ਚੰਡੀਗੜ੍ਹੋਂ ਸ਼ੁਰੂ ਹੋਏ ‘ਗੁਰੂ ਮਾਨਿਓ ਗ੍ਰੰਥ ਨਗਰ ਕੀਰਤਨ’ ਨੂੰ ਕਰਤਾਰਪੁਰ ਸਾਹਿਬ ਜਾਣ ਦੀ ਆਗਿਆ ਨਾ ਮਿਲੀ

ਚੰਡੀਗੜ੍ਹ, ਨਵੰਬਰ 17, 2019:

ਗੁਰਦੁਆਰਾ ਗੁਰ ਸਾਗਰ ਸਾਹਿਬ ਨੇੜੇ ਸੁਖਨਾ ਝੀਲ ਤੋ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜ ਰੌਜਾ ਵਿਸ਼ਾਲ ਗੁਰੂ ਮਾਨਿਉ ਗ੍ਰੰਥ ਨਗਰ ਕੀਰਤਨ ਸ੍ਰੀ ਕਰਤਾਰਪੁਰ ਸਾਹਿਬ ਤੱਕ ਬਾਅਦ ਦੁਪਹਿਰ ਸ਼ੁਰੂ ਹੋਇਆ|

ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜੂਰੀ ਵਿੱਚ ਕੱਢੇ ਜਾ ਰਹੇ ਇਸ ਅਲੌਕਿਕ ਨਗਰ ਕੀਰਤਨ ਦੀ ਸਮੁੱਚੀ ਦੇਖ ਰੇਖ ਸ੍ਰੌਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਚੇਅਰਮੈਨ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਕਰ ਰਹੇ ਸਨ|

ਜਿਸ ਵਿੱਚ ਹਜਾਰਾ ਸੰਗਤਾ ਬੀਬੀਆ ਬੱਚੇ ਬਜੁਰਗ ਵੱਡੀ ਗਿਣਤੀ ਵਿੱਚ ਸ਼ਾਮਲ ਸਨ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ 8 ਸੈਕਟਰ 7 ਸੈਕਟਰ ਤੋ ਹੁੰਦਾ ਹੋਇਆ ਸੈਕਟਰ 49 ਗੁਰਦੁਆਰਾ ਚਰਨਕਮਲ ਸਾਹਿਬ ਤੋ ਬਾਅਦ ਗੁਰਦੁਆਰਾ ਅੰਬ ਸਾਹਿਬ ਪਹੁੰਚਿਆ ।

ਜਿਥੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ੍ਰ ਅਮਰਜੀਤ ਸਿੰਘ, ਬਲਵਿੰਦਰ ਸਿੰਘ ਟੌਹੜਾ ਅਗਵਾਈ ਵਿੱਚ ਸੰਗਤਾ ਦੇ ਵਿਸ਼ਾਲ ਇਕੱਠ ਨੇ ਪੰਜ ਪਿਆਰਿਆ ਦਾ ਜੋਰਦਾਰ ਸਵਾਗਤ ਕੀਤਾ|

ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਜਨਰਲ ਸਕੱਤਰ ਸ੍ਰੌਮਣੀ ਅਕਾਲੀ ਦਲ ( ਟਕਸਾਲੀ ) ਅਤੇ ਜਸਬੀਰ ਸਿੰਘ ਬੇਦੀ ਸਕੱਤਰ ਸ੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਉਂਡੇਸ਼ਨ ਨੇ ਦੱਸਿਆ ਕਿ ਇਹ ਮਹਾਨ ਨਗਰ ਕੀਰਤਨ ਅੱਜ ਰਾਤ ਚਮਕੌਰ ਸਾਹਿਬ ਵਿਸ਼ਰਾਮ ਕਰੇਗਾ ਤੇ ਕੱਲ ਰਾਤ ਸੁਲਤਾਨਪੁਰ ਲੋਧੀ ਪਹੁੰਚੇਗਾ|

ਜਿਥੌ ਅੱਗੇ ਜਲੰਧਰ ਹੁੰਦਾ ਹੋਇਆ ਗੁਰਦੁਆਰਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ ਪਹੁੰਚੇ ਗਾ ਉਹਨਾ ਕਿਹਾ ਕਿ ਕਰਤਾਰਪੁਰ ਸਾਹਿਬ ਨਗਰ ਕੀਰਤਨ ਨੂੰ ਜਾਣ ਦੀ ਮਨਜੂਰੀ ਨਾ ਮਿਲਣ ਕਰਕੇ ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨ ਭਾਰਤ ਵਾਲੇ ਪਾਸਿਉ ਹੀ ਕਰਤਾਰਪੁਰ ਕੌਰੀਡੋਰ ਤੋ ਕੀਤੇ ਜਾਣਗੇ।

ਇਸ ਨਗਰ ਕੀਰਤਨ ਵਿੱਚ ਸ੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਵਾਈਸ ਚੇਅਰਮੈਨ ਭਾਈ ਤੇਜਸਵਰ ਸਿੰਘ ਗੋਬਿੰਦ, ਕਰਤਾਰ ਆਸਰਾ ਟਰੱਸਟ ਦੀ ਚੇਅਰਪਰਸਨ ਬੀਬਾ ਚਰਨਕਮਲ ਕੌਰ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ , ਸ੍ਰੀ ਸਤਪਾਲ ਜੈਨ ਸਾਬਕਾ ਮੈਬਰ ਪਾਰਲੀਮੈਂਟ ਚੰਡੀਗੜ੍ਹ, ਸਾਬਕਾ ਕੌਂਸਲਰ ਗੋਰਾ ਕੰਗ, ਸਾਹਿਬ ਕੌਰ , ਸੁੱਖੀ ਬਰਾੜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸੰਤ ਬਾਬਾ ਪ੍ਰਿਤਪਾਲ ਸਿੰਘ ਨੇ ਕਰਤਾਰਪੁਰ ਸਾਹਿਬ ਲਾਘੇ ਦੇ ਖੁੱਲਣ ਦਾ ਜਿਥੇ ਸਵਾਗਤ ਕੀਤਾ ਉਥੇ ਨਾਲ ਹੀ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਨੂੰ ਮਿਲ ਬੈਠਕੇ ਸੰਗਤਾ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਕਨੂੰਨੀ ਪ੍ਰਕਿਰਿਆ ਸੁਖਾਲੀ ਬਣਾਉਣ ਦੀ ਅਪੀਲ ਕੀਤੀ । ਉਹਨਾ ਕਿਹਾ ਕਿ ਹੁਣ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਸਾਹਿਬ ਕੌਰੀਡੋਰ ਤੋ ਹੀ ਦਰਸ਼ਨ ਕਰਕੇ ਵਾਪਸ ਪਰਤਣਗੀਆ ।

Share News / Article

YP Headlines