ਛਪਾਕ ਫਿਲਮ ਔਰਤਾਂ ਨੂੰ ਸਕਤੀਸ਼ਾਲੀ ਬਣਨ ਦੀ ਪ੍ਰੇਰਨਾ ਦਿੰਦੀ ਹੈ – ਡਾ ਸੋਨੀਆਂ, ਹਰਜਿੰਦਰ ਕੌਰ ਚੱਬੇਵਾਲ

ਹੁਸ਼ਿਆਰਪੁਰ, 14 ਜਨਵਰੀ, 2020 –

ਛਪਾਕ ਫਿਲਮ ਔਰਤਾਂ ਉਪਰ ਸਿਰਫ ਐਸਿਡ ਅਟੈਕ ਦੀ ਕਹਾਣੀ ਹੀ ਨਹੀਂ ਹੈ, ਬਲਕਿ ਔਰਤਾਂ ਨੂੰ ਸਕਤੀਸ਼ਾਲੀ ਬਣਨ ਦੀ ਪ੍ਰੇਰਨਾ ਵੀ ਦਿੰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡਿਅਨ ਓਵਰਸੀਸ ਕਾਂਗਰਸ ਯੂਰਪ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਹਿਊਮਨ ਰਾਈਟਸ ਲਈ ਕਾਫੀ ਮਹਿਲਾਵਾਂ ਲਈ ਕੰਮ ਕਰਨ ਵਾਲੀ ਸ਼ਖਸੀਅਤ ਡਾਕਟਰ ਸੋਨੀਆ ਅਤੇ ਪੰਜਾਬ ਯੂਥ ਕਾਂਗਰਸ ਪੰਜਾਬ ਦੀ ਸੂਬਾ ਜਨਰਲ ਸਕੱਤਰ ਹਰਜਿੰਦਰ ਕੌਰ ਚੱਬੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਝੇ ਤੌਰ ਤੇ ਕੀਤਾ।

ਉਨ੍ਹਾਂ ਕਿਹਾ ਕਿ ਹੋਏ ਇਹ ਫਿਲਮ ਜਿੱਥੇ ਔਰਤਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ ਉੱਥੇ ਨਾਲ ਖੁਦ ਮੁਸ਼ਕਿਲਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਲਈ ਔਰਤਾਂ ਨੂੰ ਜਾਗਰੂਕ ਕਰਦੀ ਹੈ। ਇਸ ਲਈ ਸਾਰੇ ਲੋਕ ਇਸ ਨੂੰ ਜਰੂਰ ਦੇਖਣ। ਉਨ੍ਹਾਂ ਕਿਹਾ ਕਿ ਛਪਾਕ ਫਿਲਮ ਔਰਤਾਂ ਨੂੰ ਆਪਣੀ ਸੁਰੱਖਿਆ ਪ੍ਰਤੀ ਵੀ ਜਾਗਰੂਕ ਕਰਨ ਲਈ ਲਾਮਿਸਾਲ ਸਿੱਧ ਹੋਵੇਗੀ। ਡਾਕਟਰ ਸੋਨੀਆਂ ਨੇ ਕਿਹਾ ਕਿ ਕਈ ਮਰਦ ਔਰਤਾਂ ਨੂੰ ਕੇਵਲ ਖਿਡੌਣਾ ਹੀ ਸਮਝਦੇ ਹਨ, ਜਦਕਿ ਔਰਤ ਜਗਤ-ਜਣਨੀ ਹੈ।

ਡਾਕਟਰ ਸੋਨੀਆਂ ਨੇ ਕਿਹਾ ਕਿ ਐਸਿਡ ਅਟੈਕ ਅਤੇ ਹੋਰ ਕਈ ਤਰ੍ਹਾਂ ਦੀਆ ਅੱਤਿਆਚਾਰ ਦੀ ਸ਼ਿਕਾਰ ਲੜਕੀਆਂ ਨੂੰ ਆਰਥਿਕ ਰੂਪ ਤੋਂ ਆਤਮ-ਨਿਰਭਰ ਬਣਾਉਣ ਦੇ ਨਾਲ-ਨਾਲ ਸਵੈਮਾਣ ਨਾਲ ਜਿਉਣ ਲਈ ਪ੍ਰੇਰਿਤ ਕਰਨਾ ਸਮੇਂ ਦੀ ਬਹੁਤ ਲੋੜ ਹੈ। ਐਸਿਡ ਅਟੈਕ ਦੀ ਸ਼ਿਕਾਰ ਲੜਕੀ ਦਾ ਚਿਹਰਾ ਅਤੇ ਰੂਪ ਰੰਗ ਖਰਾਬ ਹੋਣ ਦੇ ਨਾਲ-ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਜਾਂਦਾ ਹੈ।

ਇਹ ਫਿਲਮ ਔਰਤਾਂ ਆਪਣੇ ਸਾਰੇ ਪਰਿਵਾਰ ਨਾਲ ਵੇਖਣ ਤਾਂ ਜੋ ਉਹਨਾਂ ਦੇ ਪਰਿਵਾਰ ਦੇ ਮਰਦਾਂ ਨੂੰ ਵੀ ਇਹ ਗੱਲ ਸਮਝ ਆਵੇ ਕਿ ਔਰਤ ਸਿਰਫ ਖਿਡੌਣਾ ਨਹੀਂ ਹੈ, ਸਗੋਂ ਔਰਤਾਂ ਦੀਆਂ ਵੀ ਭਾਵਨਾਵਾਂ ਹਨ ਅਤੇ ਉਨ੍ਹਾਂ ਨੂੰ ਵੀ ਸਰੀਰਕ ਅਤੇ ਮਾਨਸਿਕ ਪੀੜਾ ਹੁੰਦੀ ਹੈ। ਔਰਤ ਅਸਲ ਵਿੱਚ ਸ਼ਕਤੀ ਦਾ ਰੂਪ ਹੈ।

ਡਾਕਟਰ ਸੋਨੀਆਂ ਨੇ ਕਿਹਾ ਕਿ ਵਿਲੱਖਣ ਫਿਲਮ ਛਪਾਕ ਬਣਾਉਣ ਲਈ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟ ਕੀਤੀ ਕਿ ਅਜਿਹੀਆਂ ਪ੍ਰੇਰਨਾਂ ਦੇਣ ਵਾਲੀਆਂ ਫ਼ਿਲਮਾਂ ਆਉਂਦੀਆਂ ਰਹਿਣ ਤਾਂ ਜੋ ਲੋਕਾਂ ਨੂੰ ਔਰਤਾਂ ਦੀਆਂ ਭਾਵਨਾਵਾਂ ਅਤੇ ਅਧਿਕਾਰਾਂ ਬਾਰੇ ਜਾਗਰੂਕਤਾ ਕੀਤੀ ਜਾ ਸਕੇ। ਡਾਕਟਰ ਸੋਨੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹੋ ਜਿਹੇ ਦਰਦਨਾਕ ਵਰਤਾਰਿਆਂ ਨੂੰ ਠੱਲ੍ਹ ਪਾਉਣ ਲਈ ਪੀੜਤ ਔਰਤਾਂ ਦਾ ਸਮੂਹਿਕ ਰੂਪ ਵਿੱਚ ਸਾਥ ਦੇਣ ।

ਡਾਕਟਰ ਸੋਨੀਆਂ ਨੇ ਫਿਲਮ ਇੰਡਸਟਰੀ ਨੂੰ ਵਿਅੰਗ ਕਰਦੇ ਹੋਏ ਕਿਹਾ ਕਿ ਔਰਤ ਨੂੰ ਲੋਕਾਂ ਸਾਹਮਣੇ ਇੱਕ ਵਸਤੂ ਵਜੋਂ ਪੇਸ਼ ਕਰਨ ਦੀ ਬਜਾਏ ਔਰਤ ਨੂੰ ਇੱਕ ਪ੍ਰੇਰਨਾ ਸਰੋਤ ਵਜੋਂ ਪੇਸ਼ ਕਰਨ ਤਾਂ ਜੋ ਸਮਾਜ ਨੂੰ ਔਰਤ ਦੀ ਸ਼ਕਤੀ ਤੋਂ ਜਾਣੂ ਹੋ ਸਕੇ।

Share News / Article

YP Headlines

Loading...