ਯੈੱਸ ਪੰਜਾਬ
ਜਲੰਧਰ, 17 ਅਗਸਤ, 2020:
ਜਲੰਧਰ ਜ਼ਿਲ੍ਹੇ ਵਿੱਚ ਕੋਰੋਨਾ ਮਹਾਮਾਰੀ ਭਿਆਨਕ ਰੂਪ ਧਾਰਦੀ ਜਾ ਰਹੀ ਹੈ। ਮੰਗਲਵਾਰ ਨੂੰ ਵੀ ਜ਼ਿਲ੍ਹੇ ਵਿੱਚ 200 ਤੋਂ ਵੱਧ ਨਵੇਂ ਪਾਜ਼ਿਟਿਵ ਕੇਸ ਆਏ ਹਨ। ਇਹ ਆਪਣੇ ਆਪ ਵਿੱਚ ਹੁਣ ਤਕ ਦਾ ਰਿਕਾਰਡ ਹੈ।
ਮੰਗਲਵਾਰ ਨੂੰ ਪਹਿਲਾਂ 66 ਅਤੇ ਫ਼ਿਰ 140 ਨਵੇਂ ਪਾਜ਼ਿਟਿਵ ਕੇਸ ਆਏ ਜਿਸ ਨਾਲ ਦਿਨ ਵਿਚ ਆਏ 206 ਕੇਸਾਂ ਨੂੰ ਮਿਲਾ ਕੇ ਜ਼ਿਲ੍ਹੇ ਵਿਚ ਹੁਣ ਕੁਲ ਕੇਸਾਂ ਦੀ ਗਿਣਤੀ ਹੁਣ 4263 ਹੋ ਗਈ ਹੈ।
ਅੱਜ ਆਏ ਨਵੇਂ ਕੇਸਾਂ ਵਿੱਚ ਪ੍ਰਸ਼ਾਸ਼ਨ ਅਤੇ ਲੋਕਾਂ ਲਈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ ਸ਼ਹਿਰ ਦੇ ਕੁਸ਼ਠ ਆਸ਼ਰਮ ਵਿੱਚੋਂ 12 ਲੋਕਾਂ ਦੀ ਰਿਪੋਰਟ ਦਾ ਪਾਜ਼ਿਟਿਵ ਆਉਣਾ। ਜ਼ਿਕਰਯੋਗ ਹੈ ਕਿ ਨਾ ਕੇਵਲ ਕੁਸ਼ਠ ਆਸ਼ਰਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਅਤੇ ਸਟਾਫ਼ ਰਹਿੰਦਾ ਹੈ, ਸਗੋਂ ਬਹੁਤ ਸਾਰੇ ਲੋਕ ਇੱਥੇ ਦਾਨ ਪੁੰਨ ਅਤੇ ਹੋਰ ਸੇਵਾ ਲਈ ਆਉਂਦੇ ਰਹਿੰਦੇ ਹਨ।
ਅੱਜ ਪਾਜ਼ਿਟਿਵ ਆਏ ਕੇਸਾਂ ਵਿੱਚ 2 ਡਾਕਟਰ ਵੀ ਸ਼ਾਮਿਲ ਦੱਸੇ ਗਏ ਹਨ।
ਨਕੋਦਰ ਨੇੜਲੇ ਪਿੰਡ ਸ਼ਰੀਂਹ ਤੋਂ ਵੀ ਅੱਜ ਵੱਡੀ ਗਿਣਤੀ ਵਿੱਚ ਨਵੇਂ ਕੇਸ ਆਏ ਹਨ।
ਅੱਜ ਦੀ ਰਿਪੋਰਟ ਅਨੁਸਾਰ ਫ਼ਿਲੌਰ ਪੁਲਿਸ ਥਾਣੇ ਨਾਲ ਸੰਬੰਧਤ 5 ਪੁਲਿਸ ਕਰਮੀ ਵੀ ਪਾਜ਼ਿਟਿਵ ਪਾਏ ਗਏ ਹਨ।
ਅੱਜ ਆਏ ਸਾਰੇ ਨਵੇਂ ਕੇਸਾਂ ਦੇ ਸੰਪਰਕ ਸੂਤਰ ਤਲਾਸ਼ੇ ਜਾ ਰਹੇ ਹਨ ਹਾਲਾਂਕਿ 206 ਲੋਕਾਂ ਦੇ ਸੰਪਰਕਾਂ ਦੀ ਪਛਾਣ ਅਤੇ ਉਨ੍ਹਾਂ ਦੇ ਟੈਸਟ ਲਏ ਜਾਣ ਦਾ ਕੰਮ ਲੰਬਾ ਹੋ ਸਕਦਾ ਹੈ।
ਜ਼ਿਲ੍ਹੇ ਵਿੱਚ ਹੁਣ ਤਕ 108 ਵਿਅਕਤੀ ਕੋਰੋਨਾ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਚਲੇ ਗਏ ਹਨ।
ਇਸ ਨੂੰ ਵੀ ਪੜ੍ਹੋ:
ਮੰਨ ਗਈ ਸਤਿਕਾਰ ਕਮੇਟੀ ਕਿ ਪੁਰਾਤਨ ਸਰੂਪ ਉਨ੍ਹਾਂ ਕੋਲ ਹੈ – ਪਰ ਵਾਪਿਸ ਦੇਣ ’ਚ ਅਜੇ ਵੀ ‘ਮੈਂ ਨਾ ਮਾਨੂੰ’
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ