ਜਲੰਧਰ ਜ਼ਿਲ੍ਹੇ ’ਚ 13 ਸਤੰਬਰ ਨੂੰ ਬੰਦ ਦਾ ਕੋਈ ਸੱਦਾ ਨਹੀਂ: ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ

ਯੈੱਸ ਪੰਜਾਬ

ਜਲੰਧਰ 12 ਸਤੰਬਰ 2019 –

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਸ਼ੁੱਕਰਵਾਰ 13 ਸਤੰਬਰ ਨੂੰ ਬੰਦ ਦਾ ਕੋਈ ਸੱਦਾ ਨਹੀਂ ਹੈ।

ਇਕ ਸਾਂਝੇ ਬਿਆਨ ਵਿੱਚ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਬੰਦ ਦੀ ਅਫ਼ਵਾਹ ਬਿਲਕੁਲ ਨਿਰਅਧਾਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪੂਰੀ ਤਰ੍ਹਾਂ ਸੰਪਰਦਾਇਕ ਸਦਭਾਵਨਾ ਤੇ ਭਰਾਤਰੀ ਪਿਆਰ ਵਾਲਾ ਮਾਹੌਲ ਕਾਇਮ ਹੈ ਅਤੇ ਜ਼ਿਲ੍ਹੇ ਦੇ ਸਾਰੇ ਵਾਸੀ ਬਹੁਤ ਸਮਝਦਾਰ ਅਤੇ ਜਿੰਮੇਵਾਰ ਹਨ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੰਦ ਸਬੰਧੀ ਅਫ਼ਵਾਹਾਂ ਤੋਂ ਦੂਰ ਰਹਿਣ ਕਿਉਂਕਿ ਸ਼ੋਸ਼ਲ ਮੀਡੀਆ ’ਤੇ ਬੰਦ ਸਬੰਧੀ ਕੀਤਾ ਜਾ ਰਿਹਾ ਪ੍ਰਚਾਰ ਸੱਚਾਈ ਤੋਂ ਕੋਹਾਂ ਦੂਰ ਹੈ।

Share News / Article

Yes Punjab - TOP STORIES