ਟੋਲ ਫ੍ਰੀ ਨੰਬਰ-ਰੀਅਲ ਇਸਟੇਟ ਦੇ ਮਾਰ ਦੇ ਪੀੜਿਤਾਂ ਲਈ ਬਹੁਤ ਹੀ ਜਰੂਰੀ ਸ਼ੁਰੂਆਤ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ੍ਹ, 10 ਅਗਸਤ, 2019:

ਪੰਜਾਬ ਦੇ ਸਭ ਤੋਂ ਜਿਆਦਾ ਮੰਨੇ ਪ੍ਰਮੰਨੇ ਸਮਾਜ ਸੇਵੀ ਆਲਮਜੀਤ ਸਿੰਘ ਮਾਨ, 1988 ਤੋਂ ਲਗਾਤਾਰ ਦੁਰਘਟਨਾਗ੍ਰਸਤ ਲੋਕਾਂ ਅਤੇ ਨੇਤਰਹੀਣ ਅਤੇ ਅਨਾਥ ਬੱਚਿਆਂ ਦੀ ਮਦਦ ਲਈ ਖਾਸ ਉਪਰਾਲੇ ਕਰ ਰਹੇ ਹਨ। ਉਹ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਵੀ ਕਰਦੇ ਹਨ।

ਉਹਨਾਂ ਦੀਆਂ ਇਹਨਾਂ ਬਾਕਮਾਲ ਕੋਸ਼ਿਸ਼ਾਂ ਦੇ ਚਲਦੇ, 22 ਨਵੰਬਰ 2001 ਨੂੰ ਦਿੱਲੀ ਵਿਖੇ ਆਲਮਜੀਤ ਸਿੰਘ ਮਾਨ ਨੂੰ ਰਾਸ਼ਟਰੀ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 2004 ਵਿੱਚ ਆਜ਼ਾਦੀ ਦਿਵਸ ਦੇ ਮੌਕੇ ਤੇ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਸਰਕਾਰ ਸਟੇਟ ਐਵਾਰਡ ਅਤੇ ਪ੍ਰਮਾਣ ਪੱਤਰ ਨਾਲ ਨਵਾਜਿਆ।

ਆਲਮਜੀਤ ਸਿੰਘ ਮਾਨ ਨੇ ਉਪਰੋਕਤ ਪੀੜਤਾਂ ਲਈ 24 ਘੰਟੇ ਫ੍ਰੀ ਹੈਲਪਲਾਈਨ ਵੀ ਖੋਲੀ। ਹਾਲ ਹੀ ਵਿੱਚ ਉਹਨਾਂ ਨੇ ਜ਼ੀਰਕਪੁਰ ਵਿਖੇ ਆਪਣੀ ਜ਼ਮੀਨ ਤੇ ਨੇਤਰਹੀਣ ਅਤੇ ਗਰੀਬ ਬੱਚਿਆਂ ਲਈ ਇੱਕ ਫ੍ਰੀ ਮਿਊਜ਼ਿਕ ਅਕੈਡਮੀ ਦੀ ਵੀ ਘੋਸ਼ਣਾ ਕੀਤੀ।

ਹਾਲ ਹੀ ਵਿੱਚ ਉਹਨਾਂ ਨੇ ਲੋਕਾਂ ਨੂੰ ਇਸੇ ਹੈਲਪਲਾਈਨ ਬਾਰੇ ਸਚੇਤ ਕਰਨ ਲਈ ਇੱਕ ਖਾਸ ਪ੍ਰੈਸ ਕਾਨਫਰੰਸ ਦਾ ਆਯੋਯਨ ਕੀਤਾ। ਇਹ ਹੈਲਪਲਾਈਨ ਨੰਬਰ ਹੁਣ ਉਹਨਾਂ ਪੀੜਤਾਂ ਲਈ ਵੀ ਕੰਮ ਕਰੇਗੀ ਜੋ ਬਿਲਡਰਾਂ ਦੇ ਹੱਥੋਂ ਤੰਗ ਹੋ ਰਹੇ ਹਨ, ਜਿਹਨਾਂ ਨੇ ਉਹਨਾਂ ਨੂੰ ਘਰ/ਫਲੈਟ/ਪਲਾਟ ਦੇਣ ਦਾ ਵਾਅਦਾ ਕਰਦੇ ਹਨ ਪਰ ਉਹਨਾਂ ਦੀ ਪ੍ਰਾਪਰਟੀ ਦੀ ਮਲਕੀਅਤ ਨਹੀਂ ਦਿੰਦੇ ਜਾਂ ਉਹਨਾਂ ਘਰਾਂ ਦੇ ਨਿਰਮਾਣ ਵਿੱਚ ਦੇਰੀ ਕਰਦੇ ਹਨ।

ਬਹੁਤ ਸਾਰੇ ਬਿਲਡਰ ਘਰ ਵੀ ਨਹੀਂ ਦਿੰਦੇ ਅਤੇ ਉਹਨਾਂ ਦੇ ਪੈਸੇ ਵੀ ਵਾਪਿਸ ਨਹੀਂ ਕਰਦੇ। ਇਸ ਸਥਿਤੀ ਵਿੱਚ ਗ੍ਰਾਹਕਾਂ ਨੂੰ ਬਹੁਤ ਜਿਆਦਾ ਮਾਲੀ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪੈਦਾ ਹੈ।ਜਦੋਂ ਕਿ ਬਿਲਡਰ ਇਹਨਾਂ ਪੈਸਿਆਂ ਨਾਲ ਵਿਦੇਸ਼ ਦੇ ਟ੍ਰਿਪ ਲਗਾਉਂਦੇ ਹਨ ਅਤੇ ਮਹਿੰਗੇ ਗਿਫਟ ਖਰੀਦਦੇ ਹਨ।

ਜੁਲਾਈ 2019 ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਮੁਤਾਬਿਕ ਬਿਲਡਰ ਕਦੇ ਵੀ ਪ੍ਰਾਪਰਟੀ ਦੀ ਮਲਕੀਅਤ ਦੇਣ ਚ ਦੇਰੀ ਨਹੀਂ ਕਰ ਸਕਦੇ। ਜੇ ਇਸ ਤਰਾਂ ਹੁੰਦਾ ਹੈ ਤਾਂ ਉਹਨਾਂ ਨੂੰ ਪੂਰੇ ਪੈਸੇ ਵਾਪਿਸ ਕਰਨੇ ਪੈਣਗੇ।

ਇਸ ਮੌਕੇ ਤੇ, ਸ਼੍ਰੀ ਆਲਮਜੀਤ ਸਿੰਘ ਮਾਨ ਨੇ ਕਿਹਾ, “ਮੈਂ ਹਮੇਸ਼ਾ ਤੋਂ ਹੀ ਸਮਾਜ ਸੇਵਾ ਦਾ ਹਿੱਸਾ ਰਿਹਾ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਇਹ ਕੋਈ ਸੇਵਾ ਨਹੀਂ ਸਾਡੀ ਸਮਾਜ ਪ੍ਰਤੀ ਜਿੰਮੇਦਾਰੀ ਹੈ। ਇਸ ਸਰਵਿਸ ਲਈ, ਗ੍ਰਾਹਕਾਂ ਦੀਆਂ ਵਕੀਲਾਂ ਨਾਲ ਸਾਰੀਆਂ ਮੀਟਿੰਗਾਂ ਅਤੇ ਕਾਗਜ ਪੱਤਰ ਦਾ ਸਾਰਾ ਕੰਮ ਖੁਦ ਆਪਣੇ ਪਾਸੇ ਨਾਲ ਕਰਾਂਗਾ।

ਮੈਂ ਇਸ ਕੰਮ ਲਈ ਕਦੇ ਵੀ ਕਿਸੇ ਤਰਾਂ ਦਾ ਕੋਈ ਦਾਨ ਨਹੀਂ ਲਿਆ। ਇਸ ਵਿੱਚ ਮੇਰੇ ਨਾਲ 30 ਤੋਂ 35 ਵਕੀਲਾਂ ਦੀ ਪੋਰੀ ਟੀਮ ਹੈ ਜੋ ਗ੍ਰਾਹਕਾਂ ਦੀ ਪੂਰੀ ਮਦਦ ਕਰਨਗੇ। ਭਵਿੱਖ ਵਿੱਚ ਵੀ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਮੈਂ ਸਮਾਜ ਦੇ ਭਲੇ ਲਈ ਇਸ ਤਰਾਨਾ ਦੇ ਕਦਮ ਪੁੱਟਦਾ ਰਹਾਂ।”

ਇਹ ਟੋਲ-ਫ੍ਰੀ ਨੰਬਰ ਹੈ +91-8427953163.


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •