- Advertisement -
ਅੱਜ-ਨਾਮਾ
ਝਟਕਾ ਲੱਗ ਗਿਆ ਬੈਂਸ ਨੂੰ ਬੜਾ ਭਾਰਾ,
ਸੱਜਣ ਗਏ ਕਈ ਸੁਣੇ ਹਨ ਛੋੜ ਬੇਲੀ।
ਕਹਿੰਦੇ ਯਤਨ ਸਨ ਨਿਭਣ ਦੇ ਬੜੇ ਕੀਤੇ,
ਔਖਾ ਹੋਇਆ ਨਿਭਾਉਣਾ ਸੀ ਜੋੜ ਬੇਲੀ।
ਆਖਣ ਬੋਲੀ ਨਾ ਬੈਂਸ ਦੀ ਸਾਊ ਹੈ ਜੀ,
ਔਖੇ ਚੱਬਣ ਸੀ ਇਹੋ ਜਿਹੇ ਰੋੜ ਬੇਲੀ।
ਅੰਦਰੋ-ਅੰਦਰ ਵੀ ਬੜਾ ਸੀ ਕੁੜ੍ਹਨ ਔਖਾ,
ਤਾਂਹੀਂਓਂ ਦਿੱਤੀ ਹੈ ਆਖਰ ਨੂੰ ਤੋੜ ਬੇਲੀ।
ਕਈਆਂ ਛੱਡਿਆ, ਛੱਡਣਗੇ ਕਈ ਬੇਸ਼ੱਕ,
ਜਿਨ੍ਹਾਂ ਵੀ ਛੱਡਣਾ, ਜਾਣ ਉਹ ਛੱਡ ਬੇਲੀ।
ਚੇਲੇ ਜੋੜਨ ਲਈ ਬੈਂਸ ਨੂੰ ਵੱਲ ਆਉਂਦਾ,
ਫਸਣੀ ਕਦੀ ਨਹੀਂ ਬੈਂਸ ਦੀ ਗੱਡ ਬੇਲੀ।
-ਤੀਸ ਮਾਰ ਖਾਂ
ਜੂਨ 12, 2019
- Advertisement -