ਜਲੰਧਰ ’ਚ ਲਾਈਟ ਐਂਡ ਸਾਊਂਡ ਅਤੇ ਡਿਜੀਟਲ ਮਿਊਜ਼ੀਅਮ 15 ਤੋਂ 17 ਤੱਕ, ਡੀ.ਸੀ. ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ

ਜਲੰਧਰ, 9 ਅਕਤੂਬਰ, 2019 –

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ 15 ਤੋਂ 17 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਾਲਜ ਵਿਖੇ ਦੌਰੇ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫੇ ਨੂੰ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸ਼ੋਅ ਪ੍ਰੋਗਰਾਮ ਰਾਹੀਂ ਪ੍ਰਦਰਸਿਤ ਕੀਤਾ ਜਾਵੇਗਾ।

ਸ੍ਰੀ ਸ਼ਰਮਾ ਨੇ ਦੱਸਿਆ ਕਿ ਡਿਜੀਟਲ ਮਿਊਜ਼ੀਅਮ ਲਾਇਲਪੁਰ ਖਾਲਸਾ ਕਾਲਜ ਦੀ ਗਰਾਊਂਡ ਵਿੱਚ 15 ਤੋਂ 17 ਅਕਤੂਬਰ ਤੱਕ ਲਗਾਇਆ ਜਾਵੇਗਾ ਜਿਥੇ ਲੋਕ ਸਵੇਰੇ 6.30 ਵਜੇ ਤੋਂ ਸ਼ਾਮ 6 ਵਜੇ ਤੱਕ ਤਿੰਨ ਦਿਨਾਂ ਲਈ ਆ ਸਕਦੇ ਹਨ। ਇਸੇ ਤਰ੍ਹਾਂ ਗੁਰੂ ਜੀ ਦੇ ਜੀਵਨ ’ਤੇ ਅਧਾਰਿਤ ਲਾਈਟ ਐਂਡ ਸ਼ੋਅ ਪ੍ਰੋਗਰਾਮ 15 ਅਕਤੂਬਰ ਅਤੇ 17 ਅਕਤੂਬਰ ਨੂੰ ਦੋਵੇਂ ਦਿਨ ਸ਼ਾਮ 7 ਵਜੇ ਤੋਂ ਸ਼ਾਮ 7.45 ਅਤੇ ਸ਼ਾਮ 8.30 ਵਜੇ ਤੋਂ ਦੇਰ ਰਾਤ 9.15 ਵਜੇ ਤੱਕ ਕਰਵਾਇਆ ਜਾਵੇਗਾ।

ਸ੍ਰੀ ਸ਼ਰਮਾ ਨੇ ਕਿਹਾ ਕਿ ਡਿਜੀਟਲ ਮਿਊਜੀਅਮ ਤਿੰਨੋ ਦਿਨ ਲੋਕਾਂ ਲਈ ਖੁੱਲਾ ਰਹੇਗਾ ਜਦਕਿ 45 ਮਿੰਟ ਦਾ ਲਾਈਟ ਐਂਡ ਸਾਊਂਡ ਸ਼ੋਅ 15 ਤੇ 17 ਅਕਤੂਬਰ ਦੋ ਦਿਨਾਂ ਲਈ ਕਰਵਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਰਿਤ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਨੂੰ ਸਫ਼ਲ ਬਣਾਉਣ ਅਤੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਇਸ ਕੰਮ ਵਿੱਚ ਕਿਸੇ ਪ੍ਰਕਾਰ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗ।

ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਦਾਖਲਾ ਬਿਲਕੁਲ ਮੁਫ਼ਤ ਹੈ ਅਤੇ ਲੋਕਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ 19 ਤੋਂ 21 ਅਕਤੂਬਰ ਨੂੰ ਆਈ.ਐਫ.ਐਸ.ਕਾਲਜ ਮੋਗਾ ਵਿਖੇ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸ਼ੋਅ ਪ੍ਰੋਗਰਾਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 23 ਤੋਂ 25 ਅਕਤੂਬਰ ਗੁਰੂ ਨਾਨਕ ਸਟੇਡੀਅਮ ਕਪੂਰਥਲਾ, ਪਹਿਲੀ ਤੋਂ 3 ਨਵੰਬਰ ਤੱਕ ਵੀ.ਆਈ.ਪੀ.ਪਾਰਕਿੰਗ ਸੁਲਤਾਨਪੁਰ ਲੋਧੀ, 5 ਤੋਂ 7 ਨਵੰਬਰ ਤੱਕ ਪੌਲੀਟੈਕਨਿਕ ਕਾਲਜ ਬਟਾਲਾ, 9 ਤੋਂ 11 ਨਵੰਬਰ ਦਾਣਾ ਮੰਡੀ ਡੇਰਾ ਬਾਬਾ ਨਾਨਕ, 13 ਤੋਂ 15 ਨਵੰਬਰ ਪਠਾਨਕੋਟ ਸ਼ਹਿਰ, 17 ਤੋਂ 19 ਨਵੰਬਰ ਪੁੱਡਾ ਗਰਾਊਂਡ ਗੁਰਦਾਸਪੁਰ, 21 ਤੋਂ 23 ਨਵੰਬਰ ਰੋਸ਼ਨ ਮੈਦਾਨ ਹੁਸ਼ਿਆਰਪੁਰ, 25 ਤੋਂ 27 ਨਵੰਬਰ ਐਸ.ਬੀ.ਐਸ.ਨਗਰ, 29 ਤੋਂ ਪਹਿਲੀ ਦਸੰਬਰ ਨਹਿਰੂ ਗਾਰਡਨ ਸਟੇਡੀਅਮ , 3 ਤੋਂ 5 ਦਸੰਬਰ ਚੰਡੀਗੜ੍ਹ, 7 ਤੋਂ 9 ਦਸੰਬਰ ਫਤਿਹਗੜ੍ਹ ਸਾਹਿਬ, 11 ਤੋਂ 13 ਦਸੰਬਰ ਪਟਿਆਲਾ ਸ਼ਹਿਰ, 15 ਤੋਂ 17 ਦਸੰਬਰ ਸੰਗਰੂਰ, 19 ਤੋਂ 21 ਦਸੰਬਰ ਬਰਨਾਲਾ, 23 ਤੋਂ 25 ਦਸੰਬਰ ਮਾਨਸਾ ਸ਼ਹਿਰ, 15 ਤੋਂ 17 ਜਨਵਰੀ 2020 ਬਠਿੰਡਾ ਸ਼ਹਿਰ, 19 ਤੋਂ 21 ਜਨਰਵੀ ਸ੍ਰੀ ਮੁਕਤਸਰ ਸਾਹਿਬ ਸ਼ਹਿਰ, 23 ਤੋਂ 25 ਜਨਵਰੀ ਫਾਜ਼ਿਲਕ ਸ਼ਹਿਰ, 27 ਤੋਂ 29 ਜਨਵਰੀ ਫਰੀਦਕੋਟ, 31 ਜਨਵਰੀ ਤੋਂ 2 ਫਰਵਰੀ ਫਿਰੋਜ਼ਪੁਰ ਸ਼ਹਿਰ, 4 ਤੋਂ 6 ਫਰਵਰੀ 2020 ਨੂੰ ਤਰਨ ਤਾਰਨ ਸ਼ਹਿਰ ਅਤੇ 8 ਤੋਂ 10 ਫਰਵਰੀ 2020 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾ ਰਹੇ ਹਨ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ