ਜਲੰਧਰ ’ਚ ਦੋ ਧੜਿਆਂ ਦੀ ਲੜਾਈ ’ਚ ਗੋਲੀਆਂ, ਤੇਜ਼ਧਾਰ ਹਥਿਆਰ ਚੱਲੇ – ਪੁਲਿਸ ਦੇ ਪਹੁੰਚਣ ਤਕ ਦੋਵੇਂ ਧਿਰਾਂ ਫ਼ਰਾਰ

ਯੈੱਸ ਪੰਜਾਬ
ਜਲੰਧਰ, 7 ਸਤੰਬਰ, 2019:

ਜਲੰਧਰ ਵਿਚ ਅੱਜ ਸ਼ਾਮ ਮਕਸੂਦਾਂ ਸਬਜ਼ੀ ਮੰਡੀ ਵਿਚ ਦੋ ਧੜਿਆਂ ਦੀ ਲੜਾਈ ਵਿਚ ਗੋਲੀਆਂ ਅਤੇ ਤੇਜ਼ ਧਾਰ ਹਥਿਆਰ ਚੱਲਣ ਦੀ ਸੂਚਨਾ ਹੈ।

ਇਸ ਲੜਾਈ ਵਿਚ ਕਿਸੇ ਨੂੰ ਗੋਲੀ ਲੱਗੀ ਹੈ ਜਾਂ ਨਹੀਂ ਜਾਂ ਫ਼ਿਰ ਕੋਈ ਜ਼ਖ਼ਮੀ ਹੋਇਆ ਹੈ ਜਾਂ ਨਹੀ, ਇਹ ਸਪਸ਼ਟ ਨਹੀਂ ਹੈ ਕਿਉਂÎਕ ਦੋਵੇਂ ਧਿਰਾਂ ਗੋਲੀਆਂ ਚੱਲਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਈਆਂ।

ਦੋਹਾਂ ਧਿਰਾਂ ਦੀ ਆਹਮੋ ਸਾਹਮਣੇ ਹੋਈ ਲੜਾਈ ਵਿਚ ਕੁਝ ਮੋਟਰਸਾਈਕਲ ਅਤੇ ਸਕੂਟਰ ਵੀ ਤੋੜੇ ਭੰਨੇ ਗਏ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਪਗ 3-4 ਗੋਲੀਆਂ ਚੱਲੀਆਂ ਹਾਲਾਂਕਿ ਅਜੇ ਤਾਈਂ ਪੁਲਿਸ ਗੋਲੀਆਂ ਚੱਲਣ ਦੀ ਪੁਸ਼ਟੀ ਨਹੀਂ ਕਰ ਰਹੀ।

ਮੰਡੀ ਵਿਚੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ਮਗਰੋਂ ਏ.ਡੀ.ਸੀ.ਪੀ. ਸੁਡਰਵਿਲੀ, ਏ.ਸੀ.ਪੀ. ਨੌਰਥ ਜਸਵਿੰਦਰ ਸਿੰਘ ਖ਼ਹਿਰਾ ਅਤੇ ਥਾਣਾ ਨੰਬਰ 1 ਦੇ ਐਸ.ਐਚ.ਉ. ਸੁਖਬੀਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ।

ਮੰਡੀ ਦੇ ਪ੍ਰਧਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੰਡੀ ਤੋਂ ਬਾਹਰੋਂ ਆ ਕੇ ਦੋ ਧਿਰਾਂ ਆਹਮੋ ਸਾਹਮਣੇ ਲੜਨ ਬਾਰੇ ਉਹਨਾਂ ਨੂੰ ਸੂਚਨਾ ਮਿਲੀ ਤਾਂ ਉਹ ਮੌਕੇ ’ਤੇ ਆਏ ਪਰ ਤਦ ਤਕ ਦੋਵੇਂ ਧਿਰਾਂ ਫ਼ਰਾਰ ਹੋ ਗਈਆਂ। ਉਹਨਾਂ ਦੱਸਿਆ ਕਿ ਦੋਵੇਂ ਪਾਸਿਉਂ ਹੀ ਲਗਪਗ 10-12 ਵਿਅਕਤੀਆਂ ਦੇ ਦੋ ਗਰੁੱਪ ਆਹਮੋ ਸਾਹਮਣੇ ਹੋਏ। ਇਹਨਾਂ ਵਿਚੋਂ ਕੁਝ ਮੋਟਰਸਾਈਕਲਾਂ ਸਕੂਟਰਾਂ ਅਤੇ ਕੁਝ ਕਾਰਾਂ ਵਿਚ ਆਏ ਸਨ।

ਪੁਲਿਸ ਤੋੜੇ ਭੰਨੇ ਅਤੇ ਮੌਕੇ ’ਤੇ ਛੱਡੇ ਗਏ ਮੋਟਰਸਾਈਕਲਾਂ, ਸਕੂਟਰਾਂ ਆਦਿ ਤੋੋਂ ਸੁਰਾਗ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਇਲਾਕੇ ਦੀ ਸੀ.ਸੀ.ਟੀ.ਵੀ. ਫੁੱਟੇਜ ਵੀ ਖੰਗਾਲੀ ਜਾ ਰਹੀ ਹੈ।

Share News / Article

Yes Punjab - TOP STORIES