ਡਾ. ਗੁਰਨਾਮ ਸਿੰਘ ਤੀਰ ਦੀ ਸਾਹਿਤਕ ਵਿਰਾਸਤ ਨੂੰ ਸੰਭਾਲੇਗੀ ਗੁਰੂ ਨਾਨਕ ਦੇਵ ਯੂਨੀਵਰਸਿਟ

ਯੈੱਸ ਪੰਜਾਬ
ਅੰਮ੍ਰਿਤਸਰ, 10 ਮਈ, 2022 –
ਗੁਰ¨ ਨਾਨਕ ਦੇਵ ਯ¨ਨੀਵਰਸਿਟੀ ਸ. ਗੁਰਨਾਮ ਸਿੰਘ ਤੀਰ ਦੀਆਂ ਸਾਹਿਤਕ ਕਿਰਤਾਂ ਨੂੰ ਸੰਭਾਲਣ ਹਿਤ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ‘ਚ ਇਕ ਕੇਂਦਰ ਦੀ ਸਥਾਪਨਾ ਕਰੇਗੀ। ਇਸ ਸਬੰਧੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਗੁਰਨਾਮ ਸਿੰਘ ਤੀਰ ਮੈਮੋਰੀਅਲ ਟਰੱਸਟ ਵਿਚਕਾਰ ਇਕ ਅਹਿਮ ਸਮਝੌਤਾ ਸਹੀਬੰਦ ਹੋਇਆ ਹੈ। ਇਸ ਟਰੱਸਟ ਦੇ ਮੈਂਬਰਾਂ ਵਿੱਚ ਮਰਹ¨ਮ ਪੰਜਾਬੀ ਨਾਵਲਕਾਰ ਦੇ ਪਰਿਵਾਰਕ ਮੈਂਬਰ ਵੀ ਸæਾਮਲ ਹਨ, ਜਿਨ੍ਹਾਂ ਵਿੱਚ ਸਾਹਿਤਕ ਹਲਕਿਆਂ ਦੀ ਨਾਮਵਰ ਹਸਤੀ ਉਨ੍ਹਾਂ ਦੀ ਬੇਟੀ ਸ੍ਰੀਮਤੀ ਹਰਮੋਹਨ ਕੌਰ ਸੰਧੂ ਜੋ ਕਿ ਬੱਬ¨ ਤੀਰ ਦੇ ਨਾਲ ਜਾਣੇ ਜਾਂਦੇ ਹਨ, ਵੀ ਸæਾਮਲ ਹਨ।

ਡਾ. ਗੁਰਨਾਮ ਸਿੰਘ ਤੀਰ ਇੱਕ ਹਾਸਰਸ ਲੇਖਕ ਸਨ ਜੋ ਚਾਚਾ ਚੰਡੀਗੜ੍ਹੀਆ ਵਜੋਂ ਹਫæਤਾਵਾਰੀ ਕਾਲਮ ਵੀ ਲਿਖਦੇ ਅਤੇ ਉਨ੍ਹਾਂ ਦੀਆਂ ਲਿਖਤਾਂ ਵਿਚ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰਾਂ ਵਿਚ ਫੈਲੀਆਂ ਬੁਰਾਈਆਂ ‘ਤੇ ਟਿਪਣੀਆਂ ਅਤੇ ਆਲੋਚਨਾਵਾਂ ਸ਼ਾਮਿਲ ਹੁੰਦੀਆਂ ਸਨ। ਲੇਖਕ, ਵਕੀਲ ਅਤੇ ਪੱਤਰਕਾਰ ਵਰਗੀਆਂ ਬਹੁਪੱਖੀ ਸਖਸ਼ੀਅਤਾਂ ਵਜੋਂ ਜਾਣੇ ਜਾਂਦੇ ਸ. ਤੀਰ 15 ਅਪ੍ਰੈਲ 1991 ਨੂੰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀਆਂ ਕਿਤਾਬਾਂ ਵਿੱਚ ਅਕਲ ਜਾੜ੍ਹ, ਗੁਰਹਤੀ, ਅਧੀ ਰਾਤ ਦੀਆਂ ਹਾਕਾਂ, ਆਰਟਿਸਟ ਬੋਲੀਆ, ਮੈਨ¨ ਮੈਥੋਂ ਬਚਾਓ, ਚਾਚਾ ਚੰਡੀਗੜ੍ਹੀਆ, ਮਿਠੀਆਂ ਪੀੜਾਂ, ਦਿਲੀ ਦੀ ਵਕੀਲ ਕੁੜੀ, ਗੁੰਝਲਣ, ਛ¨ਹ-ਮੰਤਰ, ਨੀਰੀ ਫਰਾਹ, ਹਸਦਾ ਪੰਜਾਬ, ਹਸਦੀ ਦੁਨੀਆ , ਵਾਹੁ ਪੀਆ ਜਾਣੀਏ ਆਦਿ ਸæਾਮਲ ਹਨ।

ਇਸ ਮੌਕੇ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧ¨ ਨੇ ਕਿਹਾ ਕਿ ਡਾ. ਤੀਰ ਨੂੰ ਵਿਅੰਗ ਦੀ ਸ¨ਝ ਸੀ ਅਤੇ ਉਨ੍ਹਾਂ ਨੇ ਅਖæਬਾਰਾਂ ਦੇ ਮਾਣਮੱਤੇ ਕਾਲਮਾਂ ਵਿੱਚ ਆਪਣੀਆਂ ਸæਾਨਦਾਰ ਲਿਖਤਾਂ ਰਾਹੀਂ ‘ਚਾਚਾ ਚੰਡੀਗੜ੍ਹੀਆ’ ਵਜੋਂ ਨਾਮਣਾ ਖੱਟਿਆ। ਸਮਾਜਿਕ ਬੁਰਾਈਆਂ ਖਿਲ਼ਾਫ ਉਨ੍ਹਾਂ ਨੇ ਹਾਸੋਹੀਣੀ ਲਿਖਤਾਂ ਰਾਹੀਂ ਨਵੀਂ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਬੇਟੀ ਬੱਬ¨ ਤੀਰ ਨੇ ਮਹਾਨ ਪੰਜਾਬੀ ਲੇਖਕ ਅਤੇ ਸਿਆਸੀ ਦ¨ਰਦਰਸæੀ ਦੀ ਵਿਰਾਸਤ ਨੂੰ ਸੰਭਾਲਿਆ ਹੈ। ਪ੍ਰੋ. ਸੰਧ¨ ਨੇ ਕਿਹਾ ਕਿ ਗੁਰ¨ ਨਾਨਕ ਦੇਵ ਯ¨ਨੀਵਰਸਿਟੀ ਕਲਾ, ਸੱਭਿਆਚਾਰ, ਭਾਸæਾ ਅਤੇ ਸਾਹਿਤ ਦੇ ਪ੍ਰਚਾਰ ਰਾਹੀਂ ਪੰਜਾਬ ਦੇ ਸæਾਨਦਾਰ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਲਈ ਵਚਨਬੱਧ ਹੈ।

ਆਪਣੇ ਪਿਤਾ ਦੀ ਵਿਰਾਸਤ ਬਾਰੇ ਬੋਲਦਿਆਂ, ਬੱਬ¨ ਤੀਰ, ਜੋ ਪੰਜਾਬ ਪਬਲਿਕ ਸਰਵਿਸ ਕਮਿਸæਨ ਦੇ ਮੈਂਬਰ ਵੀ ਹਨ, ਨੇ ਕਿਹਾ ਕਿ ਮੇਰੀ ਇਹ ਦਿਲੀ ਇੱਛਾ ਸੀ ਕਿ ਮੇਰੇ ਪਿਤਾ ਦੀਆਂ ਸਾਹਿਤਕ ਰਚਨਾਵਾਂ ਨੂੰ ਸੰਭਾਲਿਆ ਜਾਵੇ ਅਤੇ ਸਾਰਿਆਂ ਨਾਲ ਸਾਂਝਾ ਕੀਤਾ ਜਾਵੇ। ਭਾਰਤ ਅਤੇ ਵਿਦੇਸæਾਂ ਵਿੱਚ ਮੇਰੇ ਤਜæਰਬਿਆਂ ਵਿੱਚ, ਬਹੁਤ ਸਾਰੇ ਪੰਜਾਬੀਆਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਪੰਜਾਬੀ ਸਿੱਖੀ ਤਾਂ ਜੋ ਉਹ ਉਸਦੇ ਨਾਵਲ ਪੜ੍ਹ ਸਕਣ। ਇਸ ਲਈ ਇਸ ਸਥਾਪਤ ਹੋਣ ਵਾਲੇ ਕੇਂਦਰ ਜæਰੀਏ ਅਸੀਂ ਉਨ੍ਹਾਂ ਦੀਆਂ ਯਾਦਗਾਰਾਂ ਰਾਹੀਂ ਸਮਾਜ ਇੱਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਾਂਗੇ।

ਯ¨ਨੀਵਰਸਿਟੀ ਇੰਡਸਟਰੀ ਲਿੰਕੇਜ ਸੈੱਲ ਦੇ ਡਾਇਰੈਕਟਰ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਸ ਭਾਈਵਾਲੀ ਤਹਿਤ ਖੋਜ ਅਤੇ ਅਧਿਐਨ ਦੇ ਉਦੇਸæ ਨਾਲ ਮਰਹ¨ਮ ਲੇਖਕ ਦੀਆਂ ਦੁਰਲੱਭ ਹੱਥ-ਲਿਖਤਾਂ, ਰਚਨਾਵਾਂ ਅਤੇ ਸੰਗ੍ਰਹਿ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਇਹ ਟਰੱਸਟ ਉਨ੍ਹਾਂ ਸਾਰੀਆਂ ਦੁਰਲੱਭ ਤਸਵੀਰਾਂ, ਪੁਰਸਕਾਰ, ਨਿੱਜੀ ਤੋਹਫæੇ ਆਦਿ ਉਪਲਬਧ ਕਰਵਾਏਗਾ ਜੋ ਆਮ ਲੋਕਾਂ ਲਈ ਦਿਲਚਸਪੀ ਵਧਾਉਣਗੇ ਅਤੇ ਪੜ੍ਹਨ ਲਿਖਣ ਲਈ ਪ੍ਰੁੇਰਿਤ ਕਰਨਗੇ। ਇਸ ਤੋਂ ਇਲਾਵਾ, ਯ¨ਨੀਵਰਸਿਟੀ ਇਨ੍ਹਾਂ ਦੇ ਪ੍ਰਦਰਸæਨ ਲਈ ਇੱਕ ਢੁਕਵਾਂ ਸਥਾਨ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਯ¨ਨੀਵਰਸਿਟੀ ਡਾ. ਤੀਰ ਦੀਆਂ ਰਚਨਾਵਾਂ ਲਈ ਇੱਕ ਡਿਜੀਟਲ ਲਾਇਬ੍ਰੇਰੀ ਸਥਾਪਤ ਕਰਨ ਲਈ ਟਰੱਸਟ ਨਾਲ ਮਿਲ ਕੇ ਕੰਮ ਕਰੇਗੀ। ਟਰੱਸਟ ਵੱਲੋਂ ਯ¨ਨੀਵਰਸਿਟੀ ਦੇ ਸਹਿਯੋਗ ਨਾਲ ਪੰਜਾਬੀ ਵਿਅੰਗ, ਹਾਸਰਸ ਅਤੇ ਵਿਅੰਗ ਵਿੱਚ ਪ੍ਰਕਾਸ਼ਿਤ ਸਰਵੋਤਮ ਰਚਨਾ ਨੂੰ ਸਾਲਾਨਾ ਪੁਰਸਕਾਰ ਦਿੱਤਾ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ