ਜਲੰਧਰ ਪੁਲਿਸ ਵਲੋਂ ਨਸ਼ਾ ਤਸ਼ਕਰ ਗ੍ਰਿਫ਼ਤਾਰ, ਹੈਰੋਇਨ ਅਤੇ 9 ਲੱਖ ਦੀ ਡਰੱਗ ਮਨੀ ਜ਼ਬਤ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਜਲੰਧਰ, 16 ਮਈ, 2020 –

ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇ ਨਜ਼ਰ ਲਗਾਏ ਗਏ ਕਰਫ਼ਿਊ ਦੌਰਾਲ ਨਸ਼ਾ ਤਸ਼ਕਰਾਂ ਦੇ ਨਾਲ ਨਾਲ ਅਮਨ ਕਾਨੂੰਨ ਦੀ ਸਥਿਤੀ ’ਤੇ ਪੂਰੀ ਚੌਕਸੀ ਨਾਲ ਨਜ਼ਰ ਰੱਖਦਿਆਂ ਦਿਹਾਤੀ ਪੁਲਿਸ ਵਲੋਂ ਇਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 9 ਲੱਖ ਰੁਪਏ ਦੀ ਡਰੱਗ ਮਨੀ ਤੋਂ ਇਲਾਵਾ 10 ਗ੍ਰਾਮ ਹੌਰੋਇਨ ਜ਼ਬਤ ਕੀਤੀ ਗਈ।

ਦੋਸ਼ੀ ਦੀ ਪਹਿਚਾਣ ਕੇਵਲ ਕ੍ਰਿਸ਼ਨ (57) ਕਾਲੀਆ ਮੁਹੱਲਾ, ਨਕੋਦਰ ਰੋਡ ਵਜੋਂ ਪਹਿਚਾਣ ਹੋਈ ਹੈ। ਪੁਲਿਸ ਕਰਮੀਆਂ ਵਲੋਂ ਉਸ ਵਲੋਂ ਸਕੂਅਰ ਨੰਬਰ ਪੀ.ਬੀ.08 ਡੀ.ਟੀ.-4543 ਵੀ ਜ਼ਬਤ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਜਲੰਧਰ (ਦਿਹਾਤੀ) ਸ੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀ.ਆਈ.ਏ ਹੈਡ ਇੰਸਪੈਕਟਰ ਸ੍ਰੀ ਸ਼ਿਵ ਕੁਮਾਰ ਵਲੋਂ ਪੁਲਿਸ ਟੀਮ ਨਾਲ ਮਲਸ਼ੀਆਂ ਰੋਡ ਨਕੋਦਰ ’ਤੇ ਰੁਟੀਨ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੇਵਲ ਕ੍ਰਿਸ਼ਨ ਜੋ ਕਿ ਨਸ਼ੇ ਦੇ ਕਾਰੋਬਾਰ ਵਿੱਚ ਲਿਪਤ ਹੈ ਅਤੇ ਅਪਣੀ ਬੋਗੜਾ ਮੁਹੱਲਾ ਤੋਂ ਅੱਟਾ ਮਿਲ ਤੋਂ ਅਕਸਰ ਹੈਰੋਇਨ ਵੇਚਦਾ ਹੈ।

ਸ੍ਰੀ ਮਾਹਲ ਨੇ ਦੱਸਿਆ ਕਿ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਇੰਸਪੈਕਟਰ ਸ੍ਰੀ ਸ਼ਿਵ ਕੁਮਾਰ ਵਲੋਂ ਅਪਣੀ ਟੀਮ ਨਾਲ ਛਾਪਾ ਮਾਰਿਆ ਗਿਆ ਅਤੇ ਐਕਟਿਵਾ ਸਕੂਟਰ ਦੀ ਡਿੱਗੀ ਵਿਚੋਂ 10 ਗ੍ਰਾਮ ਹੈਰੋਇਨ ਤੇ 1 ਲੱਖ ਰੁਪਏ ਜ਼ਬਤ ਕੀਤੇ। ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਵਲੋਂ ਦਸੇ ਅਨੁਸਾਰ ਆਟਾ ਮਿੱਲ ਦੀ ਅਲਮਾਰੀ ਵਿਚੋਂ 8 ਲੱਖ ਰੁਪਏ ਵੀ ਜ਼ਬਤ ਕੀਤੇ ਗਏ।

ਸ੍ਰੀ ਮਾਹਲ ਨੇ ਦੱਸਿਆ ਕਿ ਕੇਵਲ ਕ੍ਰਿਸ਼ਨ ਵਲੋਂ ਨਕੋਦਰ ਦੇ ਵੱਖ-ਵੱਖ ਪੁਲਿਸ ਸਟੇਸ਼ਨ ਵਿੱਚ ਚਾਰ ਨਸ਼ੇ ਦੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੁਣ ਨਵਾਂ ਕੇਸ ਐਨ.ਡੀ.ਪੀ.ਐਸ.ਦੀ ਧਾਰਾ 21,61 ਅਤੇ 85 ਤਹਿਤ ਨਕੋਦਰ ਸ਼ਹਿਰ ਦੇ ਪੁਲਿਸ ਸਟੇਸ਼ਨ ਵਿਖੇ ਦਰਜ ਕੀਤਾ ਗਿਆ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •