ਛਾਪੇ-ਮਾਰੀ ਦੀ ਤੇਜ਼ ਰਫਤਾਰ ਹੋ ਗਈ, ਜਾਂਦੀ ਖਬਰ `ਤੇ ਖਬਰ ਹੈ ਆਈ ਬੇਲੀ

ਅੱਜ-ਨਾਮਾ

ਛਾਪੇ-ਮਾਰੀ ਦੀ ਤੇਜ਼ ਰਫਤਾਰ ਹੋ ਗਈ,
ਜਾਂਦੀ ਖਬਰ `ਤੇ ਖਬਰ ਹੈ ਆਈ ਬੇਲੀ।

ਜਾਇਦਾਦ ਆ ਕਿਤੇ ਨਾਜਾਇਜ਼ ਸੁਣਦੀ,
ਕਿਧਰੇ ਲੱਭ ਰਹੀ ਰਕਮ ਲੁਕਾਈ ਬੇਲੀ।

ਕਿਤੇ ਜਾਂਚ ਹੋਵੇ ਕਹਿੰਦੇ ਘਪਲਿਆਂ ਦੀ,
ਹੁੰਦੀ ਫਾਈਲਾਂ ਦੀ ਫੜੋ-ਫੜਾਈ ਬੇਲੀ।

ਕਿਧਰੇ ਲੀਡਰਾਂ ਲਈ ਸੰਮਣ ਹੋਏ ਜਾਰੀ,
ਸੁਣਦੀ ਕਈਆਂ ਦੀ ਦੌੜ ਲਵਾਈ ਬੇਲੀ।

ਮਹਿਕਮੇ ਸਾਰੇ ਆ ਪਏ ਸਰਗਰਮ ਕੀਤੇ,
ਜੰਗਾਂ ਵਾਂਗ ਇਹ ਚੱਲ ਪਿਆ ਕੰਮ ਬੇਲੀ।

ਹਾਕਮ ਧਿਰਾਂ ਦੇ ਲੀਡਰ ਬੇਫਿਕਰ ਸਾਰੇ,
ਬਾਕੀ ਫਿਰਦੇ ਲੁਕਾਉਂਦੇ ਆ ਚੰਮ ਬੇਲੀ।

-ਤੀਸ ਮਾਰ ਖਾਂ

31 ਅਗਸਤ, 2019 –

Share News / Article

Yes Punjab - TOP STORIES