- Advertisement -
ਅੱਜ-ਨਾਮਾ
ਚੱਲੀ ਚਰਚਾ ਬੇਅਦਬੀ ਦੀ ਨਵੇਂ ਸਿਰਿਓਂ,
ਸੁਣਦੇ ਦੋਸ਼ੀਆਂ ਦੇ ਕਈ ਆ ਨਾਮ ਭਾਈ।
ਕਰਦਾ ਜ਼ਿਕਰ ਨਹੀਂ ਕਿਸੇ ਦਾ ਖੁੱਲ੍ਹ ਕੋਈ,
ਓਦਾਂ ਚਰਚਿਆਂ ਅੰਦਰ ਇਹ ਆਮ ਭਾਈ।
ਬਾਦਲ ਆਖਦੇ ਲੱਭਣ ਲਈ ਦੋਸ਼ੀਆਂ ਨੂੰ,
ਅਸੀਂ ਲਾਇਆ ਸੀ ਤਾਣ ਤਮਾਮ ਭਾਈ।
ਗਈ ਨਾ ਨਵੀਂ ਸਰਕਾਰ ਤੋਂ ਤੰਦ ਪਕੜੀ,
ਕਰਿਆ ਯਤਨ, ਪਰ ਰਹੇ ਨਾਕਾਮ ਭਾਈ।
ਬਣਿਆ ਮੁੱਦਾ ਈ ਚੋਣਾਂ ਦੇ ਜਲਸਿਆਂ ਦਾ,
ਹਰ ਕੋਈ ਆਪਣਾ ਗਾ ਰਿਹਾ ਰਾਗ ਭਾਈ।
ਚੋਣਾਂ ਬਾਅਦ ਨਹੀਂ ਕਿਸੇ ਨੇ ਗੱਲ ਕਰਨੀ,
ਭੋਲੀ ਜਨਤਾ ਤੇ ਲੀਡਰ ਹਨ ਘਾਗ ਭਾਈ।
-ਤੀਸ ਮਾਰ ਖਾਂ
ਮਈ 14, 2019
- Advertisement -