ਜਲੰਧਰ ਦਿਹਾਤੀ ਪੁਲਿਸ ਨੇ ਅੰਤਰਰਾਜੀ ਸ਼ਰਾਬ ਸਮਗਲਿੰਗ ਗਿਰੋਹ ਦਾ ਪਰਦਾਫ਼ਾਸ਼ ਕੀਤਾ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਜਲੰਧਰ, 15 ਜੂਨ, 2019:

ਮਾਣਯੋਗ ਸ਼੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ, ਸ਼੍ਰੀ ਨੋਨਿਹਾਲ ਸਿੰਘ, ਆਈ.ਪੀ.ਐਸ, ਆਈ.ਜੀ.ਪੀ./ਜਲੰਧਰ ਰੇਂਜ, ਜਲੰਧਰ ਅਤੇ ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ), ਦੇ ਦਿਸ਼ਾ ਨਿਰਦੇਸ਼ਾ ਹੇਠ ਸ਼੍ਰੀ ਦਵਿੰਦਰ ਕੁਮਾਰ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ ਸਬ ਡਵੀਜਨ ਫਿਲੋਰ ਜਲੰਧਰ (ਦਿਹਾਤੀ) ਦੀ ਰਹਿਨੁਮਾਈ ਹੇਠ ਨਸ਼ਾ ਤੱਸਕਰਾ/ਸਮੱਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਇੰਸਪੈਕਟਰ ਕੇਵਲ ਸਿੰਘ, ਮੁੱਖ ਅਫਸਰ ਥਾਣਾ ਗੁਰਾਇਆ ਅਤੇ ਐਸ.ਆਈ ਜਗਦੀਸ਼ ਰਾਜ ਸਮੇਤ ਪੁਲਿਸ ਪਾਰਟੀ ਨੇ ਨਸ਼ਾ ਤੱਸਕਰ ਦੇ ਕਬਜਾ ਵਿੱਚੋ 950 ਪੇਟੀਆ ਸ਼ਰਾਬ (85,50,000 ਮਿਲੀਲੀਟਰ) ਸਮੇਤ ਟਰੱਕ ਨੰਬਰੀ ਐਚ.ਆਰ. 58-7728 ਨੂੰ ਬ੍ਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 15.06.2019 ਨੂੰ ਵਕਤ ਕਰੀਬ 8:00 ਵਜੇ ਸਵੇਰ ਐਸ.ਆਈ ਜਗਦੀਸ਼ ਰਾਮ, ਥਾਣਾ ਗੁਰਾਇਆ ਸਮੇਤ ਪੁਲਿਸ ਪਾਰਟੀ ਦੇ ਬ੍ਰਾਏ ਗਸ਼ਤ ਤਲਾਸ਼ ਭੇੜੇ ਪੁਰਸ਼ਾ ਸਬੰਧੀ ਬੱਸ ਅੱਡਾ ਗੁਰਾਇਆ ਮੋਜੂਦ ਸੀ ਤਾਂ ਇੱਕ ਦੇਸ ਸੇਵਕ ਨੇ ਇਤਲਾਹ ਦਿੱਤੀ ਕਿ ਰਜਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਡੇਹਰੀਵਾਲ ਥਾਣਾ ਤਰਸਿੱਕਾ, ਜਿਲਾ ਅਮ੍ਰਿਤਸਰ ਜੋ ਟਰੱਕ ਡਰਾਇਵਰ ਹੈ ਤੇ ਸ਼ਰਾਬ ਠੇਕਾ ਨਜਾਇਜ ਸਪਲਾਈ ਕਰਨ ਦਾ ਧੰਦਾ ਕਰਦਾ ਹੈ। ਜੋ ਅੱਜ ਟਰੱਕ ਨੰਬਰੀ ਐਚ.ਆਰ. 58-7728 ਪਰ ਭਾਰੀ ਮਾਤਰਾ ਵਿਚ ਸ਼ਰਾਬ ਠੇਕਾ ਲੱਦ ਕੇ ਕਰਨਾਲ (ਸਟੇਟ ਹਰਿਆਣਾ) ਤੋ ਵਾਇਆ ਲੁਧਿਆਣਾ ਆ ਰਿਹਾ ਹੈ।

ਜੋ ਇਸ ਇਤਲਾਹ ਤੇ ਐਸ.ਆਈ ਜਗਦੀਸ਼ ਰਾਜ ਨੇ ਸਮੇਤ ਪੁਲਿਸ ਪਾਰਟੀ ਜੀ.ਟੀ. ਰੋਡ, ਗੁਰਾਇਆ, ਨੇੜੇ ਆਰ.ਕੇ. ਢਾਬਾ, ਨਾਕਾਬੰਦੀ ਕਰਕੇ ਲੁਧਿਆਣਾ ਸਾਈਡ ਤੋ ਆ ਰਹੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਵਕਤ ਕਰੀਬ 09:00 ਵਜੇ ਦਿਨ ਫਿਲੋਰ ਸਾਈਡ ਤੋ ਇੱਕ ਟਰੱਕ ਨੰਬਰ ਐਚ.ਆਰ 58-7728 ਆਇਆ, ਜਿਸ ਨੂੰ ਰੋਕ ਕੇ ਡਰਾਇਵਰ ਸੀਟ ਤੇ ਬੈਠੇ ਵਿਅਕਤੀ ਦਾ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਰਜਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਡੇਹਰੀਵਾਲ ਥਾਣਾ ਤਰਸਿੱਕਾ, ਜਿਲਾ ਅਮ੍ਰਿਤਸਰ ਦੱਸਿਆ। ਜਿਸ ਦੀ ਟਰੱਕ ਦੀ ਤਲਾਸ਼ੀ ਕਰਨ ਤੇ ਟਰੱਕ ਉਪਰ ਪਾਈ ਤਰਪਾਲ ਨੂੰ ਰੱਸਾ ਖੋਲ ਕੇ ਚੈੱਕ ਕੀਤਾ ਗਿਆ ਤਾਂ ਸ਼ਰਾਬ ਠੇਕਾ ਮਾਰਕਾ ਜੁਬਲੀ ਰੇਅਰ ਵਿਸਕੀ ਫਾਰ ਸੇਲ ਇੰਨ ਹਰਿਆਣਾ 950 ਪੇਟੀਆ ਸ਼ਰਾਬ ਬ੍ਰਾਮਦ ਹੋਈਆ।

ਜਿਸ ਤੇ ਮੁਕੱਦਮਾ ਨੰਬਰ 112 ਮਿਤੀ 15.06.19 ਜੁਰਮ 61 ਆਬਕਾਰੀ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਦੋਸ਼ੀ ਰਜਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਡੇਹਰੀਵਾਲ ਥਾਣਾ ਤਰਸਿੱਕਾ, ਜਿਲਾ ਅਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜੋ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •