- Advertisement -
ਅੱਜ-ਨਾਮਾ
ਛਿੱਕਾ ਸ਼ਰਮ ਦਾ ਲਾਹਿਆ ਹੈ ਆਗੂਆਂ ਨੇ,
ਜੜ੍ਹ ਅਕਲ ਦੀ ਦਿੱਤੀ ਜਿਉਂ ਪੁੱਟ ਮੀਆਂ।
ਇੱਕ ਨੂੰ ਲੋਕਾਂ ਸੀ ਕੋਈ ਸਵਾਲ ਪਾਇਆ,
ਉਸ ਦੇ ਅੰਦਰਲੀ ਕੌੜ ਪਈ ਫੁੱਟ ਮੀਆਂ।
ਦੂਜਾ ਵੇਖਣ ਗਿਆ ਕੰਮ ਵਿਕਾਸ ਦਾ ਸੀ,
ਚਾੜ੍ਹ ਅਫਸਰਾਂ ਨੂੰ ਆਇਆ ਕੁੱਟ ਮੀਆਂ।
ਤੀਜਾ ਤੁਰਿਆ ਵਿਕਾਸ ਲਈ ਚੈੱਕ ਵੰਡਣ,
ਰਾਹ ਵਿੱਚ ਲਈ ਚਵਾਨੀ ਸੀ ਲੁੱਟ ਮੀਆਂ।
ਸਿੱਧੜ ਲੋਕ ਇਸ ਦੇਸ਼ ਵਿੱਚ ਅਜੇ ਮੀਆਂ,
ਸਕਦੇ ਸਮਝ ਨਹੀਂ ਵੋਟਾਂ ਦਾ ਮੁੱਲ ਮੀਆਂ।
ਭੁਗਤੀ ਬਾਪ ਨੇ ਇਹੋ ਜਿਹੀ ਭੁੱਲ ਪਹਿਲਾਂ,
ਜਾਂਦਾ ਪੁੱਤਰ ਦੁਹਰਾਈ ਫਿਰ ਭੁੱਲ ਮੀਆਂ।
-ਤੀਸ ਮਾਰ ਖਾਂ
ਜੂਨ 27, 2019
- Advertisement -