ਚੰਡੀਗੜ੍ਹ ਦੇ ਹੋਟਲ ’ਚ ਨਰਸ ਦਾ ਕਤਲ ਕਰਕੇ ਫ਼ਰਾਰ ਹੋਏ ਦੋਸ਼ੀ ਨੇ ਟੀ.ਵੀ. ’ਤੇ ਲਾਈਵ ਗੁਨਾਹ ਕਬੂਲਿਆ, ਪੁਲਿਸ ਨੇ ਸਟੂਡੀਓ ’ਚੋਂ ਕੀਤਾ ਕਾਬੂ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਯੈੱਸ ਪੰਜਾਬ

ਚੰਡੀਗੜ੍ਹ, 14 ਦਸੰਬਰ, 2019:

ਚੰਡੀਗੜ੍ਹ ਦੇ ਸਕਾਈ ਹੋਟਲ ਦੇ ਇਕ ਕਮਰੇ ਵਿਚ ਲੰਘੀ 30 ਦਸੰਬਰ ਨੂੰ ਆਪਣੀ ਸਾਥਣ ਅਤੇ ਨਰਸਿੰਗ ਵਿਦਿਆਰਥਣ ਸਰਬਜੀਤ ਕੌਰ ਦਾ ਕਤਲ ਕਰਕੇ ਫ਼ਰਾਰ ਹੋਏ ਮਨਿੰਦਰ ਸਿੰਘ ਨਾਂਅ ਦੇ ਕਥਿਤ ਦੋਸ਼ੀ ਨੇ ਅੱਜ ਪੰਜਾਬੀ ਚੈਨਲ ਟੀ.ਵੀ.18 ਦੇ ਸਟੂਡੀਓ ਵਿਚ ਪੁੱਜ ਕੇ ਕਬੂਲ ਕੀਤਾ ਕਿ ਉਸਨੇ ਹੀ ਸਰਬਜੀਤ ਕੌਰ ਦਾ ਕਤਲ ਕੀਤਾ ਸੀ। ਉਸਨੇ ਇਹ ਵੀ ਮੰਨਿਆਂ ਹੈ ਕਿ 2010 ਵਿਚ ਵੀ ਉਸਨੇ ਇਕ ਲੜਕੀ ਦਾ ਕਤਲ ਕੀਤਾ ਸੀ ਅਤੇ ਉਸਨੇ 5 ਸਾਲ ਜੇਲ੍ਹ ਕੱਟੀ ਅਤੇ ਉਸਨੂੰ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ।

ਜ਼ਿਕਰਯੋਗ ਹੈ ਕਿ 30 ਦਸੰਬਰ ਨੂੰ ਮਨਿੰਦਰ ਸਿੰਘ ਅਤੇ ਸਰਬਜੀਤ ਕੌਰ ਹੋਟਲ ਵਿਚ ਆਏ ਸਨ ਜਿਸ ਮਗਰੋਂ ਨਵੇਂ ਸਾਲ ਦੇ ਪਹਿਲੇ ਦਿਨ ਸਰਬਜੀਤ ਕੌਰ ਦੀ ਗਲਾ ਰੇਤੀ ਹੋਈ ਲਾਸ਼ ਕਮਰੇ ਵਿਚੋਂ ਬਰਾਮਦ ਹੋਈ ਜਦਕਿ ਮਨਿੰਦਰ ਸਿੰਘ ਫ਼ਰਾਰ ਪਾਇਆ ਗਿਆ।

ਚੈਨਲ ਅਨੁਸਾਰ ਅੱਜ ਸ਼ਾਮ ਇਕ ਵਿਅਕਤੀ ਹੋਟਲ ਸਕਾਈ ਦੇ ਨੇੜੇ ਸਥਿਤ ਚੈਨਲ 18 ਪੰਜਾਬੀ ਦੇ ਦਫ਼ਤਰ ਦੇ ਬਾਹਰ ਆਇਆ ਅਤੇ ਉੱਥੇ ਖੜ੍ਹੇ ਚੈਨਲ ਦੇ ਕੈਮਰਾਮੈਨ ਸੰਦੀਪ ਨੂੰ ਦੱਸਿਆ ਕਿ ਹੋਟਲ ਸਕਾਈ ਵਾਲਾ ਕਤਲ ਉਸਨੇ ਕੀਤਾ ਸੀ ਅਤੇ ਉਹ ਹੁਣ ਮੀਡੀਆ ਦੇ ਰਾਹੀਂ ‘ਸਰੰਡਰ’ ਕਰਨਾ ਚਾਹੁੰਦਾ ਹੈ।

ਚੈਨਲ ਨੇ ਉਸਨੂੰ ਲਾਈਵ ਲੈ ਕੇ ਪ੍ਰੋਗਰਾਮ ਸ਼ੁਰੂ ਕੀਤਾ ਅਤੇ ਉਸਦੇ ਖੁਲਾਸੇ ਦੇ ਨਾਲ ਹੀ ਪੁਲਿਸ ਨੂੰ ਸੂਚਿਤ ਕੀਤਾ ਜਿਸ ਮਗਰੋਂ ਪੁਲਿਸ ਸੈਕਟਰ 31 ਥਾਣੇ ਦੇ ਇੰਸਪੈਕਟਰ ਰਾਜਦੀਪ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਪੁੱਜੀ ਅਤੇ ਉਸਨੂੰ ਗਿਰਫ਼ਤਾਰ ਕਰਕੇ ਲੈ ਗਏ।

ਇਸੇ ਦੌਰਾਨ ਮਨਿੰਦਰ ਸਿੰਘ ਨੇ ਮੰਨਿਆਂ ਕਿ ਸਰਬਜੀਤ ਕੌਰ ਦਾ ਪਰਿਵਾਰ ਉਨ੍ਹਾਂ ਦੇ ਵਿਆਹ ਲਈ ਸਹਿਮਤ ਨਹੀਂ ਸੀ ਜਦਕਿ ਸਰਬਜੀਤ ਕੌਰ ਉਸ ਵੱਲੋਂ ਪਹਿਲਾਂ ਇਕ ਕਤਲ ਕੀਤਾ ਹੋਣ ਦਾ ਪਤਾ ਹੋਣ ਦੇ ਬਾਵਜੂਦ ਉਸ ਨਾਲ ਵਿਆਹ ਲਈ ਰਾਜ਼ੀ ਸੀ।

ਮਨਿੰਦਰ ਸਿੰਘ ਨੇ ਦੱਸਿਆ ਕਿ ਸਰਬਜੀਤ ਕੌਰ ਦੇ ਭਰਾ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਸੀ ਅਤੇ ਸਰਬਜੀਤ ਕੌਰ ਨੇ ਕਿਹਾ ਸੀ ਕਿ ਜੇ ਉਸ ਦਾ ਪਰਿਵਾਰ ਨਾ ਮੰਨਿਆਂ ਤਾਂ ਉਹ ਆਪਣੇ ਭਰਾ ਦੇ ਵਿਆਹ ਤੋਂ ਬਾਅਦ ਉਸ ਨਾਲ ਵਿਆਹ ਕਰ ਲਵੇਗੀ। ਉਸਨੇ ਦੱਸਿਆ ਕਿ ਭਰਾ ਦੇ ਵਿਆਹ ਤੋਂ ਮਗਰੋਂ ਉਹ ਅਤੇ ਸਰਬਜੀਤ ਕੌਰ 30 ਅਤੇ 31 ਦਸੰਬਰ ਲਈ ਹੋਟਲ ਵਿਚ ਆਏ ਸਨ ਪਰ ਉਨ੍ਹਾਂ ਵਿਚ ਤਕਰਾਰ ਹੋ ਗਿਆ ਕਿਉਂÎਕ ਸਰਬਜੀਤ ਕੌਰ ਦੇ ਜਿਸ ਭਰਾ ਦਾ ਵਿਆਹ ਹੋਇਆ ਸੀ ਉਹ ਉਸ ਦੇ ਸਾਲੇ ਨਾਲ ਉਹ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਗੱਲਬਾਤ ਕਰਨ ਲੱਗੀ ਸੀ। ਉਸਨੇ ਕਿਹਾ ਕਿ ਦੋਹਾਂ ਵਿਚਾਲੇ ਮਾਮਲਾ ਇੰਨਾ ਵਧ ਗਿਆ ਕਿ ਉਸਨੇ ਪਹਿਲਾਂ ਸਰਬਜੀਤ ਦਾ ਗਲਾ ਘੁੱਟਿਆ ਅਤੇ ਫ਼ਿਰ ਚਾਕੂ ਨਾਲ ਗ਼ਲਾ ਰੇਤ ਦਿੱਤਾ।

ਚੈਨਲ ਅਨੁਸਾਰ ਮਨਿੰਦਰ ਸਿੰਘ ਵੱਲੋਂ 2010 ਵਿਚ ਕੀਤੇ ਕਤਲ ਦਾ ਕਾਰਨ ਵੀ ਇਹੀ ਸੀ ਕਿ ਉਦੋਂ ਵੀ ਕੁੜੀ ਅਤੇ ਉਸ ਵਿਚਾਲੇ ਇਕ ਹੋਰ ਵਿਅਕਤੀ ਆ ਗਿਆ ਸੀ ਜਦਕਿ ਹੁਣ ਵੀ ਇਹੀ ਹੋਇਆ ਸੀ ਕਿ ਉਸਦੇ ਅਤੇ ਸਰਬਜੀਤ ਵਿਚਾਲੇ ਇਕ ਹੋਰ ਵਿਅਕਤੀ ਆ ਗਿਆ ਸੀ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਕਤਲ ਤੋਂ ਬਾਅਦ ਇਸ ਦੀ ਪਛਾਣ ਕਰ ਚੁੱਕੀ ਸੀ ਪਰ ਇਹ ਪੁਲਿਸ ਦੇ ਹੱਥੇ ਨਹੀਂ ਸੀ ਚੜਿ੍ਹਆ।

ਮਨਿੰਦਰ ਸਿੰਘ ਨੇ ਚੈਨਲ ਨੂੰ ਇਹ ਵੀ ਕਿਹਾ ਕਿ ਇਸ ਕਤਲ ਦੇ ਮਾਮਲੇ ਵਿਚ ਉਸਦੇ ਮਾਤਾ ਪਿਤਾ ਅਤੇ ਸਰਬਜੀਤ ਕੌਰ ਦੇ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀਂ ਸੀ। ਚੈਨਲ ਅਨੁਸਾਰ ਮਨਿੰਦਰ ਸਿੰਘ ਦੇ ਨਾ ਮਿਲਣ ਅਤੇ ਭਗੌੜੇ ਹੋਣ ਕਾਰਨ ਪੁਲਿਸ ਨੇ ਮਨਿੰਦਰ ਸਿੰਘ ’ਤੇ ਦਬਾਅ ਬਣਾਉਣ ਲਈ ਉਸ ਦੇ ਮਾਤਾ ਪਿਤਾ ਨੂੰ ਹਿਰਾਸਤ ਵਿਚ ਲਿਆ ਹੋਇਆ ਹੈ ਅਤੇ ਮਨਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਮਾਤਾ ਪਿਤਾ ਨੂੰ ਛੁਡਾਉਣਾ ਚਾਹੁੰਦਾ ਹੈ ਕਿਉਂÎਕ ਇਸ ਮਾਮਲੇ ਵਿਚ ਉਨ੍ਹਾਂ ਦਾ ਕੋਈ ਦੋਸ਼ ਨਹੀਂ ਹੈ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •