Saturday, December 9, 2023

ਵਾਹਿਗੁਰੂ

spot_img
spot_img

ਚੱਲ ਵੱਸਿਆ ਕੁੱਟਮਾਰ ਦਾ ਸ਼ਿਕਾਰ ਲਾਭ ਸਿੰਘ – ਬਿੱਲ ਲੈਣ ਗਏ ਬਜ਼ੁਰਗ ਅੰਮ੍ਰਿਤਧਾਰੀ ਸਿੱਖ ਦੀ ਕੁੱਟਮਾਰ ਮਗਰੋਂ ਹੋਈ ਮੌਤ

- Advertisement -

ਯੈੱਸ ਪੰਜਾਬ
ਮਲੇਰਕੋਟਲਾ, 1 ਜੁਲਾਈ, 2019:

ਮਲੇਰਕੋਟਲਾ ਦੇ ਪਿੰਡ ਬਿਸ਼ਨਗੜ੍ਹ ‘ਚ ਹੋਈ ਸ਼ਰਮਨਾਕ ਘਟਨਾ ਵਿਚ ਪੰਜਾਬ ਜਲ ਵਿਭਾਗ ਦੇ ਇਕ 57 ਸਾਲਾ ਬਜ਼ੁਰਗ ਅੰਮ੍ਰਿਤਧਾਰੀ ਸਿੱਖ ਕਰਮਚਾਰੀ ਦੀ ਕੁੱਟਮਾਰ ਕੀਤੇ ਜਾਣ ਅਤੇ ਉਸਦੇ ਕਕਾਰਾਂ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਲਾਭ ਸਿੰਘ ਨਾਂਅ ਦੇ ਇਸ ਵਿਅਕਤੀ ਦੀ ਅੱਜ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ।

ਇਹ ਵਿਅਕਤੀ ਜੋ ਪਾਣੀ ਦਾ ਬਿੱਲ ਲੈਣ ਲਈ ਪਿੰਡ ਬਿਸ਼ਨਗੜ੍ਹਦੇ ਮਨੋਹਰ ਲਾਲ ਨਾਂਅ ਦੇ ਇਕ ਵਿਅਕਤੀ ਦੇ ਘਰ ਗਿਆ ਸੀ, ਨੂੰ ਇਸ ਘਰ ਵਿਚ ਰਹਿੰਦੇ ਮਨੋਹਰ ਲਾਲ ਅਤੇ ਉਸਦੇ ਭਰਾ ਨੇ ਕਥਿਤ ਤੌਰ ’ਤੇ ਚਾਹ ਪੀਣ ਦੇ ਬਹਾਨੇ ਅੰਦਰ ਬੁਲਾ ਲਿਆ ਅਤੇ ਉਸਦੀ ਬੇਤਹਾਸ਼ਾ ਕੁੱਟਮਾਰ ਕੀਤੀ ਅਤੇ ਉਸਦੇ ਕਕਾਰਾਂ ਦੀ ਬੇਅਦਬੀ ਵੀ ਕੀਤੀ।

ਪਿੰਡ ਬਿਸ਼ਨਗੜ੍ਹ ਮਲੇਰਕੋਟਲਾ ਤੋਂ 15 ਕਿਲੋਮੀਟਰ ਦੀ ਦੂਰੀ ’ਤੇ ਪਟਿਆਲਾ ਰੋਡ ’ਤੇ ਕਸਬਾ ਅਮਰਗੜ੍ਹ ਨੇੜੇ ਸਥਿਤ ਹੈ।

ਪਹਿਲਾਂ ਇਸ ਸੰਬੰਧੀ ਪੁਲਿਸ ਨੇ ਕੁੱਟਮਾਰ ਦਾ ਕੇਸ ਦਰਜ ਕੀਤਾ ਸੀ ਪਰ ਹੁਣ ਸੰਧੌੜ ਥਾਣੇ ਦੇ ਐਸ.ਐਚ.ਉ. ਸੁਰਿੰਦਰ ਭੱਲਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਧਾਰਾ 302 ਵੀ ਜੋੜੀ ਜਾ ਰਹੀ ਹੈ।

ਇਸ ਕੁੱਟਮਾਰ ਦਾ ਇਕ ਵੀਡੀਉ ਵੀ ਵਾਇਰਲ ਹੋ ਗਿਆ ਸੀ ਪਰ 16 ਜੂਨ ਦੀ ਦੱਸੀ ਜਾ ਰਹੀ ਇਸ ਘਟਨਾ ਸੰਬੰਧੀ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਕਾਰਨ ਲਾਭ ਸਿੰਘ ਦੇ ਪਰਿਵਾਰ ਵਿਚ ਰੋਸ ਸੀ ਹਾਲਾਂਕਿ ਲਾਭ ਸਿੰਘ ਨੂੰ ਲੁਧਿਆਣਾ ਦੇ ਇਕ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ ਸੀ ਜਿੱਥੇ ਅੱਜ ਆਪਣੇ ਜ਼ਖ਼ਮਾਂ ਦੀ ਤਾਬ ਅਤੇ ਬੇਇਜ਼ਤੀ ਦਾ ਅਸਰ ਨਾ ਝੱਲਦਾ ਹੋਇਆ ਦਮ ਤੋੜ ਗਿਆ।

ਵਾਇਰਲ ਵੀਡੀਉ ਵਿਚ ਦੋਵੇਂ ਭਰਾ ਲਾਭ ਸਿੰਘ ਨੂੰ ਇਕ ਬੈੱਡ ’ਤੇ ਸੁੱਟ ਕੇ ਉਸਦੀ ਕੁੱਟਮਾਰ ਕਰਦੇ ਅਤੇ ਉਸਦੇ ਕਕਾਰਾਂ ਦੀ ਬੇਇਜ਼ਤੀ ਕਰਦੇ ਨਜ਼ਰ ਆਉਂਦੇ ਹਨ।  ਕਿਹਾ ਜਾ ਰਿਹਾ ਹੈ ਕਿ ਕੁੱਟਮਾਰ ਦਾ ਇਹ ਵੀਡੀਉ ਵੀ ਇਸ ਪਰਿਵਾਰ ਵੱਲੋਂ ਆਪ ਹੀ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤਾ ਗਿਆ ਸੀ।

ਇਸ ਮਾਮਲੇ ਵਿਚ ਪਰਿਵਾਰ ਦੇ ਚਾਰ ਵਿਅਕਤੀਆਂ, ਉਕਤ ਦੋਹਾਂ ਭਰਾਵਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।  ਪੁਲਿਸ ਵੱਲੋਂ ਅੱਜ ਸੂਚਿਤ ਕੀਤਾ ਗਿਆ ਹੈ ਕਿ ਇਕ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ।

ਦੋਸ਼ ਹੈ ਕਿ ਪਹਿਲਾਂ ਵੀ ਇਸ ਵਿਅਕਤੀ ਦੇ ਬਿੱਲ ਮੰਗਣ ਆਉਣ ’ਤੇ ਉਸ ਨਾਲ ਗਾਲੀ ਗਲੋਚ ਕੀਤਾ ਗਿਆ ਸੀ।

ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਇਸ ਮਾਮਲੇ ਵਿਚ ਕਾਰਵਾਈ ਤੋਂ ਕਤਰਾ ਰਹੀ ਹੈ ਜਦਕਿ ਅੰਮ੍ਰਿਤਧਾਰੀ ਸਿੱਖ ਨਾਲ ਕੁੱਟਮਾਰ ਕੀਤੇ ਜਾਣ ਦਾ ਵੀਡੀਉ ਵਾਇਰਲ ਹੋਣ ਅਤੇ ਇਸ ਮਗਰੋਂ ਉਸਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਦੀ ਕਰੜੀ ਨਿੰਦਾ ਕਰਦਿਆਂ ਦੋਸ਼ੀਆਂ ਖਿਲਾਫ਼  ਧਾਰਾ 302 ਅਤੇ 295-ਏ ਤਹਿਤ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।

- Advertisement -

YES PUNJAB

Transfers, Postings, Promotions

Stay Connected

223,718FansLike
113,236FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech