35.6 C
Delhi
Tuesday, April 23, 2024
spot_img
spot_img

ਡਾਕਟਰ ਚੀਮਾ ਵੱਲੋਂ ਏਸ਼ੀਅਨ ਨਿਸ਼ਾਨੇਬਾਜ਼ੀ ਚੈਪੀਅਨਸ਼ਿਪ ਦੀਆਂ ਜੇਤੂ ਖਿਡਾਰਨਾਂ ਦਾ ਸਨਮਾਨ

ਚੰਡੀਗੜ੍ਹ, 15 ਨਵੰਬਰ, 2019:

ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਜੇਤੂ ਰਹਿਣ ਵਾਲੀਆਂ ਰੋਪੜ ਦੀਆਂ ਜੈਸਮੀਨ ਸੈਣੀ ਅਤੇ ਖੁਸ਼ੀ ਸੈਣੀ ਨੂੰ ਸਨਮਾਨਿਤ ਕੀਤਾ।

ਸਾਬਕਾ ਮੰਤਰੀ ਨੇ ਇਹਨਾਂ ਦੋਵੇਂ ਖਿਡਾਰਨਾਂ ਦੀ ਰਿਹਾਇਸ਼ ਉੱਤੇ ਜਾ ਕੇ ਉਹਨਾਂ ਨੂੰ ਇਹ ਸਨਮਾਨ ਦਿੱਤਾ। ਦੋਹਾ ਵਿਖੇ ਹੋਈ 14ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਜੈਸਮੀਨ ਨੇ ਸੋਨ ਤਗਮਾ ਅਤੇ ਖੁਸ਼ੀ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਇਹ ਦੋਵੇਂ ਲੜਕੀਆਂ ਰੋਪੜ ਵਿਚ ਰਹਿੰਦੀਆਂ ਹਨ।

ਇਹਨਾਂ ਲੜਕੀਆਂ ਦੇ ਰਿਹਾਇਸ਼ ਉੱਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇਹਨਾਂ ਖਿਡਾਰਨਾਂ ਨੇ ਰੋਪੜ ਦਾ ਮਾਣ ਵਧਾਇਆ ਹੈ। ਉਹਨਾਂ ਕਿਹਾ ਕਿ ਇਹਨਾਂ ਲੜਕੀਆਂ ਦੀ ਪ੍ਰਾਪਤੀ ਇਸ ਲਈ ਵੱਡੀ ਹੈ, ਕਿਉਂਕਿ ਇਹਨਾਂ ਨੇ ਬਹੁਤ ਸਾਰੀਆਂ ਰੁਕਾਵਟਾਂ ਅਤੇ ਮੁਸ਼ਕਿਲਾਂ ਨੂੰ ਪਾਰ ਕਰਕੇ ਇਹ ਜਿੱਤ ਹਾਸਿਲ ਕੀਤੀ ਹੈ।

ਉਹਨਾਂ ਨੇ ਲੜਕੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਚ ਪੜ੍ਹਦਿਆਂ ਇਹ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION