ਜਨਵਰੀ ਵਿੱਚ ਸ਼੍ਰੋਮਣੀ ਅਕਾਲੀ ਦਲ, ਮੁਲਾਜ਼ਮ ਵਿੰਗ, ਕਰੇਗਾ ਵਿਸ਼ਾਲ ਰੈਲੀ: ਸਿਕੰਦਰ ਸਿੰਘ ਮਲੂਕਾ

ਯੈੱਸ ਪੰਜਾਬ
ਚੰਡੀਗੜ, 18 ਦਸੰਬਰ, 2021 –
ਸ਼੍ਰੋਮਣੀ ਅਕਾਲ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੁਕਾ ਜੀ ਦੀ ਪ੍ਰਧਾਨਗੀ ਹੇਠ ਦਫਤਰ, ਸ਼੍ਰੋਮਣੀ ਅਕਾਲੀ ਦਲ ਚੰਡੀਗੜ ਵਿਖੇ ਵਿੰਗ ਦੀ ਕੌਰ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਭਰ ਤੋਂ ਮੁਲਾਜ਼ਮ ਆਗੂਆਂ ਨੇ ਸ਼ਿਕਰਤ ਕੀਤੀ।

ਵੱਖ-ਵੱਖ ਬੁਲਾਰਿਆ ਵੱਲੋਂ ਮਲੂਕਾ ਸਾਹਿਬ ਨਾਲ ਕਾਂਗਰਸ ਸਰਕਾਰ ਦੇ ਮੁਲਾਜ਼ਮ ਮਾਰੂ ਫੈਸਲਿਆਂ ’ਤੇ ਖੁਲ ਕੇ ਵਿਚਾਰ-ਵਟਾਂਦਰਾ ਕੀਤੀ ਅਤੇ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮੁਲਾਜ਼ਮ ਵਿੰਗ ਪੰਜਾਬ ਵਿੱਚ ਵੱਡੀ ਪੱਧਰ ਤੇ ਵਿਸ਼ਾਲ ਰੋਸ ਰੈਲੀ ਕਰੇਗਾ। ਇਸ ਰੈਲੀ ਵਿੱਚ ਮੁਲਾਜ਼ਮ ਵਰਗ ਦੀਆਂ ਮੰਗਾ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮੈਨੀਫੈਸਟੋ ਵਿੱਚ ਦਰਜ਼ ਕਰਕੇ ਸਰਕਾਰ ਬਣਨ ਤੇ ਪੂਰੀਆਂ ਕੀਤੀਆਂ ਜਾਣਗੀਆਂ।

ਇਸ ਮੀਟਿੰਗ ਵਿੱਚ ਮੁਲਾਜਮ ਵਿੰਗ ਪੰਜਾਬ ਦੇ ਪ੍ਰਧਾਨ ਸ. ਈਸ਼ਰ ਸਿੰਘ ਮੰਝਪੁਰ ਨੇ ਆਪਣੇ ਸੰਬੋਧਨ ਵਿੱਚ ਸ. ਸਿਕੰਦਰ ਸਿੰਘ ਮਲੂਕਾ ਜੀ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮੁਲਾਜ਼ਮ ਰੈਲੀ ਨੂੰ ਸਫਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ ਅਤੇ ਮੁਲਾਜ਼ਮ ਵਰਗ ਦੀ ਇਹ ਰੈਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿੱਚ ਮੀਲ ਪੱਥਰ ਸਾਬਤ ਹੋਵੇਗੀ। ਇਸ ਰੈਲੀ ਵਿੱਚ ਬਤੌਰ ਮੁੱਖ ਮਹਿਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਹੋਣਗੇ।

ਇਸ ਮੌਕੇ ਤੇ ਮੁਲਾਜ਼ਮ ਵਿੰਗ ਦੇ ਸਕੱਤਰ ਜਨਰਲ ਸ਼੍ਰੀ ਜਗਦੀਸ਼ ਕੁਮਾਰ, ਮੁੱਖ ਸਲਾਹਕਾਰ ਤੇਜਿੰਦਰ ਸਿੰਘ ਸੰਘਰੇੜੀ, ਇੰਜੀ: ਹਰਜਿੰਦਰ ਸਿੰਘ ਕੋਹਲੀ, ਸ. ਗੁਰਚਰਨ ਸਿੰਘ ਕੋਲੀ, ਸ. ਸੁਰਜੀਤ ਸਿੰਘ ਸੈਣੀ, ਸ. ਮਨਜੀਤ ਸਿੰਘ ਚਾਹਲ, ਬੀਬੀ ਸਤਵੰਤ ਕੌਰ ਜੌਹਲ, ਸ. ਲਖਵਿੰਦਰ ਸਿੰਘ ਪਠਾਨਕੋਟ, ਸ. ਸਵਿੰਦਰ ਸਿੰਘ ਲੱਖੋਵਾਲ, ਸ. ਅਮਰਜੀਤ ਸਿੰਘ ਰੰਧਾਵਾ, ਸ. ਗੁਰਜੰਟ ਸਿੰਘ ਵਾਲੀਆ, ਸ. ਨਰਿੰਦਰ ਸਿੰਘ ਗੜਾਗਾਂ, ਸ. ਦਰਸ਼ਨ ਸਿੰਘ ਹੁਸ਼ਿਆਰਪੁਰ, ਸ. ਅਮਰਜੀਤ ਸਿੰਘ ਝੱਜੀ ਪਿੰਡ, ਸ. ਨਿਰਵੈ ਸਿੰਘ ਬਠਿੰਡਾ, ਸ. ਉਜਾਗਰ ਸਿੰਘ ਕੋਲੀ, ਸ. ਦਲੀਪ ਸਿੰਘ, ਸ. ਜਸਵੀਰ ਸਿੰਘ ਰੋਪੜ ਅਤੇ ਸ. ਹਰਜੱਸ ਸਿੰਘ ਰਾਮਪੁਰਾ ਸ਼ਾਮਲ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ