ਜਗਰਾੳਂ ਰੇਲਵੇ ਉਵਰਬ੍ਰਿਜ – ਰਵਨੀਤ ਬਿੱਟੂ ਵੱਲੋਂ ਅਧਿਕਾਰੀਆਂ ਨੂੰ ਕੰਮ 30 ਨਵੰਬਰ ਤਕ ਨੇਪਰੇ ਚਾੜ੍ਹਣ ਦੀ ਹਦਾਇਤ

ਲੁਧਿਆਣਾ, 7 ਸਤੰਬਰ, 2019 –

ਸ਼ਹਿਰ ਲੁਧਿਆਣਾ ਦੇ ਸਾਹਰਗ ਵਜੋਂ ਜਾਣੇ ਜਾਂਦੇ ਜਗਰਾਂਉ ਰੇਲਵੇ ਓਵਰਬ੍ਰਿਜ (ਪੁੱਲ) ਦਾ ਕੰਮ 30 ਨਵੰਬਰ, 2019 ਤੱਕ ਮੁਕੰਮਲ ਹੋ ਜਾਵੇਗਾ। ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਅੱਜ ਇਸ ਪੁੱਲ ਦੇ ਉਸਾਰੀ ਕਾਰਜ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਤੈਅ ਸਮਾਂ ਸੀਮਾ ਵਿੱਚ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਇਸ ਪੁੱਲ ਦੇ ਡਿਜ਼ਾਈਨ ਵਿੱਚ ਲਖਨਊ ਸਥਿਤ ਇੰਜੀਨੀਅਰਿੰਗ ਵਿੰਗ ਤੋਂ ਮਾਮੂਲੀ ਤਰਮੀਮ ਕਰਵਾਈ ਗਈ ਹੈ। ਡਿਜ਼ਾਈਨ ਫਾਈਨਲ ਹੋਣ ਉਪਰੰਤ ਹੁਣ ਜ਼ਮੀਨੀ ਪੱਧਰ ‘ਤੇ ਇਸ ਪੁੱਲ ਦੇ ਉਸਾਰੀ ਕਾਰਜ ਵਿੱਚ ਤੇਜ਼ੀ ਆ ਗਈ ਹੈ। ਉਨ•ਾਂ ਕਿਹਾ ਕਿ ਇਸ ਪੁੱਲ ਦੇ ਨਿਰਮਾਣ ਲਈ ਵਰਤੇ ਜਾਣ ਵਾਲੇ ਗਾਡਰ ਗਾਜ਼ੀਆਬਾਦ ਤੋਂ ਫੈਬਰੀਕੇਟ ਕਰਵਾਏ ਗਏ ਹਨ, ਜਿਸ ਦਾ 45 ਫੀਸਦੀ ਮਟੀਰੀਅਲ ਲੁਧਿਆਣਾ ਵਿਖੇ ਪਹੁੰਚ ਗਿਆ ਹੈ।

ਸ੍ਰ. ਬਿੱਟੂ ਨੇ ਕਿਹਾ ਕਿ ਕੁੱਲ 24 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ 30 ਨਵੰਬਰ, 2019 ਤੱਕ ਮੁਕੰਮਲ ਕਰਨ ਲਈ ਉਨ•ਾਂ ਨੇ ਅੱਜ ਰੇਲਵੇ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਹੈ। ਇਸ ਦੇ ਇਕੱਲੇ ਸਿਵਲ ਵਰਕਸ ‘ਤੇ ਹੀ 8.5 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ•ਾਂ ਕਿਹਾ ਕਿ ਗਾਡਰਾਂ ਨੂੰ ਰੇਲਵੇ ਟਰੈਕ ਦੇ ਨਾਲ ਢਾਂਚਾ ਤਿਆਰ ਕਰਕੇ ਜੋੜਿਆ (ਅਸੈਂਬਲ ਕਰਨਾ) ਜਾਵੇਗਾ। ਉਸ ਉਪਰੰਤ ਵੱਡੀਆਂ ਕਰੇਨਾਂ ਦੀ ਸਹਾਇਤਾ ਨਾਲ ਪੁੱਲ ਨੂੰ ਜੋੜਿਆ ਜਾਵੇਗਾ।

ਉਨ•ਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੂਰਨ ਤੌਰ ‘ਤੇ ਵਚਨਬੱਧ ਹੈ। ਸਨਅਤੀ ਸ਼ਹਿਰ ਲੁਧਿਆਣਾ ਦੇ ਵਿਕਾਸ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਸ਼ਹਿਰ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਕਈ ਵਿਕਾਸ ਕਾਰਜ ਜਾਰੀ ਹਨ। ਇਹ ਸਾਰੇ ਪ੍ਰੋਜੈਕਟ ਮੁਕੰਮਲ ਹੋਣ ਨਾਲ ਲੁਧਿਆਣਾ ਵਿਸ਼ਵ ਦੇ ਬਿਹਤਰੀਨ ਸ਼ਹਿਰਾਂ ਵਿੱਚ ਸ਼ੁਮਾਰ ਹੋ ਜਾਵੇਗਾ।

ਇਸ ਮੌਕੇ ਉਨ•ਾਂ ਨਾਲ ਜ਼ਿਲ•ਾ ਯੂਥ ਕਾਂਗਰਸ ਪ੍ਰਧਾਨ ਸ੍ਰੀ ਰਾਜੀਵ ਰਾਜਾ, ਸ੍ਰ. ਗੁਰਦੀਪ ਸਿੰਘ ਸੀਨੀਅਰ ਸੈਕਸ਼ਨ ਇੰਜੀਨੀਅਰ ਉੱਤਰੀ ਰੇਲਵੇ, ਨਿੱਜੀ ਸਹਾਇਕ ਸ੍ਰ. ਹਰਜਿੰਦਰ ਸਿੰਘ ਢੀਂਡਸਾ ਅਤੇ ਹੋਰ ਹਾਜ਼ਰ ਸਨ।

Share News / Article

YP Headlines