ਜਸਪ੍ਰੀਤ ਕੌਰ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਵਜੋਂ ਅਹੁਦਾ ਸੰਭਾਲਿਆ

ਯੈੱਸ ਪੰਜਾਬ
ਕਪੂਰਥਲਾ, 30 ਦਸੰਬਰ, 2021 –
ਮਾਣਯੋਗ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਵਲੋਂ ਬੀਤੇ ਦਿਨੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਨਿਯੁਕਤੀਆਂ ਦੇ ਹੁਕਮ ਜ਼ਾਰੀ ਕੀਤੇ ਗਏ ਸਨ। ਜਿਸ ਦੀ ਲੜੀ ਵਿੱਚ ਜ਼ਿਲ੍ਹਾ ਕਪੂਰਥਲਾ ਵਿਖੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀਮਤੀ ਜਸਪ੍ਰੀਤ ਕੌਰ ਦੀ ਨਿਯੁਕਤੀ ਕੀਤੀ ਗਈ।

ਜਸਪ੍ਰੀਤ ਕੌਰ ਵਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਦਾ ਅਹੁੱਦਾ ਸੰਭਾਲਦਿਆਂ ਕਿਹਾ ਕਿ ਮੈਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਤਨਦੇਹੀ ਨਾਲ ਡਿਊਟੀ ਨਿਭਾਵਾਂਗੀ ਅਤੇ ਉੱਚ ਅਧਿਕਾਰੀਆਂ ਵਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਸਬੰਧੀ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕੀਤੀ ਜਾਵੇਗੀ।

ਜ਼ਿਲ੍ਹਾ ਭਾਸ਼ਾ ਦਫ਼ਤਰ ਵਿੱਚ ਬਲਵੀਰ ਸਿੰਘ ਸਿੱਧੂ ਨੇ ਸਟਾਫ਼ ਸਮੇਤ ਉਨ੍ਹਾਂ ਨੂੰ ਜੀ ਆਇਆ ਆਖਿਆ ਅਤੇ ਦਫ਼ਤਰ ਦੇ ਕੰਮ ਸਬੰਧੀ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।

ਇਸ ਮੌਕੇ ਮਾਣਯੋਗ ਕੈਬਿਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜੀ, ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦੀਪ ਸਿੰਘ ਗਿੱਲ, ਉਪ ਜ਼ਿਲ੍ਹਾ ਸਿੱਖਿਆ ਬਿਕਰਮਜੀਤ ਸਿੰਘ ਥਿੰਦ, ਸ਼ਰਵਨ ਯਾਦਵ ਐਸੋਸੀਏਟ ਐਨ.ਸੀ.ਸੀ ਅਫ਼ਸਰ ਕਪੂਰਥਲਾ, ਵਨੀਸ਼ ਕੁਮਾਰ ਇੰਗਲਿਸ਼ ਲੈਕਚਰਾਰ, ਰਮਾ ਬਿੰਦਰਾ ਇੰਚਾਰਜ਼ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਕਪੂਰਥਲਾ, ਬਲਵਿੰਦਰ ਸਿੰਘ ਬੱਟੂ, ਪ੍ਰਿੰਸੀਪਲ ਸਿੱਧਵਾਂ ਦੋਨਾਂ, ਮਨਜੀਤ ਸਿੰਘ, ਪ੍ਰਿੰਸੀਪਲ ਕਾਜ਼ਲੀ ਅਤੇ ਡਾ.ਤਜਿੰਦਰ ਪਾਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਪੂਰਥਲਾ ਨੇ ਮੁਬਾਰਕਵਾਦ ਦਿੱਤੀ।

ਇਸ ਮੌਕੇ ਭਾਗ ਸਿੰਘ, ਸੀਨੀਅਰ ਮੀਤ ਪ੍ਰਧਾਨ ਅਧਿਆਪਕ ਦਲ ਕਪੂਰਥਲਾ ਮਨਜਿੰਦਰ ਕੌਰ ਲੈਕਚਰਾਰ, ਨੀਰੂ ਰਾਜਪਾਲ ਲੈਕਚਰਾਰ, ਹਰਸਿਮਰਤ ਸਿੰਘ ਲੈਕਚਰਾਰ, ਯੋਗੇਸ਼ ਚੰਦਰ ਲੈਕਚਰਾਰ, ਦਿਨੇਸ਼ ਚੋਪੜਾ ਲੈਕਚਰਾਰ, ਸਰਵਨ ਕੁਮਾਰ ਯਾਦਵ, ਮੋਹਿਤ ਖੁੱਲਰ ਕਲਰਕ, ਗਿਆਨ ਸਿੰਘ ਐਸ.ਐਲ.ਏ ਹਰਜੋਤ ਸਿੰਘ, ਜਸਜੀਤ ਸਿੰਘ, ਜਸਪ੍ਰੀਤ ਸਿੰਘ ਵਾਲੀਆ ਨੰਬਰਦਾਰ, ਜੋਤੀ ਮਹਿੰਦਰੂ ਜਨਰਲ ਸਕੱਤਰ (ਡੀ.ਟੀ.ਐਫ) ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ