Sunday, October 1, 2023

ਵਾਹਿਗੁਰੂ

spot_img
spot_img

‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ‘ ਇਸ ਸਾਲ ਦੀ ਸਭ ਤੋਂ ਬੇਹਤਰੀਨ ਰੌਮ-ਕੌਮ ਫਿਲਮ ਹੋਵੇਗੀ

- Advertisement -

ਚੰਡੀਗੜ੍ਹ, ਮਈ 21, 2019 –

‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ‘ ਇਸ ਸਾਲ ਦੀ ਸਭ ਤੋਂ ਬਸੁਮੀਤ ਦੱਤ ਅਤੇ ਡ੍ਰੀਮਬੁੱਕ ਪ੍ਰੋਡਕਸ਼ਨ, ਲਿਓਸਟ੍ਰਾਇਡ ਦੇ ਨਾਲ ਮਿਲਕੇ ਤਿਆਰ ਹਨ ਆਪਣੀ ਆਉਣ ਵਾਲੀ ਫਿਲਮ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ‘ ਦੇ ਨਾਲ ਜੋ ਪੂਰੀ ਦੁਨੀਆ ਚ 24 ਮਈ 2019 ਨੂੰ ਰਿਲੀਜ਼ ਹੋਵੇਗੀ। ਇੱਕ ਅਲੱਗ ਅੰਦਾਜ਼ ਚ ਇਸ ਫ਼ਿਲਮ ਦੀ ਪ੍ਰੋਮੋਸ਼ਨ ਲਈ ਫਿਲਮ ਨਿਰਮਾਵਾਂ ਨੇ ਸਟਾਰਕਾਸਟ ਦੇ ਨਾਲ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ 21 ਮਈ 2019 ਨੂੰ ਇੱਕ ਬਾਈਕ ਰੈਲੀ ਦਾ ਆਯੋਜਨ ਕੀਤਾ।

ਇਸ ਫਿਲਮ ਨੂੰ ਡਾਇਰੈਕਟ ਕਰਨ ਆਰ ਗੁਲਿਆਨੀ ਨੇ ਕੀਤਾ ਹੈ ਅਤੇ ਗਿਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ ਨਿਭਾ ਰਹੇ ਹਨ। ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਇੱਕ ਰੋਮਾੰਟਿਕ ਕਾਮੇਡੀ ਹੈ। ਨਰੇਸ਼ ਕਥੂਰੀਆ ਨੇ ਇਸ ਫਿਲਮ ਦਾ ਸਕ੍ਰੀਨਪਲੇ ਅਤੇ ਡਾਇਲਾਗਸ ਲਿਖੇ ਹਨ। ਇਸ ਫਿਲਮ ਦਾ ਸੰਗੀਤ ਅਤੇ ਬੈਕਗਰਾਉਂਡ ਸਾਰੇ ਜਤਿੰਦਰ ਸ਼ਾਹ ਨੇ ਦਿੱਤਾ ਹੈ। ਇਸ ਫਿਲਮ ਚ ਸਾਨੂੰ ਸਰਗੁਣ ਮਹਿਤਾ ਅਤੇ ਗਿਪੀ ਗਰੇਵਾਲ ਨੂੰ ਪਹਿਲੀ ਵਾਰ ਵੱਡੇ ਪਰਦੇ ਤੇ ਦੇਖਣ ਦਾ ਮੌਕਾ ਮਿਲੇਗਾ।

ਅਦਾਕਾਰ ਗਿਪੀ ਗਰੇਵਾਲ ਨੇ ਕਿਹਾ, “ਕਾਮੇਡੀ ਮੇਰਾ ਪਸੰਦੀਦਾ ਜ਼ੋਨਰ ਹੈ। ਪਰ ਕਾਮੇਡੀ ਫ਼ਿਲਮਾਂ ਚ ਵੀ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਵਿਸ਼ਾ ਭਰਪੂਰ ਫ਼ਿਲਮਾਂ ਅਤੇ ਅਲੱਗ ਅਲੱਗ ਸ਼ੇਡਸ ਦਰਸ਼ਕਾਂ ਨੂੰ ਦਿਖਾ ਸਕਾਂ। ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਇਕ ਅਜਿਹੀ ਫਿਲਮ ਹੈ ਜੋ ਪੰਜਾਬੀ ਸਿਨੇਮਾ ਚ ਰੋਮਾੰਟਿਕ ਕਾਮੇਡੀ ਦੀ ਪਰਿਭਾਸ਼ਾ ਨੂੰ ਜਰੂਰ ਬਦਲੇਗੀ।“

ਅਦਾਕਾਰਾ ਸਰਗੁਣ ਮਹਿਤਾ ਨੇ ਕਿਹਾ, “ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂਨੂੰ ਹਮੇਸ਼ਾ ਅਲੱਗ ਅਲੱਗ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਪੋਲੀਵੁਡ ਚ ਇੱਕ ਨਵਾਂ ਕਾਨਸੈਪਟ ਹੋਵੇਗਾ। ਗਿਪੀ ਗਰੇਵਾਲ ਦੇ ਨਾਲ ਕੰਮ ਕਰਨ ਦਾ ਬਹੁਤ ਵਧੀਆ ਅਨੁਭਵ ਰਿਹਾ। ਮੈਂਨੂੰ ਉਮੀਦ ਹੈ ਕਿ ਲੋਕਾਂ ਨੂੰ ਸਾਡੀ ਕੈਮਿਸਟ੍ਰੀ ਫਿਲਮ ਚ ਪਿਆਰੀ ਲੱਗੇਗੀ।“

ਫਿਲਮ ਦੇ ਬਾਰੇ ਚ ਗੱਲ ਕਰਦੇ ਹੋਏ ਡਾਇਰੈਕਟਰ ਕਰਨ ਆਰ ਗੁਲਿਆਨੀ ਨੇ ਕਿਹਾ, “ਇਹ ਸਿਰਫ ਮੇਰੀ ਦੂਸਰੀ ਫਿਲਮ ਹੈ। ਅਤੇ ਇਹਨੇ ਅਨੁਭਵੀ ਅਦਾਕਾਰਾਂ ਨਾਲ ਕੰਮ ਕਰਨਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ। ਮੈਂ ਉਹਨਾਂ ਲੋਕਾਂ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣੇ ਵਿਸ਼ੇ ਦੇ ਨਾਲ ਇਨਸਾਫ ਕਰ ਸਕਾਂ। ਮੈਂਨੂੰ ਉਮੀਦ ਹੈ ਕਿ ਲੋਕਾਂ ਨੂੰ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਪਸੰਦ ਆਵੇਗੀ।“

ਫਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਕੀਤਾ ਹੈ। ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਸੰਸਾਰਭਰ ਚ 24 ਮਈ ਨੂੰ ਰਿਲੀਜ਼ ਹੋਵੇਗੀ।  ਬੇਹਤਰੀਨ ਰੌਮ-ਕੌਮ ਫਿਲਮ ਹੋਵੇਗੀ

- Advertisement -

YES PUNJAB

Transfers, Postings, Promotions

spot_img
spot_img

Stay Connected

199,134FansLike
113,164FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech