ਜਲੰਧਰ ਪੁਲਿਸ ਵਲੋਂ ਇਕ ਹੋਰ ਅੰਤਰ ਰਾਜੀ ਨਸ਼ਾ ਰੈਕਟ ਦਾ ਪਰਦਾਫਾਸ਼, 2 ਨਸ਼ਾ ਤਸਕਰ ਗ੍ਰਿਫ਼ਤਾਰ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਜਲੰਧਰ, 30 ਮਈ, 2020 –

ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਵਿਰੁੱਧ ਸ਼ਖਤ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਵਲੋਂ ਅੱਜ ਸ਼ਨੀਵਾਰ ਨੂੰ ਇਕ ਹੋਰ ਅੰਤਰ ਰਾਜੀ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕਰਕੇ ਦੋ ਨਸ਼ਾ ਤਸਕਰਾਂ ਨੁੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ 100 ਕਿਲੋ ਭੁੱਕੀ ਬਰਾਮਦ ਕੀਤੀ ਗਈ।

ਦੋਸ਼ੀਆਂ ਦੀ ਪਹਿਚਾਨ ਵਰਨਦੀਪ ਸਿੰਘ (33) ਨਿਊ ਸੰਤੋਖਪੁਰਾ ਅਤੇ ਸਵਰਨ ਸਿੰਘ (45) ਵਾਸੀ ਪਿੰਡ ਸਿੰਗਾ ਜਲੰਧਰ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ-1 ਦੀ ਟੀਮ ਵਲੋਂ ਟਰਾਂਸਪੋਰਟ ਨਗਰ ਵਿਖੇ ਨਾਕਾ ਲਗਾਇਆ ਗਿਆ ਸੀ ਅਤੇ ਟੀਮ ਨੂੰ ਇਤਲਾਹ ਮਿਲੀ ਕਿ ਟਰੱਕ ਨੰ : ਪੀ.ਬੀ.06 ਕਿਅਊ-3286 ਦਾ ਮਾਲਕ ਜੰਮੂ-ਕਸ਼ਮੀਰ ਤੋਂ ਭੁੱਕੀ ਲਿਆਇਆ ਹੈ ਅਤੇ ਇਹ ਲੱਸੀ ਢਾਬਾ ਦੇ ਬਾਹਰ ਖੜ੍ਹਾ ਹੈ।

ਸ੍ਰੀ ਭੁੱਲਰ ਨੇ ਦੱਸਿਆ ਕਿ ਇਸ ’ਤੇ ਏ.ਸੀ.ਪੀ.ਨਾਰਥ ਸ੍ਰੀ ਸਤਿੰਦਰ ਚੱਢਾ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਟਰੱਕ ਦੀ ਤਲਾਸੀ ਲਈ ਗਈ।


ਇਸ ਨੂੰ ਵੀ ਪੜ੍ਹੋ: 
‘ਟਰਾਂਸਪੇਰੈਂਟ’ ਕਿਉਂ ਨਹੀਂ ਪੰਜਾਬ ’ਚ ਕੋਰੋਨਾ ਦੀ ਕਹਾਣੀ – ਅੰਕੜਿਆਂ ਨਾਲ ਕੌਣ ਖ਼ੇਡ ਰਿਹਾ ਹੈ ਖ਼ੇਡਾਂ: ਐੱਚ.ਐੱਸ.ਬਾਵਾ


ਉਨ੍ਹਾਂ ਦੱਸਿਆ ਕਿ ਤਲਾਸੀ ਦੌਰਾਨ ਪੁਲਿਸ ਕਰਮੀਆਂ ਨੂੰ ਟਰੱਕ ਦੇ ਕੈਬਿਨ ਵਿੱਚ ਖਾਸ ਤੌਰ ’ਤੇ ਬਣਾਈ ਹੋਈ ਜਗ੍ਹਾ ਮਿਲੀ ਜਿਸ ਵਿਚੋਂ ਪਲਾਸਟਿਕ ਦੇ ਲਿਫਾਫਿਆਂ ਵਿੱਚ ਪਾਬੰਦੀ ਸ਼ੁਦਾ ਸਮਾਨ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ’ਤੇ ਦੋਸੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਐਨ.ਡੀ.ਪੀ.ਐਸ.ਐਕਟ ਦੀ ਧਾਰਾ 15,61 ਅਤੇ 85 ਤਹਿਤ ਕੇਸ ਦਰਜ ਕੀਤਾ ਗਿਆ।

ਸ੍ਰੀ ਭੁੱਲਰ ਨੇ ਦੱਸਿਆ ਕਿ ਮੁੱਢਲੀ ਪੁਛਗਿੱਛ ਦੌਰਾਨ ਦੋਸੀ ਵਰਨਦੀਪ ਸਿੰਘ ਨੇ ਮੰਨਿਆ ਕਿ ਇਸ ਤੋਂ ਪਹਿਲਾਂ ਉਹ ਇਕ ਆਟੋ ਡਰਾਇਵਰ ਸੀ ਅਤੇ ਮਕਸੂਦਾਂ ਦੇ ਹਰਮਿੰਦਰ ਸਿੰਘ ਤੋਂ ਛੇ ਮਹੀਨੇ ਪਹਿਲਾਂ ਉਸ ਨੇ ਟਰੱਕ ਖ਼ਰੀਦਿਆ ਹੈ। ਹਰਮਿੰਦਰ ਨਸ਼ੇ ਦੇ ਕੇਸ ਵਿੱਚ ਕਪੂਰਥਲਾ ਜੇਲ੍ਹ ਵਿੱਚ ਸੀ। ਵਰਨਦੀਪ ਨੇ ਦੱਸਿਆ ਕਿ ਉਹ ਤੇ ਸਵਰਨ ਜੰਮੂ ਵਿਖੇ ਕੋਲਡ ਡਰਿੰਕ ਡਲਿਵਰ ਕਰਨ ਗਏ ਸੀ ਅਤੇ ਉਥੋਂ ਦੋ ਲੱਖ ਰੁਪਏ ਦੀ ਭੁੱਕੀ ਖ਼ਰੀਦ ਲਈ।

ਸ੍ਰੀ ਭੁੱਲਰ ਨੇ ਦੱਸਿਆ ਕਿ ਵਰਨਦੀਪ ਪਹਿਲਾਂ ਵੀ ਨਸ਼ੇ ਦੇ ਕੇਸ ਦਾ ਸਾਹਮਣਾ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਦੋਸੀਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਅਗੋਂ ਰਿਮਾਂਡ ’ਤੇ ਲਿਆ ਜਾਵੇਗਾ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •