Saturday, January 29, 2022

ਵਾਹਿਗੁਰੂ

spot_img






ਚੰਨੀ ਦੱਸਣ ਕਿ ਐਸ.ਸੀ. ਤੇ ਹੋਰ ਕਮਜ਼ੋਰ ਵਰਗ ਦੀਆਂ 20,000 ਕੁੜੀਆਂ ਨੂੰ ਪਿਛਲੇ 7 ਮਹੀਨਿਆਂ ਤੋਂ ਸ਼ਗਨ ਰਾਸ਼ੀ ਕਿਉਂ ਨਹੀਂ ਮਿਲੀ: ਪਵਨ ਟੀਨੂੰ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 27 ਅਕਤੂਬਰ, 2021 –
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਆਖਿਆ ਕਿ ਉਹ ਦੱਸਣ ਕਿ ਪਿਛਲੇ ਸੱਤ ਮਹੀਨਿਆਂ ਤੋਂ ਆਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀ ਤੇ ਹੋਰ ਪਛੜੇ ਵਰਗਾਂ ਦੀਆਂ ਲੜਾਈਆਂ ਨੂੰ ਸ਼ਗਨ ਦੀ ਰਾਸ਼ੀ ਕਿਉਂ ਨਹੀਂ ਮਿਲ ਰਹੀ ਅਤੇ ਉਹਨਾਂ ਦੀ ਸਰਕਾਰ 51000 ਰੁਪਏ ਪ੍ਰਤੀ ਲਾਭਪਾਤਰੀ ਨੁੰ ਦੇਣ ਦਾ ਇਹ ਵਾਅਦਾ ਲਾਗੂ ਕਿਉਂ ਨਹੀਂ ਕਰ ਰਹੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੂਬੇ ਵਿਚ 20 ਹਜ਼ਾਰ ਲਾਭਪਾਤਰੀਆਂ ਨੁੰ ਸ਼ਗਨ ਦੀ ਰਾਸ਼ੀ ਜਾਰੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਹੋਰ ਵੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਲਾਤ ਤੋਂ ਅਣਜਾਣ ਬਣੇ ਹੋਏ ਹਨ ਅਤੇ ਉਹਨਾਂ ਨੇ ਗਰੀਬ ਪਰਿਵਾਰਾਂ ਨੁੰ ਇਨਸਾਫ ਮਿਲਣਾ ਯਕੀਨੀ ਬਣਾਉਣ ਲਈ ਕਈ ਕਦਮ ਨਹੀਂ ਚੁੱਕਿਆ ਜਦਕਿ ਇਹ ਲੋਕ ਮਹੀਨਿਆਂ ਤੋਂ ਫੰਡ ਜਾਰੀ ਹੋਣ ਦੀ ਉਡੀਕ ਕਰ ਰਹੇ ਹਨ।

ਸ੍ਰੀ ਟੀਨੂੰ ਨੇ ਕਿਹ ਕਿ ਸਰਕਾਰ ਆਸ਼ੀਰਵਾਦ ਸਕੀਮ ਤਹਿਤ ਰਾਸ਼ੀ 21000 ਰੁਪਏ ਤੋਂ ਵਧਾ ਕੇ 51000 ਰੁਪਏ ਕਰਨ ਦਾ ਵਾਅਦਾ ਅਪ੍ਰੈਲ 2017 ਤੋਂ ਨਿਭਾਉਣ ਵਿਚ ਅਸਫਲ ਰਹੀ ਹੈ ਜਦਕਿ ਇਸਨੇ ਇਸੇ ਸਾਲ ਜੁਲਾਈ ਤੋਂ ਇਹ ਵਾਧਾ 51000 ਰੁਪਏ ਕੀਤੇ ਜਾਣ ਦਾ ਐਲਾਨ ਕੀਤਾ ਸੀ। ਉਹਨਾਂ ਕਿਹਾ ਕਿ ਜੁਲਾਈ ਤੋਂ ਹੁਣ ਤੱਕ ਵੀ ਕਿਸੇ ਇਕ ਵੀ ਲਾਭਪਾਤਰੀ ਨੁੰ ਵਧੀ ਹੋਈ ਸ਼ਗਨ ਦੀ ਰਾਸ਼ੀ ਨਹੀਂ ਮਿਲੀ।

ਅਕਾਲੀ ਆਗੂ ਨੇ ਮੰਗ ਕੀਤੀ ਕਿ ਸਾਰੇ ਲਾਭਪਾਤਰੀਆਂ ਨੂੰ ਕੀਤੇ ਵਾਅਦੇ ਅਨੁਸਾਰ 51000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇ। ਉਹਨਾਂ ਕਿਹਾ ਕਿ ਇਕੱਲੇ ਜਲੰਧਰ ਅਤੇ ਹੁਸ਼ਿਆਰਪੁਰ ਵਿਚ ਹੀ 3200 ਲਾਭਪਾਤਰੀ ਹਨ ਜਿਹਨਾਂ ਨੁੰ ਸ਼ਗਨ ਰਾਸ਼ੀ ਨਹੀਂ ਮਿਲੀ ਜਦਕਿ ਕੁੱਲ ਮਿਲਾ ਕੇ 20 ਹਜ਼ਾਰ ਤੋਂ ਜ਼ਿਆਦਾ ਲਾੜੀਆਂ ਹਨ ਜੋ ਸਕੀਮ ਤਹਿਤ ਆਪਣੇ ਬਕਾਏ ਉਡੀਕ ਰਹੀਆਂ ਹਨ।

ਅਕਾਲੀ ਦਲ ਦੇ ਬੁਲਾਰੇ ਨੇ ਇਹ ਵੀ ਮੰਗ ਕੀਤੀ ਕਿ ਸਾਬਕਾ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੁੰ ਐਸ ਸੀ ਵਿਦਿਆਰਥੀਆਂ ਦੀ ਐਸ ਸੀ ਸਕਾਲਰਸ਼ਿਪ ਦੇ ਪੈਸੇ ਦੇ ਘੁਟਾਲੇ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਰਕਾਰਨੇ ਇਸ ਕੇਸ ਵਿਚ ਹਾਲੇ ਤੱਕ ਸਿਰਫ ਮਾਮਲੇ ਵਿਚ ਹੇਠਲੇ ਪੱਧਰ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਆਰੰਭੀ ਹੈ ਜਦੋਂ ਕਿ ਐਡੀਸ਼ਨਲ ਚੀਫ ਸੈਕਟਰੀ ਪੱਧਰ ਦੇ ਅਫਸਰ ਨੇ ਸਾਧੂ ਸਿੰਘ ਧਰਮਸੋਤ ਅਤੇ ਤਤਕਾਲੀ ਵਿਭਾਗੀ ਡਾਇਰੈਕਟਰ ਬੀ ਐਸ ਧਾਲੀਵਾਲ ਨੂੰ ਦੋਸ਼ੀ ਠਹਿਰਾਇਆ ਸੀ।

ਸ੍ਰੀ ਟੀਨੂੰ ਨੇ ਇੲ ਵੀ ਮੰਗ ਕੀਤੀ ਕਿ ਐਸ ਸੀ ਵਿਦਿਆਰਥੀਆਂ ਲਈ ਐਸ ਸੀ ਸਕਾਲਰਸ਼ਿਪ ਸਕੀਮ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ਉਹਨਾਂ ਕਿਹਾ ਕਿ 2018-19 ਅਤੇ 2019-20 ਵਿੱਤੀ ਸਾਲਾਂ ਤੋਂ ਹੁਣ ਤੱਕ ਵਿਦਿਆਰਥੀਆਂ ਨੂੰ ਕੋਈ ਪੈਸਾ ਨਹੀਂ ਮਿਲਿਆ ਜਦਕਿ ਉਹਨਾਂ ਦਾ 1800 ਰੁਪਏ ਬਕਾਇਆ ਹੈ ਜਦਕਿ 2020-21 ਵਿਚ ਸਿਰਫ ਚੋਣਵੇਂ ਵਿਦਿਆਰਥੀਆਂ ਨੂੰ ਪੈਸੇ ਜਾਰੀ ਕੀਤੇ ਗਏ ਹਨ। ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਸਕੀਮ ਲਈ 2400 ਰੁਪਏ ਦੀ ਬਜਟ ਰਾਸ਼ੀ ਰੱਖਣ ਦੇ ਬਾਵਜੂਦ ਐਸ ਸੀ ਵਿਦਿਆਰਥੀਆਂ ਨੁੰ ਪੈਸਾ ਕਿਉਂ ਨਹੀਂ ਜਾਰੀ ਕੀਤਾ ਜਾ ਰਿਹਾ।

ਸ੍ਰੀ ਟੀਨੁੰ ਨੇ ਜ਼ੋਰ ਦੇ ਕੇ ਕਿਾ ਕਿ ਮੁੱਖ ਮੰਤਰੀ ਨੁੰ ਐਸ ਸੀ ਵਿਰੋਧੀ ਸਟੈਂਡ ਨਹੀਂ ਅਪਣਾਉਣਾ ਚਾਹੀਦਾ। ਉਹਨਾਂ ਕਿਹਾ ਕਿ ਇਹ ਵੀ ਇਕ ਰਿਕਾਰਡ ਦਾ ਮਾਮਲਾ ਹੈ ਕਿ ਚੰਨੀ ਨੇ ਕਦੇ ਵੀ ਸਾਧੂ ਸਿੰਘ ਧਰਮਸੋਤ ਵੱਲੋਂ ਸੂਬੇ ਦੇ ਖ਼ਜ਼ਾਨੇ ਦੀ ਲੁੱਟ ਦਾ ਵਿਰੋਧ ਨਹੀਂ ਕੀਤਾ। ਉਹਨਾਂ ਕਿ ਹੁਣ ਵੀ ਮੁੱਖ ਮੰਤਰੀ ਨਾ ਤਾਂ ਧਰਮਸੋਤ ਦੇ ਖਿਲਾਫ ਕਾਰਵਾਈ ਕਰ ਰਹੇ ਹਨ ਤੇ ਨਾ ਹੀ ਐਸ ਸੀ ਵਿਦਿਆਰਥੀਆਂ ਲਈ ਤੇ ਨਾ ਹੀ ਐਸ ਸੀ ਤੇ ਬੀ ਸੀ ਤੇ ਹੋਰ ਕਮਜ਼ੋਰ ਵਰਗਾਂ ਦੀਆਂ ਲਾੜੀਆਂ ਲਈ ਫੰਡ ਜਾਰੀ ਕਰਨ ਦੇ ਹੁਕਮ ਜਾਰੀ ਕਰ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
113,567FollowersFollow

ENTERTAINMENT

National

GLOBAL

OPINION

Pakistan on a new track? – By Asad Mirza

Pakistan after 75 years of its existence has released its first ever National Security Policy (NSP), which it claims will ensure human security for...

Nationalism and Democracy go together – By DC Pathak

India got its Independence some 75 years ago but it still looks like a 'nation in making', judging from the in-terminate debate on 'the...

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including...

SPORTS

Health & Fitness

90% of people with Covid likely to have underlying heart damage: Experts

Delhi, Jan 25, 2022- While Covid-19 has primarily been a respiratory disease, about 90 per cent of people with moderate to severe infections have lasting effects on the heart, said experts here. Covid affects lungs the most, but studies have shown there is increasing evidence of cardiovascular complications due to Covid-19. The virus can cause acute myocardial injury and chronic damage...

Gadgets & Tech