸਰਪੰਚ ਕਾਲੇਕੇ ਨੇ ਨਗਰ ਵਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਡਾ. ਦਵਿੰਦਰ ਸਿੰਘ ਸੈਕਟਰੀ ਕਲਗੀਧਰ ਟਰੱਸਟ ਨੇ ਕਿਹਾ ਕਿ ਸਾਨੂੰ ਉਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਉਨ੍ਹਾਂ ਅਨੁਸਾਰ ਢਾਲਨਾ ਹੀ ਉੁਨਾਂ ਨੂੰ ਸੱਚੀ ਸਰਧਾਜ਼ਲੀ ਹੋਵੇਗੀ। ਇਸ ਤੋਂ ਇਲਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਗਤਾਰ ਸਿੰਘ ਰੋਡੇ, ਸੁਖਪ੍ਰੀਤ ਸਿੰਘ, ਕਾਂਗਰਸੀ ਆਗੂ ਸੂਬੇਦਾਰ ਗੁਰਬਚਨ ਸਿੰਘ ਬਰਾੜ, ਸ੍ਰ. ਇੰਦਰਜੀਤ ਸਿੰਘ, ਰਜਿੰਦਰ ਸਿੰਘ ਚੱਡਾ, ਸੁਖਵਿੰਦਰ ਸਿੰਘ ਨੇ ਵੀ ਡਾ. ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਖ਼ਤ ਗਰਮੀ ਦੇ ਬਾਵਜ਼ੂਦ ਲੋਕ ਵੱਡੀ ਗਿਣਤੀ ਵਿੱਚ ਕਈ ਘੰਟੇ ਪੰਡਾਲ ਵਿੱਚ ਸਜੇ ਰਹੇ।

ਇਸ ਮੌਕੇ ਤੇ ਪਰਿਵਾਰ ਵਲੋਂ ਸ੍ਰ. ਅਵਤਾਰ ਸਿੰਘ ਕੈਨੇਡਾ ਨੇ ਡਾ. ਸਾਹਿਬ ਦੀ ਯਾਦ ਵਿੱਚ ਇੱਕ ਕਰੋੜ ਦੀ ਲਾਗਤ ਨਾਲ ਲਾਇਬ੍ਰੇਰੀ, ਹਸਪਤਾਲ ਅਤੇ ਯਾਦਗਾਰੀ ਗੇਟ ਪਿੰਡ ਕਾਲੇਕੇ ਵਿਖੇ ਬਣਾਉਣ ਦਾ ਐਲਾਨ ਕੀਤਾ ਅਤੇ ਪਰਿਵਾਰ ਵਲੋਂ ਇਨਾਂ ਕਾਰਜਾਂ ਲਈ 13 ਲੱਖ ਰੁਪਏ ਦੇਣ ਦਾ ਵੀ ਵਾਅਦਾ ਕੀਤਾ।

ਸ੍ਰ. ਜਗਸੀਰ ਸਿੰਘ ਨੇ ਦੱਸਿਆ ਕਿ ਇਹ ਪ੍ਰੋਜੈਕਟ ਪਿੰਡ ਅਤੇ ਇਲਾਕਾ ਨਿਵਾਸੀਆਂ ਦੀ ਸਲਾਹ ਨਾਲ ਜਲਦੀ ਹੀ ਸ਼ੁਰੂ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡਾ. ਗਿੱਲ ਦੇ ਪਰਿਵਾਰ ਵਲੋਂ ਅਕਾਲ ਅਕੈਡਮੀ ਕਾਲੇਕੇ ਲਈ 5 ਏਕੜ ਜ਼ਮੀਨ ਦਾਨ ਕਰਕੇ ਅਕੈਡਮੀ ਦਾ ਨਿਰਮਾਣ ਕੀਤਾ ਗਿਆ ਸੀ, ਜਿਸ ਵਿੱਚ 54 ਪਿੰਡਾਂ ਤੋਂ ਬੱਚੇ ਉੱਚ ਕੋਟੀ ਦੀ ਧਾਰਮਿਕ ਅਤੇ ਦੁਨਿਆਵੀ ਵਿਦਿਆ ਪ੍ਰਾਪਤ ਕਰ ਰਹੇ ਹਨ। ਪਿੰ੍ਰਸੀਪਲ ਸੀਮਾ ਰਾਣੀ ਨੇ ਸੰਗਤਾਂ ਦਾ ਧੰਨਵਾਦ ਕੀਤਾ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES