20.1 C
Delhi
Saturday, February 24, 2024
spot_img
spot_img
spot_img
spot_img
spot_img
spot_img
spot_img

ਜਿੱਦਣ ਛੁੱਟਣਗੇ ਘਰਾਂ ਵਿੱਚ ਬੰਦ ਕੀਤੇ, ਓਦਣ ਪਤਾ ਨਹੀਂ ਚੜ੍ਹੇ ਕੀ ਚੰਦ ਮੀਆਂ

ਅੱਜ-ਨਾਮਾ

ਦੂਜਿਆਂ ਦੇਸ਼ਾਂ ਦੇ ਨਾਲ ਲੈ ਦੂਤ ਵਾਹਵਾ,
ਗਿਆ ਜਹਾਜ਼ ਸੀ ਵੱਲ ਕਸ਼ਮੀਰ ਮੀਆਂ।

ਮੌਕਾ ਦਿੱਤਾ ਬਈ ਵੇਖ ਲਓ ਆਪ ਜਾ ਕੇ,
ਓਥੇ ਅਸਲ ਹੈ ਕਿਹੜੀ ਤਸਵੀਰ ਮੀਆਂ।

ਜਿੱਧਰ ਜਾਵੇ ਇਮਰਾਨ ਖਾਂ ਉਲਟ ਸਾਡੇ,
ਭੰਡੀ ਕਰਨ ਲਈ ਕਰੇ ਤਕਰੀਰ ਮੀਆਂ।

ਮਿਲਣ-ਜੁਲਣ ਤੇ ਲੋਕ ਤਾਂ ਇੰਜ ਵੱਸਣ,
ਜਿੱਦਾਂ ਮਾਣ ਰਹੇ ਮਿਲੀ ਤਕਦੀਰ ਮੀਆਂ।

ਵਿਦੇਸ਼ੀ ਦੂਤਾਂ ਨੂੰ ਸੈਰ ਕਰਵਾਈ ਬੇਸੱਕ,
ਜਨਤਕ ਆਗੂ ਤਾਂ ਘਰੀਂ ਨੇ ਬੰਦ ਮੀਆਂ।

ਜਿੱਦਣ ਛੁੱਟਣਗੇ ਘਰਾਂ ਵਿੱਚ ਬੰਦ ਕੀਤੇ,
ਓਦਣ ਪਤਾ ਨਹੀਂ ਚੜ੍ਹੇ ਕੀ ਚੰਦ ਮੀਆਂ।

-ਤੀਸ ਮਾਰ ਖਾਂ
ਜਨਵਰੀ 10, 2020

TOP STORIES

PUNJAB NEWS

TRANSFERS & POSTINGS

spot_img
spot_img
spot_img
spot_img
spot_img

Stay Connected

223,537FansLike
113,236FollowersFollow
- Advertisement -

ENTERTAINMENT

NRI - OCI

GADGETS & TECH

SIKHS

NATIONAL

WORLD

OPINION