ਡਾ: ਬਾਲ ਕ੍ਰਿਸ਼ਣ ਸ਼ਰਮਾ ਕੌਸ਼ਿਕ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਦੇ ਉਪਕੁਲਪਤੀ ਨਿਯੁਕਤ

ਚੰਡੀਗੜ, ਸਤੰਬਰ 10, 2019:

ਪੰਜਾਬ ਦੇ ਰਾਜਪਾਲ ਅਤੇ ਹੋਸ਼ਿਆਰਪੁਰ ਵਿਖੇ ਗੂਰੁ ਰਵਿਦਾਸ ਆਯੁਰਵੇਦ ਯੂਨਿਵਰਸਿਟੀ ਦੇ ਚਾਂਸਲਰ ਸ਼੍ਰੀ ਵੀਪੀ ਬਦਨੌਰ ਨੇ ਅਗਲੇ ਤਿੰਨ ਸਾਲਾ ਦੇ ਕਾਰਜਕਾਲ ਦੇ ਲਈ ਡਾ ਬਾਲ ਕ੍ਰਿਸ਼ਣ ਸ਼ਰਮਾ ਕੌਸ਼ਿਕ ਨੂੰ ਅਗਲਾ ਵਾਇਸ ਚਾਂਸਲਰ ਨਿਯੂਕਤ ਕੀਤਾ ਹੈ।

ਪਟਿਆਲਾ ਤੋਂ ਸੰਬੰਧ ਰੱਖਣ ਵਾਲੇ ਡਾ ਕੌਸ਼ਿਕ (ਐਮਡੀ, ਪੀਐਚਡੀ) 11 ਸਤੰਬਰ ਨੂੰ ਇਹ ਜਿੱਮੇਵਾਰੀ ਲੈਂਣਗੇਂ । ਅਪਣੇ 37 ਸਾਲ ਦੇ ਕੈਰਿਅਰ ਵਿਚ ਆਯੂਰਵੇਦ ਦੇ ਉਤਥਾਨ ਦੀ ਇਸ ਦਿਸ਼ਾ ਵਿਚ ਉਹ ਆਯੁਰਵੇਦ ਸਿਖਿਆ ਦਾ ਪ੍ਰਸਾਰ ਕਰਦੇ ਰਹੇ ਹਮ ਜਿਸ ਵਿਚ ਉਨ੍ਹਾਂ ਨੂੰ ਦ੍ਰਵਿਆਗੁਣਾ (ਫਾਰਮਾਕੋਲੋਜੀ) ਦੇ ਐਚਉਡੀ ਦਾ ਵੀ ਅਨੁਭਵ ਪ੍ਰਾਪਤ ਹੈ।

ਉਹ ਪੰਜਾਬ ਸਟੇਟ ਫੈਕੇਲਟੀ ਆਫ ਆਯੁਰਵੇਦ ਐਂਡ ਯੂਨਾਨੀ ਸਿਸਟਮ ਆਫ ਮੈਡਿਸੰਸ ਦੇ ਮੈਂਬਰ ਸੇਕ੍ਰੇਟਰੀ ਅਤੇ ਪਟਿਆਲਾ ਵਿਖੇ ਸਰਕਾਰੀ ਆਯੁਰਵੇਦਿਕ ਕਾਲੇਜ ਅਤੇ ਹਸਪਤਾਲ ਵਿਚ ਮੈਡੀਕਲ ਸੁਪਰਇਨਟੇਂਡੇਂਟ ਦੇ ਰੁਪ ‘ਚ ਅਪਣੇ ਸੇਵਾਵਾਂ ਪ੍ਰਦਾਨ ਕਰ ਚੁਕੇ ਹਨ।

ਉਹ ਅਪਣੇ ਕਾਰਜਕਾਲ ਵਿਚ ਕਈ ਪੁਰਸਕਾਰਾਂ ਤੋਂ ਵੀ ਨਵਾਜੇ ਜਾ ਚੁਕੇ ਹਨ ।

Share News / Article

Yes Punjab - TOP STORIES