- Advertisement -
ਅੱਜ-ਨਾਮਾ
ਜਿੱਤਦੇ ਸਾਰ ਸਰਕਾਰ ਸਰਗਰਮ ਹੋ ਗਈ,
ਤਿੰਨ ਤਲਾਕ ਦਾ ਮੁੱਦਾ ਲਿਆ ਚੁੱਕ ਮੀਆਂ।
ਲੋਕ ਸਭਾ ਵਿੱਚ ਕੀਤਾ ਉਹ ਪਾਸ ਪਹਿਲਾਂ,
ਰਾਜ ਸਭਾ ਵਿੱਚ ਗਿਆ ਫਿਰ ਰੁਕ ਮੀਆਂ।
ਬਾਅਦ ਚੋਣਾਂ ਦੇ ਸਭਾ ਨਹੀਂ ਰਹੀ ਪਹਿਲੀ,
ਪਿਛਲਾ ਬਿੱਲ ਵੀ ਗਿਆ ਉਹ ਮੁੱਕ ਮੀਆਂ।
ਅੱਗੋਂ ਲੱਗਦੀ ਰੁਕਾਵਟ ਨਾ ਕੋਈ ਆਉਂਦੀ,
ਬਣ ਗਿਆ ਭਾਜਪਾ ਦਾ ਜਿੱਦਾਂ ਠੁੱਕ ਮੀਆਂ।
ਵਧਦੀ ਜਾਂਦੀ ਮਹਿੰਗਾਈ ਨਹੀਂ ਰੁਕੇ ਭਾਵੇਂ,
ਚਿੰਤਾ ਬਹੁਤ ਨਹੀਂ ਕਰਨ ਦੀ ਲੋੜ ਮੀਆਂ।
ਲੱਗ ਗਿਆ ਪਾਰ ਜਦ ਬਿੱਲ ਤਲਾਕ ਵਾਲਾ,
ਕੱਟਿਆ ਜਾਣਾ ਈ ਪਹੁੰਚ ਦਾ ਮੋੜ ਮੀਆਂ।
-ਤੀਸ ਮਾਰ ਖਾਂ
ਜੂਨ 14, 2019
- Advertisement -