ਚੜ੍ਹਿਆ ਆਵੇ ਕੋਰੋਨਾ ਜਦ ਭਾਈ ਬੇਲੀ, ਪਿਛਲੀ ਜਾਵੇ ਨਾ ਖੇਡ ਦੁਹਰਾਈ ਬੇਲੀ

ਅੱਜ-ਨਾਮਾ

ਚੜ੍ਹਿਆ ਆਵੇ ਕੋਰੋਨਾ ਜਦ ਭਾਈ ਬੇਲੀ,
ਪਿਛਲੀ ਜਾਵੇ ਨਾ ਖੇਡ ਦੁਹਰਾਈ ਬੇਲੀ।

ਬਚਣਾ ਕਿੱਦਾਂ ਜੀ ਤੀਸਰੀ ਲਹਿਰ ਕੋਲੋਂ,
ਅਸੀਂ ਬਣਤ ਨਹੀਂ ਕੋਈ ਬਣਾਈ ਬੇਲੀ।

ਚਰਚਾ ਖਬਰਾਂ ਦੇ ਵਿੱਚ ਤਾਂ ਹੋਈ ਜਾਵੇ,
ਚੌਕਸੀ ਦੇਂਦੀ ਨਾ ਕਿਤੇ ਵਿਖਾਈ ਬੇਲੀ।

ਖਾ ਕੇ ਸੱਟਾਂ ਹੈ ਆਂਵਦੀ ਅਕਲ ਜਿਹੜੀ,
ਉਹ ਵੀ ਸਾਨੂੰ ਨਾ ਜਾਪਦੀ ਆਈ ਬੇਲੀ।

ਜ਼ਿੰਦਾ ਰਹਿਣ ਤੋਂ ਲੋੜ ਨਹੀਂ ਕੋਈ ਵੱਡੀ,
ਇਹੀਓ ਅਸੀਂ ਭੁਲਾਈ ਪਈ ਲੋੜ ਬੇਲੀ।

ਬੰਦਿਆ, ਕੰਮ ਤੂੰ ਕਰਦਿਆਂ ਮੁੱਕ ਜਾਣਾ,
ਫਿਰ ਵੀ ਕੰਮ ਨੂੰ ਹੋਵੇ ਨਹੀਂ ਛੋੜ ਬੇਲੀ।

-ਤੀਸ ਮਾਰ ਖਾਂ
ਦਸੰਬਰ 31, 2021

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ