ਜਲੰਧਰ ਬੈਡਮਿੰਟਨ ਐਸੋਸੀਏਸ਼ਨ ਦੀ ਅੰਤ੍ਰਿਮ ਕਮੇਟੀ ’ਚ 5 ਨਵੇਂ ਮੈਂਬਰ ਸ਼ਾਮਿਲ

ਜਲੰਧਰ, 10 ਸਤੰਬਰ, 2019 –

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਜੋ ਕਿ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਅੰਤ੍ਰਿਮ ਕਮੇਟੀ ਵਿੱਚ 5 ਨਵੇਂ ਮੈਂਬਰ ਸ਼ਾਮਿਲ ਕੀਤੇ ਗਏ ਹਨ।

ਇਕ ਆਦੇਸ਼ ਜਾਰੀ ਕਰਦਿਆਂ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜ ਮੈਂਬਰ ਜਿੰਨਾਂ ਵਿੱਚ ਸਹਾਇਕ ਕਮਿਸ਼ਨਰ (ਯੂ.ਟੀ.) ਸ੍ਰੀ ਵਰਜੀਤ ਵਾਲੀਆ ਆਈ.ਏ.ਐਸ., ਸ੍ਰੀ ਅਮਨ ਮਿੱਤਲ, ਸ੍ਰੀ ਮੁਕੁਲ ਵਰਮਾ, ਸ੍ਰੀ ਰਿਤਿਨ ਖੰਨਾ ਅਤੇ ਸ੍ਰੀ ਹਰਪ੍ਰੀਤ ਸਿੰਘ ਨੂੰ ਅੰਤ੍ਰਿਮ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਕਮੇਟੀ ਦੀ ਅਗਵਾਈ ਸ੍ਰੀ ਜਤਿੰਦਰ ਜੋਰਵਾਲ ਸੀ.ਈ.ਓ.ਸਮਾਰਟ ਸਿਟੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਹੋਰ ਮੈਂਬਰਾਂ ਵਿੱਚ ਪੀ.ਸੀ.ਐਸ.ਅਧਿਕਾਰੀ ਸ੍ਰੀ ਜੈ ਇੰਦਰ ਸਿੰਘ ਮੈਂਬਰ ਸਕੱਤਰ, ਵਧੀਕ ਡਾਇਰੈਕਟਰ ਸਪੋਰਟਸ ਸ੍ਰੀ ਕਰਤਾਰ ਸਿੰਘ , ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਬਲਵਿੰਦਰ ਸਿੰਘ, ਜ਼ਿਲ੍ਹਾ ਅਟਾਰਨੀ ਸ੍ਰੀ ਸਤਪਾਲ , ਸ੍ਰੀ ਨਰੇਸ਼ ਬੁਧੀਆ, ਸ੍ਰੀ ਕੁਸੁਮ ਕੇ.ਪੀ., ਸ੍ਰੀ ਅਨਿਲ ਭੱਟੀ, ਸ੍ਰੀ ਐਸ.ਐਸ.ਨੰਦਾ ਅਤੇ ਸ੍ਰੀ ਟੀ.ਐਸ.ਵਾਲੀਆ ਤੇ ਹੋਰ ਸ਼ਾਮਿਲ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੈਡਮਿੰਟਨ ਖੇਡ ਦੀ ਲਗਾਤਾਰਤਾ ਅਤੇ ਰੋਜ਼ਾਨਾ ਅਭਿਆਸ ਖਿਡਾਰੀਆਂ ਲਈ ਬਹੁਤ ਮਹੱਤਵਪੂਰਨ ਹੈ ਅਤੇ ਜਦੋਂ ਤੱਕ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਨਹੀਂ ਹੋ ਜਾਂਦੀ ਉਦੋਂ ਤੱਕ ਅੰਤ੍ਰਿਮ ਕਮੇਟੀ ਵਲੋਂ ਰੋਜ਼ਾਨਾ ਦੇ ਅਧਾਰ ਤੇ ਇਸ ਦੇ ਪ੍ਰਬੰਧਾਂ, ਖਰਚਿਆਂ ਅਤੇ ਹੋਰ ਕੰਮਾਂ ਦੀ ਦੇਖ-ਰੇਖ ਦੀਆਂ ਸ਼ਕਤੀਆਂ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਪਾਸ ਰਹਿਣਗੀਆਂ।

Share News / Article

Yes Punjab - TOP STORIES