ਜਦ ਮਾਲ ਮੰਤਰੀ ਕਾਂਗੜ ਨੇ ਆਪਣਾ ਕਾਫ਼ਿਲਾ ਰੋਕ ਕੀਤੀ ਸੜਕ ਹਾਦਸਾ ਪੀੜਤਾਂ ਦੀ ਸਹਾਇਤਾ

ਬਠਿੰਡਾ, ਜੁਲਾਈ 31, 2019:

ਪੰਜਾਬ ਦੇ ਮਾਲ ਮੰਤਰੀ ਸ੍ਰ.ਗੁਰਪ੍ਰੀਤ ਸਿੰਘ ਕਾਂਗੜ ਨੇ ਬੁੱਧਵਾਰ ਦੇਰ ਸ਼ਾਮ ਨੂੰ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਗਿੱਲ ਕਲਾਂ ਪਾਸ ਹੋਏ ਇੱਕ ਸੜਕ ਹਾਦਸੇ ਦੇ ਪੀੜਤ ਲੋਕਾਂ ਦੀ ਖੁਦ ਸਹਾਇਤਾ ਕੀਤੀ।

ਜਦ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਆਪਣੇ ਕਾਫਿਲੇ ਸਮੇਤ ਬਠਿੰਡਾ ਤੋਂ ਚੰਡੀਗੜ੍ਹ ਜਾ ਰਹੇ ਸਨ ਤਾਂ ਉਕਤ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਗਿੱਲ ਕਲਾਂ ਕੋਲ ਇੱਕ ਇਨੋਵਾ ਗੱਡੀ ਹਾਦਸਾ ਗ੍ਰਸਤ ਹੋ ਗਈ।

ਜਿਸ ਨੂੰ ਵੇਖਦਿਆਂ ਹੀ ਸ੍ਰ.ਕਾਂਗੜ ਨੇ ਆਪਣਾ ਕਾਫਿਲਾ ਰੁਕਵਾ ਲਿਆ ਅਤੇ ਉਕਤ ਹਾਦਸਾ ਗ੍ਰਸਤ ਗੱਡੀ ਵਿੱਚ ਸਵਾਰ ਛੋਟੇ ਬੱਚੇ, ਮਹਿਲਾ ਅਤੇ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਣ ਤੋਂ ਬਾਅਦ ਆਪਣੇ ਨਾਲ ਮੋਜੂਦ ਸਟਾਫ ਜਰੀਏ ਹਾਦਸਾ ਗ੍ਰਸਤ ਗੱਡੀ ਨੂੰ ਖੱਢ ਵਿੱਚੋ ਵੀ ਕੱਢਵਾਇਆ।

ਤਕਰੀਬਨ ਇੱਕ ਘੰਟੇ ਤੱਕ ਖੁਦ ਮਾਲ ਮੰਤਰੀ ਸ੍ਰ.ਕਾਂਗੜ ਆਪਣੇ ਸਟਾਫ ਅਤੇ ਪੁਲਿਸ ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹੇ।

ਮਾਲ ਮੰਤਰੀ ਸ੍ਰ.ਕਾਂਗੜ ਦੇ ਮੌਕੇ ਸਿਰ ਪਹੁੰਚਣ ਕਾਰਨ ਗੱਡੀ ਚੋ ਸੁਰੱਖਿਅਤ ਬਾਹਰ ਆਏ ਪਰਿਵਾਰ ਨੇ ਮੰਤਰੀ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਹਾਦਸੇ ਦੇ ਕਾਰਨਾਂ ਬਾਰੇ ਪਤਾ ਕਰਨ ਦੇ ਮੰਤਵ ਨਾਲ ਸ਼੍ਰ ਕਾਂਗੜ ਨੇ ਇੱਕ ਟਰੱਕ ਡਰਾਈਵਰ ਜੋ ਕਿ ਸੜਕ ਤੇ ਖੜਾ ਸੀ, ਤੋਂ ਪੁੱਛਗਿੱਛ ਵੀ ਕੀਤੀ।

ਟਰੱਕ ਡਰਾਈਵਰ ਨੇ ਸ੍ਰ.ਕਾਂਗੜ ਨੂੰ ਦੱਸਿਆ ਕਿ ਉਸ ਦੇ ਟਰੱਕ ਅੱਗੇ ਇੱਕ ਸੱਪ ਆ ਗਿਆ ਸੀ ਜਿਸ ਕਾਰਨ ਉਸ ਨੂੰ ਇਕਦਮ ਟਰੱਕ ਨੂੰ ਇੱਕ ਪਾਸੇ ਘੁਮਾ ਦਿੱਤਾ।

ਇਸ ਕਾਰਨ ਟਰੱਕ ਦੇ ਪਿੱਛੇ ਆ ਰਹੀ ਇਨੋਵਾ ਕਾਰ ਦਾ ਸੰਤੁਲਨ ਵਿਗੜ ਗਿਆ।ਉਨ੍ਹਾਂ ਦੱਸਿਆ ਕਿ ਪਹਿਲਾ ਇਹ ਇਨੋਵਾ ਰੋਡ ਦੇ ਕਿਨਾਰੇ ਬਣੇ ਡਿਵਾਈਡਰ ਨਾਲ ਵੱਜੀ ਅਤੇ ਫਿਰ ਸੜਕ ਕਿਨਾਰੇ ਬਣੇ ਇੱਕ ਖੱਢੇ ਵਿੱਚ ਜਾ ਡਿੱਗੀ।

ਸੂਚਨਾ ਮਿਲਣ ਤੇ ਥਾਣਾ ਸਦਰ ਰਾਮਪੁਰਾ ਪੁਲਿਸ ਕਰਮਚਾਰੀ ਵੀ ਹਾਦਸਾਗ੍ਰਸਤ ਜਗ੍ਹਾ ਤੇ ਪਹੁੰਚ ਗਏ ਸਨ।

Share News / Article

YP Headlines