ਜਲੰਧਰ ਦੇ ਡੀ.ਸੀ. ਵੱਲੋਂ ਆਈ.ਏ.ਐਸ. ਅਤੇ ਪੀ.ਸੀ.ਐਸ. ਅਫ਼ਸਰ ਰੋਜ਼ਗਾਰ ਮੇਲਿਆਂ ਲਈ ਨੋਡਲ ਅਧਿਕਾਰੀਆਂ ਵਜੋਂ ਨਿਯੁਕਤ

ਜਲੰਧਰ, 18 ਸਤੰਬਰ, 2019 –

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ 19 ਸਤੰਬਰ ਤੋਂ 30 ਸਤੰਬਰ ਤੱਕ ਲੱਗਣ ਵਾਲੇ 6 ਮੈਗਾ ਜਾਬ ਮੇਲਿਆਂ ਨੂੰ ਸਫਲਤਾਪੂਰਵਕ ਕਰਵਾਉਣ ਦੇ ਮਕਸਦ ਨਾਲ ਆਈ.ਏ.ਐਸ. ਤੇ ਪੀ.ਸੀ.ਐਸ. ਅਧਿਕਾਰੀਆਂ ਨੂੰ ਨੋਡਲ ਅਫਸਰਾਂ ਵਜੋਂ ਤਾਇਨਾਤ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਅਨੁਸਾਰ ਐਸ.ਡੀ.ਐਮ. 2 ਪਰਮਵੀਰ ਸਿੰਘ ਆਈ.ਏ.ਐਸ. ਨੂੰ 19 ਸਤੰਬਰ ਨੂੰ ਸੀ.ਟੀ. ਪੌਲੀਟੈਕਨਿਕ ਦੇ ਸ਼ਾਹਪੁਰ ਕੈਂਪਸ ਵਿਖੇ ਹੋਣ ਵਾਲੇ ਜਾਬ ਮੇਲੇ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਜਦਕਿ 21 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ. ਮਹਿਤਪੁਰ , ਨਕਰੋਦਰ ਰੋਡ ਵਿਖੇ ਹੋਣ ਵਾਲੇ ਜਾਬ ਮੇਲੇ ਲਈ ਐਸ.ਡੀ.ਐਮ. ਨਕੋਦਰ ਅਮਿਤ ਕੁਮਾਰ ਨੋਡਲ ਅਫਸਰ ਹੋਣਗੇ।

ਐਸ.ਡੀ.ਐਮ. ਜਲੰਧਰ 1 ਡਾ. ਸੰਜੀਵ ਸ਼ਰਮਾ ਨੂੰ 24 ਸਤੰਬਰ ਨੂੰ ਡੇਵੀਏਟ ਅਤੇ 28 ਸਤੰਬਰ ਨੂੰ ਲਾਇਲਪੁਰ ਖਾਲਸਾ ਕਾਲਜ ਵਿਖੇ ਹੋਣ ਵਾਲੇ ਜਾਬ ਮੇਲੇ ਲਈ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਐਸ.ਡੀ.ਐਮ. ਪਰਮਵੀਰ ਸਿੰਘ 26 ਸਤੰਬਰ ਨੂੰ ਡੀ.ਏ.ਵੀ. ਯੂਨੀਵਰਸਿਟੀ ਅਤੇ 30 ਸਤੰਬਰ ਨੂੰ ਜਿਲ੍ਹਾ ਉਦਯੋਗਿਕ ਕੇਂਦਰ ਵਿਖੇ ਹੋਣ ਵਾਲੇ ਜਾਬ ਮੇਲੇ ਲਈ ਨੋਡਲ ਅਫਸਰ ਹੋਣਗੇ।

ਨੌਜਵਾਨਾਂ ਨੂੰ ਨੌਕਰੀ ਦੀਆਂ ਅਸੀਮ ਸੰਭਾਵਨਾਵਾਂ ਦਾ ਲਾਭ ਲੈਣ ਲਈ ਜਾਬ ਮੇਲਿਆਂ ਵਿਚ ਵੱਧ ਚੜ੍ਹਕੇ ਭਾਗ ਲੈਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੇ ‘ਘਰ-ਘਰ ਰੁਜ਼ਗਾਰ ਮਿਸ਼ਨ’ ਤਹਿਤ ਇਨ੍ਹਾਂ ਜਾਬ ਮੇਲਿਆਂ ਵਿਚ 150 ਤੋਂ ਵੱਧ ਕੰਪਨੀਆਂ ਵਲੋਂ 12000 ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨੌਜਵਾਨਾਂ ਨੂੰ ਉਨ੍ਹਾਂ ਦੀ ਵਿਦਿਅਕ ਯੋਗਤਾ ਤੇ ਹੁਨਰ ਦੇ ਮੁਤਾਬਿਕ ਨੌਕਰੀ ਦੀ ਪੇਸ਼ਕਸ਼ ਦੇ ਨਾਲ-ਨਾਲ ਕੈਰੀਅਰ ਦੀ ਸਹੀ ਚੋਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

Share News / Article

Yes Punjab - TOP STORIES