ਜਲੰਧਰ ’ਚ 8 ਮਹੀਨਿਆਂ ਦੀ ਬੱਚੀ ਦੀ ਮਾਂ ਨੇ ਕੀਤੀ ਖੁਦਕੁਸ਼ੀ, ਸਹੁਰਿਆਂ ਖਿਲਾਫ਼ ਕੇਸ ਦਰਜ

ਯੈੱਸ ਪੰਜਾਬ

ਜਲੰਧਰ, 12 ਸਤੰਬਰ, 2019 –

ਜਲੰਧਰ ਵਿਚ ਇਕ ਵਿਆਹੁਤਾ ਔਰਤ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਹੈ।

ਮ੍ਰਿਤਕਾ ਦੀ ਪਛਾਣ ਪੂਜਾ ਵਜੋਂ ਹੋਈ ਹੈ ਜੋ ਗੜ੍ਹਾ ਦੇ ਕੰਨਿਆਂਵਾਲੀ ਇਲਾਕੇ ਵਿਚ ਆਪਣੇ ਸਹੁਰੇ ਪਰਿਵਾਰ ਦੇ ਨਾਲ ਰਹਿ ਰਹੀ ਸੀ।

ਪੂਜਾ ਆਪਣੇ ਪਿੱਛੇ 8 ਮਹੀਨਿਆਂ ਦੀ ਬੱਚੀ ਛੱਡ ਗਈ ਹੈ।

ਥਾਣਾ 7 ਦੇ ਇੰਚਾਰਜ ਨਵੀਨ ਪਾਲ ਸਿੰਘ ਅਨੁਸਾਰ ਪੂਜਾ ਦੀ ਮਾਂ ਕੌਸ਼ਲਿਆ ਦੇਵੀ ਦੇ ਬਿਆਨਾਂ’ਤੇ ਮ੍ਰਿਤਕਾ ਦੇ ਪਤੀ ਸੁਨੀਲ ਕੁਮਾਰ, ਸੱਸ ਜਸਪਾਲ ਕੌਰ ਅਤੇ ਸਹੁਰੇ ਲਾਲ ਚੰਦ ’ਤੇ ਧਠਰਾ 304 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਕੌਸ਼ਲਿਆ ਦੇਵੀ ਨੇ ਦੱਸਿਆ ਕਿ ਉਸਦੀ ਬੇਟੀ ਦਾ ਵਿਆਹ ਤਿੰਨ ਸਾਲ ਪਹਿਲਾਂ ਸੁਨੀਲ ਕੁਮਾਰ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸਦੇ ਸਹੁਰੇ ਉਸਨੂੰ ਤੰਗ ਕਰਦੇ ਸਨ ਜਿਸ ਸੰਬੰਧ ਵਿਚ ਕਈ ਵਾਰ ਪੰਚਾਇਤ ਵਿਚ ਵੀ ਫ਼ੈਸਲੇ ਹੋਏ ਪਰ ਉਸਦੇ ਸਹੁਰੇ ਉਸਨੂੰ ਤੰਗ ਕਰਨ ਤੋਂ ਬਾਜ਼ ਨਹੀਂ ਆਏ ਜਿਸਤੋਂ ਪਰੇਸ਼ਾਨ ਹੋ ਕੇ ਉਸ ਦੀ ਬੇਟੀ ਨੇ ਆਤਮਹੱਤਿਆ ਕਰ ਲਈ।

Share News / Article

Yes Punjab - TOP STORIES