ਚੰਡੀਗੜ੍ਹ ’ਚ ਚੀਤਾ: ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਸਲਾਹ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਯੈੱਸ ਪੰਜਾਬ

ਚੰਡੀਗੜ੍ਹ, 30 ਮਾਰਚ, 2020:

ਚੰਡੀਗੜ੍ਹ ਵਿਚ ਕਰਫ਼ਿਊ ਦੇ ਚੱਲਦਿਆਂ ਸ਼ਹਿਰ ਦੇ ਨੇੜਲੇ ਇਲਾਕਿਆਂ ਵਿਚੋਂ ਜੰਗਲੀ ਜਾਨਵਰਾਂ ਦਾ ਚੰਡੀਗੜ੍ਹ ਦੀਆਂ ਸੜਕਾਂ ’ਤੇ ਤਫ਼ਰੀ ਲਈ ਆਉਣ ਦਾ ਸਿਲਸਿਲਾ ਜਾਰੀ ਹੈ।

ਇਸ ਦੌਰਾਨ ਸੋਮਵਾਰ ਸਵੇਰੇ ਚੰਡੀਗੜ੍ਹ ਦੇ ਪਾਸ਼ ਸੈਕਟਰ 5 ਵਿਚ ਇਕ ਚੀਤਾ ਵੇਖ਼ੇ ਜਾਣ ਨਾਲ ਸਨਸਨੀ ਅਤੇ ਡਰ ਦਾ ਮਾਹੌਲ ਬਣ ਗਿਆ।

ਸੁਖ਼ਨਾ ਵਾਈਲਡਲਾਈਫ਼ ਸੈਂਕਚੁਰੀ ਵਿਚੋਂ ਆਇਆ ਦੱਸਿਆ ਜਾਂਦਾ ਇਹ ਚੀਤਾ ਲਗਪਗ 8.15 ਵਜੇ ਸਥਾਨਕ ਲੋਕਾਂ ਵੱਲੋਂ ਵੇਖ਼ਿਆ ਗਿਆ ਜਿਸ ਮਗਰੋਂ ਪੁਲਿਸ ਅਤੇ ‘ਵਾਈਲਡ ਲਾਈਫ਼’ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।

ਐਸ.ਐਚ.ਉ. ਜਸਪਾਲ ਸਿੰਘ ਦਾ ਕਹਿਣਾ ਹੈ ਕਿ ‘ਵਾਈਲਡ ਲਾਈਫ਼’ ਵਿਭਾਗ ਦੇ ਲੋਕ ਇਸ ਚੀਤੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਕੁਝ ਸਾਂਭਰ ਵੀ ਚੰਡੀਗੜ੍ਹ ਦੇ ਰਿਹਾਇਸ਼ੀ ਇਲਾਕਿਆਂ ਵਿਚ ਵੇਖ਼ੇ ਗਏ ਸਨ। ਇਨ੍ਹਾਂ ਸਾਂਭਰਾਂ ਨੂੰ ਸਥਾਨਕ ਲੋਕਾਂ ਨੇ ਆਪਣੇ ਕੈਮਰਿਆਂ ਵਿਚ ਕੈਦ ਕੀਤਾ ਸੀ।

ਚੰਡੀਗੜ੍ਹ ਦੀ ਮਸ਼ਹੂਰ ਸੁਖ਼ਨਾ ਝੀਲ ਦੇ ਨਾਲ ਲੱਗਦੀ ਜੰਗਲੀ ਜਾਨਵਰਾਂ ਦੀ ਰੱਖ਼ ਜਿਹੜੀ ਲਗਪਗ 25.42 ਵਰਗ ਕਿਲੋਮੀਟਰ ਵਿਚ ਸਥਿਤ ਹੈ ਅੰਦਰ ਵੱਖ ਵੱਖ ਤਰ੍ਹਾਂ ਦੇ ਜਾਨਵਰਾਂ ਅਤੇ ਪੰਛੀਆਂ ਦੀ ਬਹੁਤਾਤ ਹੈ ਜਿਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ ਦੇ ਸੱਪ ਵੀ ਸ਼ਾਮਿਲ ਹਨ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •