ਟੈਰੀਟੋਰੀਅਲ ਆਰਮੀ ’ਚ ਭਰਤੀ 17 ਤੇ 18 ਅਕਤੂਬਰ ਨੂੰ

ਜਲੰਧਰ, 26 ਸਤਬੰਰ, 2019 –

150 ਇੰਫੈਂਟਰੀ ਬਟਾਲੀਅਨ (ਟੀ.ਏ.) ਪੰਜਾਬ ਵਲੋਂ ਟੈਰੀਟੋਰੀਅਲ ਆਰਮੀ ਗਰੁੱਪ ਦੇ ਵੈਸਟਨ ਕਮਾਂਡ (ਜ਼ੋਨ-1) ਚੌਧਰੀ ਸਰਵਨ ਕੁਮਾਰ ਖੇਤੀਬਾੜੀ ਯੂਨੀਵਰਸਿਟੀ ਪਾਲਮਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਵਿਖੇ ਪੰਜਾਬ ਦੇ ਨੌਜਵਾਨਾਂ ਲਈ 17 ਤੋਂ 18 ਅਕਤੂਬਰ ਨੂੰ ਭਰਤੀ ਕੀਤੀ ਜਾ ਰਹੀ ਹੈ।

ਇਕ ਬੁਲਾਰੇ ਨੇ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ, ਸਿਪਾਹੀ (ਕਲਰਕ ਸਟਾਫ਼), ਹਾਊਸ-ਕੀਪਰ, ਮੈਸ ਕੀਪਰ, ਲਾਂਗਰੀ, ਹੇਅਰ ਡਰੈਸਰ ਅਤੇ ਦਰਜੀ ਦੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ, ਹੁਸ਼ਿਆਰਪੁਰ, ਬਰਨਾਲਾ, ਬਠਿੰਡਾ, ਫ਼ਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜਪੁਰ, ਫਾਜ਼ਿਲਕਾ, ਜਲੰਧਰ, ਕਪੂਰਥਲਾ ਅਤੇ ਲੁਧਿਆਣਾ ਦੇ ਨੌਜਵਾਨਾਂ 17 ਅਕਤੂਰ ਨੂੰ ਸਰੀਰਿਕ ਜਾਂਚ, ਦੌੜ, ਡਾਕਟਰੀ ਜਾਂਚ ਅਤੇ ਹੋਰ ਦਸਤਾਵੇਜਾਂ ਦੀ ਜਾਂਚ ਲਈ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਦੇ ਬਾਕੀ ਜਿਲਿ੍ਹਆਂ ਦੇ ਨੌਜਵਾਨ 18 ਅਕਤੂਬਰ ਨੂੰ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਦਸਤਾਵੇਜਾਂ ਦੀ ਮੁੜ ਜਾਂਚ, ਟਰੇਡ ਟੈਸਟ ਅਤੇ ਚੁਣੇ ਗਏ ਉਮੀਦਵਾਰਾਂ ਦਾ ਮੈਡੀਕਲ ਟੈਸਟ ਅਤੇ ਭਰਤੀ ਬੋਰਡ ਵਲੋਂ ਅੰਤਿਮ ਟੈਸਟ 25 ਤੋਂ 28 ਅਕਤੂਬਰ ਤੱਕ ਲਏ ਜਾਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਸਰੀਰਿਕ ਅਤੇ ਡਾਕਟਰੀ ਜਾਂਚ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਲਿਖਤੀ ਇਮਤਿਹਾਨ ਹੋਵੇਗਾ ਅਤੇ ਪ੍ਰਸ਼ਨ ਪੱਤਰ ਤਿੰਨ ਭਾਸ਼ਾਵਾਂ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਲਿਖਤੀ ਇਮਤਿਹਾਨ ਦੀ ਮਿਤੀ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES