ਜਿੱਤਿਆ ਮੋਰਚਾ, ਖੁਸ਼ੀ ਕਿਰਸਾਨ ਹੋਏ, ਮੋੜਾ ਘਰਾਂ ਦੇ ਵੰਨੀਂ ਉਹ ਪਾਉਣ ਲੱਗੇ

ਅੱਜ-ਨਾਮਾ

ਜਿੱਤਿਆ ਮੋਰਚਾ, ਖੁਸ਼ੀ ਕਿਰਸਾਨ ਹੋਏ,
ਮੋੜਾ ਘਰਾਂ ਦੇ ਵੰਨੀਂ ਉਹ ਪਾਉਣ ਲੱਗੇ।

ਪਿਛਲੇ ਸਾਲ ਤੋਂ ਦਿੱਲੀ ਦੇ ਬਾਹਰ ਬੈਠੇ,
ਹੱਸਦੇ ਨੱਚਦੇ ਪਿੰਡਾਂ ਵੱਲ ਆਉਣ ਲੱਗੇ।

ਜਿਹੜੇ ਭੰਡਣ ਕਿਰਸਾਨਾਂ ਨੂੰ ਰਹੇ ਲੱਗੇ,
ਸ਼ਰਮ ਨਾਲ ਉਹ ਮੂੰਹ ਛਿਪਾਉਣ ਲੱਗੇ।

ਜਿਨ੍ਹਾਂ ਕੀਤੀ ਸੰਘਰਸ਼ ਨਾਲ ਦਗਾਬਾਜ਼ੀ,
ਕੀਤੀ ਭੁੱਲ ਲਈ ਹਨ ਪਛਤਾਉਣ ਲੱਗੇ।

ਜਿੱਤਿਆ ਮੋਰਚਾ, ਪਈ ਹੈ ਧੁੰਮ ਇਹਦੀ,
ਸਦਕੇ ਜਿਨ੍ਹਾਂ ਦੇ ਹੱਥੀਂ ਸੀ ਵਾਗ ਮਿੱਤਰ।

ਕਰਿਓ ਚਾਅ, ਪਰ ਹੋਸ਼ ਵੀ ਰੱਖਿਓ ਜੀ,
ਕਿਧਰੇ ਲੱਗ ਨਾ ਜਾਵੇ ਜੀ ਦਾਗ ਮਿੱਤਰ।

-ਤੀਸ ਮਾਰ ਖਾਂ
ਦਸੰਬਰ 10, 2021

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ