ਜਲੰਧਰ ਦੇ ‘ਮਾਲ’ ’ਚ ਗੋਲੀ ਚੱਲੀ, ਇਕ ਜ਼ਖ਼ਮੀ

ਯੈੱਸ ਪੰਜਾਬ
ਜਲੰਧਰ, 21 ਸਤੰਬਰ, 2019:

ਜਲੰਧਰ-ਫ਼ਗਵਾੜਾ ਹਾਈਵੇਅ ’ਤੇ ਸਥਿਤ ‘ਵੀਵਾ ਕੋਲਾਜ’ ਮਾਲ ਅੰਦਰ ਬਣੇ ਇਕ ‘ਪੱਬ’ ਵਿਚ ਅੱਜ ਸ਼ਾਮ ਦੋ ਧਿਰਾਂ ਵਿਚ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਗੰਭੀਰ ਰੂਪ ਧਾਰ ਗਈ ਜਿਸ ਮਗਰੋਂ ਇਕ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ।

‘ਵੀਵਾ ਕੋਲਾਜ’ ਦੀ ਬੇਸਮੈਂਟ ਵਿਚ ਸਥਿਤ ‘ਹੈਂਗ ਆਊਟ’ ਨਾਂਅ ਦੇ ਇਸ ਪੱਬ ਅੰਦਰ ਹੋਏ ਝਗੜੇ ਦੌਰਾਨ ਇਕ ਵਿਅਕਤੀ ਦੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਣ ਦੀ ਖ਼ਬਰ ਹੈ ਜਿਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਝਗੜੇ ਦੀ ਖ਼ਬਰ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜੀ ਪਰ ਤਦ ਤਕ ਝਗੜੇ ਵਿਚ ਸ਼ਾਮਿਲ ਲੋਕ ਮੌਕੇ ’ਤੋਂ ਫ਼ਰਾਰ ਹੋ ਗਏ ਸਨ।

Share News / Article

YP Headlines