ਚੰਡੀਗੜ੍ਹ ’ਚ ਚੱਲੀ ਗੋਲੀ – ਚਿੱਟੇ ਦਿਨ ਕੇਬਲ ਉਪਰੇਟਰ ਦਾ ਕਤਲ, ਦੋ ਸਾਥੀ ਜ਼ਖ਼ਮੀੋ

ਯੈੱਸ ਪੰਜਾਬ
ਚੰਡੀਗੜ੍ਹ, 28 ਸਤੰਬਰ, 2019:

ਚੰਗੀੜ੍ਹ ਵਿਚ ਅੱਜ ਚਿੱਟੇ ਦਿਨੀਂ ਗੋਲੀਆਂ ਚਲਾ ਕੇ ਇਕ ਵਪਾਰੀ ਦਾ ਉਸ ਦੇ ਦਫ਼ਤਰ ਵਿਚ ਹੀ ਕਤਲ ਕਰ ਦਿੱਤਾ ਗਿਆ ਜਦਕਿ ਉਸਦੇ ਦੋ ਸਾਥੀ ਜ਼ਖ਼ਮੀ ਹੋ ਗਏ।

ਮ੍ਰਿਤਕ ਦੀ ਪਛਾਣ 35 ਸਾਲਾਂ ਦੇ ਕੇਬਲ ਉਪਰੇਟਰ ਸੋਨੂੰ ਸ਼ਾਹ ਵਜੋਂ ਹੋਈ ਹੈ ਜਦਕਿ ਉਸਦੇ ਜ਼ਖ਼ਮੀ ਹੋਏ ਸਾਥੀਆਂ ਵਿਚ ਜੋਗਿੰਦਰ ਅਤੇ ਰੋਮੀਓ ਸ਼ਾਮਿਲ ਹਨ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਹਨ।

ਘਟਨਾ ਸੈਕਟਰ 45 ਵਿਚ ਸੋਨੂੰ ਸ਼ਾਹ ਦੇ ਦਫ਼ਤਰ ਵਿਚ ਵਾਪਰੀ ਜਿੱਥੇ ਹਮਲਾਵਰ ਨੇ ਦਾਖ਼ਲ ਹੋਣ ਉਪਰੰਤ ਕੁਝ ਚਿਰ ਦੀ ਤਕਰਾਰ ਤੋਂ ਬਾਅਦ ਗੋਲੀਆਂਚਲਾ ਦਿੱਤੀਆਂ।

ਸੋਨੂੰ ਸ਼ਾਹ ਦੇ ਸਿਰ ਵਿਚ ਗੋਲੀ ਲੱਗੀ।

ਸੂਤਰਾਂ ਅਨੁਸਾਰ ਸ਼ਾਹ ਦੇ ਵੀ ਕਿਸੇ ਗੈਂਗਸਟਰ ਨਾਲ ਸੰਬੰਧ ਸਨ ਅਤੇ ਇਸ ਮਾਮਲੇ ਨੂੰ ਉਸੇ ਨਾਲ ਜੋੜ ਕੇ ਵੇਖ਼ਿਆ ਜਾ ਰਿਹਾ ਹੈ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES