ਜਲੰਧਰ ’ਚ 6ਵੇਂ ਸਪਾਰਕ ਮੇਲੇ ਦੌਰਾਨ ਛੋਟੇ ਬੱਚਿਆਂ ਨੇ ਪੇਸ਼ਕਾਰੀ ਨਾਲ ਰੰਗ ਬੰਨਿ੍ਹਆਂ

ਜਲੰਧਰ, 19 ਦਸੰਬਰ, 2019 –

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਲਗਾਏ ਗਏ ਦੋ ਦਿਨਾਂ 6ਵੇਂ ਸਪਾਰਕ ਮੇਲੇ ਦੇ ਪਹਿਲੇ ਦਿਨ ਜਿਉਂ ਹੀ ਤਕਨੀਕੀ ਸੈਸ਼ਨ ਦੀ ਸਮਾਪਤੀ ਹੋਈ ਬੇਬੀ ਸ਼ੋਅ ਦੌਰਾਨ ਛੋਟੇ ਬੱਚਿਆਂ ਵਲੋਂ ਮੰਚ ’ਤੇ ਕੈਟਵਾਕ ਕਰਕੇ ਮੇਲੇ ਵਿੱਚ ਖੂਬ ਰੰਗ ਬੰਨਿਆਂ ਗਿਆ।

ਬੇਬੀ ਸ਼ੋਅ ਦੌਰਾਨ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਵਲੋਂ ਹਿੱਸਾ ਲੈ ਕੇ ਆਪਣੇ ਹੁਨਰ ਰਾਹੀਂ ਸਟੇਡੀਅਮ ਵਿੱਚ ਹਾਜਰ ਦਰਸ਼ਕਾਂ ਵਲੋਂ ਕਾਫ਼ੀ ਪ੍ਰਸ਼ੰਸਾ ਪ੍ਰਾਪਤ ਕੀਤੀ ਗਈ।

ਇਹ ਬੇਬੀ ਸ਼ੋਅ 2 ਤੋਂ 10 ਸਾਲ ਦੀ ਉਮਰ ਵਰਗ ਦੇ ਬੱਚਿਆਂ ਦੌਰਾਨ ਕਰਵਾਇਆ ਗਿਆ ਜੋ ਕਿ ਦਰਸ਼ਕਾਂ ਲਈ ਯਾਦਗਾਰ ਹੋ ਨਿਬੜਿਆਂ ਜਦੋਂ ਛੋਟੇ ਬੱਚਿਆਂ ਵਲੋਂ ਆਪਣੀਆਂ ਮਾਾਵਾਂ ਨਾਲ ਮੰਚ ’ਤੇ ਕੈਟਵਾਕ ਕੀਤੀ ਗਈ।

ਇਹ ਬੇਬੀ ਸ਼ੋਅ ਕ੍ਰਿਸਮਿਸ ਤਿਉਹਾਰ ਦੇ ਜ਼ਸਨਾਂ ਦੇ ਵਿਸ਼ੇ ’ਤੇ ਕਰਵਾਇਆ ਗਿਆ ਜਿਸ ਵਿੱਚ ਆਈ.ਵੀ.ਵਾਈ ਵਰਲਡ ਸਕੂਲ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਬੱਚਿਆਂ ਵਲੋਂ ਦਿਖਾਏ ਗਏ ਸ਼ਾਨਦਾਰ ਪ੍ਰਦਰਸ਼ਨ ਦੀ ਹਰ ਇਕ ਵਲੋਂ ਸ਼ਲਾਘਾ ਕੀਤੀ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਉਪ ਮੰਡਲ ਮੈਜਿਸਟਰੇਟ ਸ਼ਾਹਕੋਟ ਸੰਜੀਵ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਿੰਦਰਪਾਲ ਸਿੰਘ, ਲੈਫ.ਕਰਨਲ(ਰਿਟਾ.) ਮਨਮੋਹਨ ਸਿੰਘ, ਰੰਜਨਾ ਬਾਂਸਲ, ਵੀਨੂੰ ਕੰਬੋਜ ਅਤੇ ਹੋਰ ਵੀ ਹਾਜ਼ਰ ਸਨ।

Share News / Article

YP Headlines

Loading...