- Advertisement -
ਯੈੱਸ ਪੰਜਾਬ
ਜਲੰਧਰ, 3 ਅਗਸਤ, 2019:
ਜਲੰਧਰ ਦੇ ਕਸਬਾ ਆਦਮਪੁਰ ਨੇੜੇ ਪਿੰਡ ਰਾਏਪੁਰ ਬੱਲਾਂ ਵਿਚ ਅੱਜ ਦੋ ਪ੍ਰਵਾਸੀ ਨੌਜਵਾਨਾਂ ਦੀ ਛੱਪੜ ਵਿਚ ਡੁੱਬ ਕੇ ਮੌਤ ਹੋ ਜਾਣ ਦੀ ਖ਼ਬਰ ਹੈ।
ਦੋਵਾਂ ਨੌਜਵਾਨਾਂ ਦੀ ਉਮਰ ਲਗਪਗ 15 ਸਾਲ ਦੱਸੀ ਜਾਂਦੀ ਹੈ ਅਤੇ ਦੋਹਾਂ ਦੇ ਪਿਤਾ ਫ਼ੈਕਟਰੀ ਵਿਚ ਲੇਬਰ ਦੇ ਤੌਰ ’ਤੇ ਕੰਮ ਕਰਦੇ ਹਨ।
ਇਕ ਨੇਪਾਲ ਦਾ ਰਹਿਣ ਵਾਲਾ ਸੀ ਜਦਕਿ ਦੂਜਾ ਬਿਹਾਰ ਦਾ ਵਾਸੀ ਦੱਸਿਅਜਾ ਜਾਂਦਾ ਹੈ। ਇਕ ਦੀ ਪਛਾਣ ਸੁਰਿੰਦਰ ਅਤੇ ਦੂਜੇ ਦੀ ਉਮ ਪ੍ਰਕਾਸ਼ ਵਜੋਂ ਹੋਈ ਹੈ।
ਪਤਾ ਲੱਗਾ ਹੈ ਕਿ 5 ਲੜਕੇ ਛੱਪੜ ਵਿਚ ਨਹਾਉਣ ਗਏ ਸਨ ਪਰ ਇਹ ਦੋਵੇਂ ਛੱਪੜ ਵਿਚ ਜ਼ਿਆਦਾ ਡੂੰਘੀ ਜਗ੍ਹਾ ਚਲੇ ਗਏ ਅਤੇ ਵੇਖ਼ਦਿਆਂ ਹੀ ਹੀ ਵੇਖ਼ਦਿਆਂ ਡੁੱਬ ਗਏ।
ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ’ਤੇ ਫ਼ਾਇਰ ਬ੍ਰਿਗੇਡ ਮੌਕੇ ’ਤੇ ਪੁੱਜੀ ਅਤੇ ਦੋਹਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਪਰ ਤਦ ਤਕ ਦੋਹਾਂ ਦੀ ਮੌਤ ਹੋ ਚੁੱਕੀ ਸੀ।
ਥਾਣਾ ਆਦਮਪੁਰ ਦੀ ਪੁਲਿਸ ਇਸ ਸੰਬੰਧੀ ਬਣਦੀ ਕਾਰਵਾਈ ਕਰ ਰਹੀ ਹੈ।
- Advertisement -