- Advertisement -
ਅੱਜ-ਨਾਮਾ
ਚੜ੍ਹਿਆ ਫਿਰੇ ਸਰਕਾਰ ਨੂੰ ਚਾਅ ਚੋਖਾ,
ਵਿੱਚ ਦਿੱਲੀ ਦੇ ਮਰਨ ਪਏ ਲੋਕ ਬੇਲੀ।
ਆਈ ਕਾਬੂ ਨਾ ਹਾਲਤ ਸਰਕਾਰ ਕੋਲੋਂ,
ਦਿੱਤੀ ਫੋਰਸ ਵੀ ਚੋਖੀ ਸੀ ਝੋਕ ਬੇਲੀ।
ਮੌਤਾਂ ਦਰਜਨ ਕਰੀਬ ਨੇ ਪੁੱਜ ਗਈਆਂ,
ਪਿਆ ਹੈ ਮ੍ਰਿਤਕਾਂ ਦੇ ਘਰੀਂ ਸ਼ੋਕ ਬੇਲੀ।
ਫਿਰ ਵੀ ਕਹੇ ਸਰਕਾਰ ਕਿ ਸਭ ਅੱਛਾ,
ਕੌਣ ਦਾਅਵਿਆਂ ਨੂੰ ਸਕਦਾ ਰੋਕ ਬੇਲੀ।
ਆਇਆ ਖਾਸ ਮਹਿਮਾਨ ਜੋ ਕੱਲ੍ਹ ਵੱਡਾ,
ਲੈ ਕੇ ਕਿਹੜਾ ਪ੍ਰਭਾਵ ਉਹ ਜਾਊ ਬੇਲੀ।
ਜਾ ਕੇ ਹਿੰਦ ਦੀ ਹਾਲਤ ਬਖਾਨ ਕਰਦਾ,
ਖਚਰੀ ਮੁਸਕਣੀ ਨਾਲ ਮੁਸਕਾਊ ਬੇਲੀ।
-ਤੀਸ ਮਾਰ ਖਾਂ
26 ਫਰਵਰੀ, 2020
- Advertisement -