ਜਰਖੜ ਹਾਕੀ ਅਕੈਡਮੀ ਦੇ ਟਰੇਨੀ 9 ਖਿਡਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਟੀਮ ਲਈ ਚੁਣੇ ਗਏ

ਲੁਧਿਆਣਾ, ਅਕਤੂਬਰ 6, 2019:
ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੀਆਂ ਪ੍ਰਾਪਤੀਆਂ ਵਿੱਚ ਉਸ ਵੇਲੇ ਇੱਕ ਹੋਰ ਵਾਧਾ ਹੋਇਆ ਜਦੋਂ ਅੰਡਰ 14 ਸਾਲ ਵਿੱਚ ਪੰਜਾਬ ਸਕੂਲ ਹਾਕੀ ਚੈਂਪੀਅਨਸ਼ਿਪ ਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਜਰਖੜ ਹਾਕੀ ਅਕੈਡਮੀ ਦੇ ਟਰੇਨੀ 9 ਖਿਡਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਲਈ ਚੁਣੇ ਗਏ ਹਨ ਜਰਖੜ ਹਾਕੀ ਅਕੈਡਮੀ ਦੇ ਟ੍ਰੇਨੀ 12 ਖਿਡਾਰੀਆਂ ਦੀ ਬਦੌਲਤ ਪੰਜਾਬ ਯੂਨੀਵਰਸਿਟੀ ਦਾ ਅੰਤਰ ਕਾਲਜ ਹਾਕੀ ਮੁਕਾਬਲਾ ਜਿੱਤਿਆ|

ਇਹ ਲਗਾਤਾਰ ਉਸ ਦੀ ਸੱਤਵੀਂ ਚੈਂਪੀਅਨ ਜਿੱਤ ਸੀ ਅੰਤਰ ਕਾਲਜ ਮੁਕਾਬਲੇ ਵਿੱਚ ਗੁਰੂਸਰ ਸੁਧਾਰ ਕਾਲਜ ਨੇ ਪੀ ਯੂ ਕੈੱਪਸ ਚੰਡੀਗੜ੍ਹ ਨੂੰ 12-0, ਨਾਰੰਗਵਾਲ ਕਾਲਜ ਨੂੰ 17-1,ਖਾਲਸਾ ਕਾਲਜ ਚੰਡੀਗੜ੍ਹ ਨੂੰ 2-1 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜੋ ਟੀਮ ਚੁਣੀ ਗਈ ਹੈ|

ਉਸ ਵਿੱਚ ਜਰਖੜ ਹਾਕੀ ਅਕੈਡਮੀ ਦੇ ਟ੍ਰੇਨੀ 9 ਖਿਡਾਰੀ ਚੁਣੇ ਗਏ ਹਨ ਜਿਨ੍ਹਾਂ ਵਿੱਚ ਕਪਤਾਨ ਅਜੇਪਾਲ ਸਿੰਘ ,ਲਵਜੀਤ ਸਿੰਘ ਰਘਵੀਰ ਸਿੰਘ ਡੰਗੋਰਾ ,ਦਲਜੀਤ ਸਿੰਘ ਮੁਕੇਸ਼ ਕੁਮਾਰ ,ਅਜੇ ਕੁਮਾਰ ਗੁਰਿੰਦਰ ਸਿੰਘ ਬੜੈਚ, ਰਵੀਦੀਪ ਸਿੰਘ ਚੁਣੇ ਗਏ ਯੂਨੀਵਰਸਿਟੀ ਦੀ ਟੀਮ ਨਵੀਂ ਦਿੱਲੀ ਵਿਖੇ ਹੋਣ ਵਾਲੀ ਉੱਤਰ ਜ਼ੋਨ ਅੰਤਰ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ ।

ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਉੱਤੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਨਰੈਣ ਸਿੰਘ ਗਰੇਵਾਲ ਤਕਨੀਕੀ ਡਾਇਰੈਕਟਰ ਜਰਖੜ ਹਾਕੀ ਅਕੈਡਮੀ , ਤਜਿੰਦਰ ਸਿੰਘ ਇੰਚਾਰਜ਼ ਫਿਜ਼ੀਕਲ ਗੁਰੂਸਰ ਕਾਲਜ ਸੁਧਾਰ ਕੋਚ ਮਲਕੀਤ ਸਿੰਘ ਗਿੱਲ, ਕੋਚ ਗੁਰਸਤਿੰਦਰ ਸਿੰਘ ਪ੍ਰਗਟ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਜਗਦੀਪ ਸਿੰਘ ਕਾਹਲੋਂ , ਆਦਿ ਉਹ ਅਹੁਦੇਦਾਰਾਂ ਨੇ ਵਧਾਈ ਦਿੱਤੀ ਅਤੇ ਭਵਿੱਖ ਲਈ ਕਾਮਯਾਬੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।

ਇਸ ਤੋਂ ਇਲਾਵਾ ਕਰਤਾਰ ਸਿੰਘ ਸੈੰਹਬੀ ਨਿਰਦੇਸ਼ਕ ਪੰਜਾਬ ਖੇਡ ਵਿਭਾਗ ਅਤੇ ਰਵਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ ਨੇ ਵੀ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੂੰ ਵਧਾਈ ਦਿੱਤੀ ਇਸ ਮੌਕੇ ਉੱਘੇ ਹਾਕੀ ਪ੍ਰਮੋਟਰ ਅਤੇ ਸਾਬਕਾ ਅੰਤਰਰਾਸ਼ਟਰੀ ਅੰਪਾਇਰ ਨਵਤੇਜ ਸਿੰਘ ਤੇਜਾ ਆਸਟਰੇਲੀਆ ਨੇ ਜਰਖੜ ਹਾਕੀ ਅਕੈਡਮੀ ਦੇੌ 100 ਖਿਡਾਰੀਆਂ ਨੂੰ ਟਰੈਕ ਸੂਟਾ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ।

Share News / Article

Yes Punjab - TOP STORIES