36.1 C
Delhi
Friday, May 31, 2024
spot_img
spot_img
spot_img

ਜੀ.ਕੇ.ਰਾਜਨਾਥ ਸਿੰਘ ਨੂੰ ਮਿਲੇ – 1984 ਦੇ ਦੋਸ਼ੀਆਂ ਖਿਲਾਫ਼ ਮੁੜਵਿਚਾਰ ਪਟੀਸ਼ਨ ਦਾਖ਼ਲ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ, 4 ਮਈ, 2019 –

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਲਖਨਊ ਵਿੱਖੇ ਸਮੁੱਚੀ ਕੌਮ ਵੱਲੋਂ ਤਰਲੋਕਪੁਰੀ ਕਤਲੇਆਮ ਦੇ ਦੋਸ਼ੀ ਲੋਕਾਂ ਦੇ ਸੁਪ੍ਰੀਮ ਕੋਰਟ ਵਲੋਂ ਬਰੀ ਹੋਣ ਦੇ ਖਿਲਾਫ ਮੰਗ ਪਤੱਰ ਸੌਂਪ ਕੇ ਦਿੱਲੀ ਪੁਲਿਸ ਨੂੰ ਆਰੋਪੀਆਂ ਦੇ ਖਿਲਾਫ ਸੁਪ੍ਰੀਮ ਕੋਰਟ ਵਿੱਚ ਮੁੜਵਿਚਾਰ ਪਟੀਸ਼ਨ ਦਰਜ ਕਰਣ ਦੀ ਅਪੀਲ ਕੀਤੀ ਹੈਂ। ਲਖਨਊ ਸੰਸਦੀ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਰਾਜਨਾਥ ਨਾਲ ਮੁਲਾਕਾਤ ਦੌਰਾਨ ਜੀਕੇ ਨੇ ਆਰੋਪੀਆਂ ਦੇ ਬਰੀ ਹੋਣ ਕਰਕੇ ਸਿੱਖ ਕੌਮ ਦੀ ਭਾਵਨਾਵਾਂ ਨੂੰ ਸੱਟ ਲੱਗਣ ਦੀ ਜਾਣਕਾਰੀ ਦਿੱਤੀ। ਨਾਲ ਹੀ ਮੌਜੂਦਾ ਫੈਸਲੇ ਦਾ ਫਾਇਦਾ ਹੋਰ ਆਰੋਪੀਆਂ ਨੂੰ ਨਾ ਮਿਲੇ ਇਹ ਤੈਅ ਕਰਣ ਦੀ ਵੀ ਮੰਗ ਕੀਤੀ ।

ਜੀਕੇ ਨੇ ਕਿਹਾ ਕਿ ਸੁਪ੍ਰੀਮ ਕੋਰਟ ਵਿੱਚ ਬਚਾਵ ਪੱਖ ਵੱਲੋਂ ਕੇਸ ਦੀ ਪੈਰਵੀ ਦੋਰਾਨ ਕਿਤੇ ਨਾ ਕਿਤੇ ਗਫਲਤ ਹੋਈ ਹੈਂ। ਜਦੋਂ ਕਿ ਟਰਾਇਲ ਕੋਰਟ ਅਤੇ ਹਾਈਕੋਰਟ ਨੇ ਹਿੰਸਾ ਅਤੇ ਆਗਜਨੀ ਦੇ ਆਰੋਪਾਂ ਵਿੱਚ 88 ਲੋਕਾਂ ਨੂੰ ਦੋਸ਼ੀ ਮੰਨਿਆ ਸੀ। ਇਸ ਲਈ ਪਿਛਲੇ 34 ਸਾਲ ਤੋਂ ਇੰਸਾਫ ਦਾ ਇੰਤਜਾਰ ਕਰ ਰਹੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਝੱਟਕਾ ਲਗਾ ਹੈਂ। ਜੀਕੇ ਨੇ ਗ੍ਰਹਿ ਮੰਤਰੀ ਨੂੰ ਇਸ ਮਾਮਲੇ ਵਿੱਚ ਮੁੜਵਿਚਾਰ ਪਟੀਸ਼ਨ ਸੁਪ੍ਰੀਮ ਕੋਰਟ ਵਿੱਚ ਦਾਖਲ ਕਰਣ ਲਈ ਭਾਰਤ ਦੇ ਸਾਲਿਸਟਰ ਜਨਰਲ ਨੂੰ ਆਦੇਸ਼ ਦੇਣ ਦੀ ਅਪੀਲ ਵੀ ਕੀਤੀ। ਤਾਕਿ ਇਸ ਸੁਨਹਰੇ ਮੌਕੇ ਦਾ ਫਾਇਦਾ ਪੀਡ਼ੀਤਾਂ ਨੂੰ ਮਿਲ ਸਕੇ।

ਜੀਕੇ ਨੇ ਅਫਸੋਸ ਜਤਾਇਆ ਕਿ ਭਾਰਤੀ ਰਾਜਨੀਤਕ ਵਿਵਸਥਾ ਨੇ ਅੱਜੇ ਤੱਕ ਦੋਸ਼ੀਆਂ ਨੂੰ ਹਿਫਾਜ਼ਤ ਦੇਣ ਦਾ ਜਿੱਥੇ ਕਾਰਜ ਕੀਤਾ ਹੈਂ ਉਥੇ ਹੀ ਇੰਸਾਫ ਦੀ ਲੜਾਈ ਲੜਨ ਵਾਲਿਆਂ ਉੱਤੇ ਰਾਸੁਕਾ/ਟਾਡਾ ਆਦਿਕ ਕਾਲੇ ਕਾਨੂੰਨ ਲਗਾਕੇ ਉਨਾਂ ਨੂੰ ਦੇਸ਼ ਵਿਰੋਧੀ ਸਾਬਤ ਕਰਣ ਦੀ ਕੋਸ਼ਿਸ਼ ਕੀਤੀ ਹੈਂ। ਜੀਕੇ ਨੇ ਸਾਫ਼ ਕਿਹਾ ਕਿ ਗ੍ਰਹਿ ਮੰਤਰੀ ਨੂੰ ਉਨ੍ਹਾਂ ਵਲੋਂ ਦਿੱਤਾ ਗਿਆ ਮੰਗ ਪਤੱਰ ਸਾਰੀ ਕੌਮ ਦੇ ਵੱਲੋਂ ਹੈਂ। ਜਿਸ ਵਿੱਚ ਸ਼ਾਮਿਲ ਸਾਰੇ ਅਕਾਲੀ ਦਲਾਂ, ਦਿੱਲੀ ਅਤੇ ਸ਼ਰੋਮਣੀ ਕਮੇਟੀ,1984 ਕਤਲੇਆਮ ਦੇ ਪੀਡ਼ੀਤਾਂ ਅਤੇ ਗਵਾਹਾਂ ਦਾ ਏਕ ਨੁਕਾਤੀ ਨਿਸ਼ਾਨਾ ਸਿਰਫ ਇੰਸਾਫ ਦੀ ਪ੍ਰਾਪਤੀ ਹੈਂ। ਇਸ ਮੌਕੇ ਉੱਤੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਅਤੇ ਨੋਜਵਾਨ ਆਗੂ ਸਤਬੀਰ ਸਿੰਘ ਗਗਨ ਵੀ ਜੀਕੇ ਦੇ ਨਾਲ ਸਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION